19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਘਰ ਦੇ ਬਾਹਰ ਖੜ੍ਹੀ ਫਾਰਚੂਨਰ ਗੱਡੀ ਚੋਰੀ, ਕੇਸ ਦਰਜ

ਜ਼ੀਰਕਪੁਰ, 19 ਨਵੰਬਰ (ਮਨਿੰਦਰ ਸਿੰਘ)-ਜ਼ੀਰਕਪੁਰ ਦੇ ਵੀ. ਆਈ.

ਅਜੀਤ ਡੈਸਕ 20-11-2026
ਜ਼ੀਰਕਪੁਰ, 19 ਨਵੰਬਰ (ਮਨਿੰਦਰ ਸਿੰਘ)-ਜ਼ੀਰਕਪੁਰ ਦੇ ਵੀ. ਆਈ. ਪੀ. ਰੋਡ ਸਥਿਤ ਸਵਿੱਤਰੀ ਟਾਵਰ ਵਿਚ ਘਰ ਦੇ ਬਾਹਰ ਖੜ੍ਹੀ ਫਾਰਚੂਨਰ ਗੱਡੀ ਚੋਰੀ ਹੋ ਗਈ। ਪੁਲਿਸ ਨੇ ਕਾਰ ਮਾਲਕ ਦੀ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਵਿਸ਼ੇਸ਼ ਮਹਿਰਾ ਵਾਸੀ ਸਵਿੱਤਰੀ ਟਾਵਰ, ਵੀ. ਆਈ. ਪੀ. ਰੋਡ. ਜ਼ੀਰਕਪੁਰ ਨੇ ਦੱਸਿਆ ਕਿ ਉਹ ਪ੍ਰਾਪਰਟੀ ਦਾ ਕਾਰੋਬਾਰ ਕਰਦਾ ਹੈ। ਉਸ ਨੇ ਸਾਲ 2022 ਮਾਡਲ ਦੀ ਤਾਮਿਲਨਾਡੂ ਨੰਬਰ ਵਾਲੀ ਫਾਰਚੂਨਰ ਕਾਰ ਗਾਜ਼ੀਆਬਾਦ ਦੇ ਰਾਜ ਨਗਰ ਸਥਿਤ ਬਾਲਾਜੀ ਮੋਟਰਜ਼ ਦੇ ਕਾਰ ਡੀਲਰ ਬਿੱਟੂ ਤੋਂ ਖਰੀਦੀ ਸੀ। ਕਾਰ ਦੀ ਸਾਰੀ ਅਦਾਇਗੀ ਆਨਲਾਈਨ ਅਤੇ ਨਕਦ ਕਰ ਦਿੱਤੀ ਗਈ ਸੀ ਅਤੇ ਡੀਲਰ ਵਲੋਂ ਕਾਰ ਦੀ ਡਿਲੀਵਰੀ ਵੀ ਦੇ ਦਿੱਤੀ ਗਈ ਸੀ। ਸ਼ਿਕਾਇਤਕਰਤਾ ਅਨੁਸਾਰ ਕਾਰ ਦੇ ਹੋਰ ਅਸਲ ਦਸਤਾਵੇਜ਼ ਉਸ ਨੂੰ ਸੌਂਪ ਦਿੱਤੇ ਗਏ ਸਨ, ਪਰ ਐੱਨ. ਓ. ਸੀ. ਨਹੀਂ ਦਿੱਤੀ ਗਈ ਸੀ। ਕਾਰ ਡੀਲਰ ਬਿੱਟੂ ਤੇ ਪ੍ਰਮੋਦ ਕੁਮਾਰ ਨੇ ਜਲਦੀ ਐੱਨ. ਓ. ਸੀ. ਦਿਵਾਉਣ ਦਾ ਭਰੋਸਾ ਦਿੱਤਾ ਸੀ, ਪਰ ਇਹ ਅਜੇ ਤੱਕ ਨਹੀਂ ਮਿਲੀ। ਉਸ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਉਸ ਨੇ ਆਪਣੀ ਕਾਰ ਘਰ ਦੇ ਬਾਹਰ ਖੜ੍ਹੀ ਕੀਤੀ ਸੀ। ਅਗਲੀ ਸਵੇਰ ਕਰੀਬ ਪੌਣੇ ਦਸ ਵਜੇ ਬਾਹਰ ਆ ਕੇ ਦੇਖਿਆ, ਤਾਂ ਕਾਰ ਉੱਥੋਂ ਗਾਇਬ ਸੀ। ਕਾਫ਼ੀ ਭਾਲ ਕਰਨ ਦੇ ਬਾਵਜੂਦ ਕਾਰ ਦਾ ਕੋਈ ਸੁਰਾਗ ਨਹੀਂ ਮਿਲਿਆ। ਜਾਂਚ ਅਧਿਕਾਰੀ ਰਿੰਕੂ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਚੋਰ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਉਸਾਰੀ ਅਧੀਨ ਬਹੁਮੰਜ਼ਿਲਾ ਕਾਰ ਪਾਰਕਿੰਗ ਦੀ ਤੀਜੀ ਮੰਜਿਲ ’ ਤੇ ਲੈਂਟਰ ਪਾਇਆ ਅਗਲੀ ਖ਼ਬਰ ਅੱਖਾਂ ਦਾ ਮੈਡੀਕਲ ਜਾਂਚ ਕੈਂਪ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।