04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਬਲਾਕ ਸੰਮਤੀ ਦੇ ਸਾਬਕਾ ਮੈਂਬਰ ਕਰਨੈਲ ਸਿੰਘ ਚੰਦਪੁਰ ਬੇਲਾ ਦੇ ਅਕਾਲ ਚਲਾਣੇ ’ਤੇ ਗਹਿਰੇ ਦੁੱਖ ਦਾ ਇਜ਼ਹਾਰ

ਸ੍ਰੀ ਅਨੰਦਪੁਰ ਸਾਹਿਬ/ਸ੍ਰੀ ਕੀਰਤਪੁਰ ਸਾਹਿਬ, 2 ਅਕਤੂਬਰ (ਨਿੱਕੂਵਾਲ / ਸੰਨੀ)- ਇੱਥੋਂ ਨੇੜਲੇ ਪਿੰਡ ਚੰਦਪੁਰ ਬੇਲਾ ਨਾਲ ਸਬੰਧਿਤ ਬਲਾਕ ਸੰਮਤੀ ਦੇ ਸਾਬਕਾ ਮੈਂਬਰ ਅਤੇ ਸੀਨੀਅਰ ਅਕਾਲੀ ਆਗੂ ਕਰਨੈਲ ਸਿੰਘ ਚੰਦਪੁਰ ਬੇਲਾ (65) ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ। ਦੱਸਣਯੋਗ ਹੈ ਕਿ ਉਹ ਜਵਾਨੀ ਸਮੇਂ ਤੋਂ ਹੀ ਯੂਥ ਕਲੱਬ ਮੁਹਿੰਮ ਨਾਲ ਜੁੜੇ ਹੋਏ ਸਨ।

ਅਜੀਤ ਡੈਸਕ 03-10-2026
ਸ੍ਰੀ ਅਨੰਦਪੁਰ ਸਾਹਿਬ/ਸ੍ਰੀ ਕੀਰਤਪੁਰ ਸਾਹਿਬ, 2 ਅਕਤੂਬਰ (ਨਿੱਕੂਵਾਲ / ਸੰਨੀ)- ਇੱਥੋਂ ਨੇੜਲੇ ਪਿੰਡ ਚੰਦਪੁਰ ਬੇਲਾ ਨਾਲ ਸਬੰਧਿਤ ਬਲਾਕ ਸੰਮਤੀ ਦੇ ਸਾਬਕਾ ਮੈਂਬਰ ਅਤੇ ਸੀਨੀਅਰ ਅਕਾਲੀ ਆਗੂ ਕਰਨੈਲ ਸਿੰਘ ਚੰਦਪੁਰ ਬੇਲਾ (65) ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ।ਦੱਸਣਯੋਗ ਹੈ ਕਿ ਉਹ ਜਵਾਨੀ ਸਮੇਂ ਤੋਂ ਹੀ ਯੂਥ ਕਲੱਬ ਮੁਹਿੰਮ ਨਾਲ ਜੁੜੇ ਹੋਏ ਸਨ।ਇਸ ਤੋਂ ਬਿਨਾਂ ਜ਼ਿਲ੍ਹਾ ਬਲੱਡ ਡਾਨਰਜ ਸੁਸਾਇਟੀ ਸਮੇਤ ਟਰੱਕ ਯੂਨੀਅਨ ਸ੍ਰੀ ਕੀਰਤਪੁਰ ਸਾਹਿਬ ਦੇ ਸਰਗਰਮ ਮੈਂਬਰ ਰਹੇ। ਇਸ ਤੋਂ ਬਿਨਾਂ ਉਹ ਕਾਰਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਨਾਲ ਜੁੜ ਕੇ ਧਾਰਮਿਕ ਕੰਮਾਂ ਵਿਚ ਵੀ ਮੋਹਰੀ ਰੋਲ ਅਦਾ ਕਰਦੇ ਰਹੇ ਸਨ। ਉਹ ਆਪਣੇ ਪਿੱਛੇ ਪਤਨੀ ਤਰਸੇਮ ਕੌਰ, ਚਾਰ ਪੁੱਤਰੀਆਂ ਤੋਂ ਇਲਾਵਾ ਇੱਕ ਪੁੱਤਰ ਚਰਨਜੀਤ ਸਿੰਘ ਨੂੰ ਰੌਂਦਾਂ ਕੁਰਲਾਉਂਦਾ ਛੱਡ ਗਏ ਹਨ।ਇਸ ਮੌਕੇ ਭਾਜਪਾ ਆਗੂ ਐਡ. ਅਰਵਿੰਦ ਮਿੱਤਲ, ਸਾਬਕਾ ਪ੍ਰਧਾਨ ਹਰਦਿਆਲ ਸਿੰਘ ਬੈਂਸ, ਸਾਬਕਾ ਚੇਅਰਮੈਨ ਮੋਹਨ ਸਿੰਘ ਡੂਮੇਵਾਲ, ਸਾਬਕਾ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਢਾਹੇ, ਡਾ. ਅੱਛਰ ਸ਼ਰਮਾ, ਐਡ. ਜਸਵਿੰਦਰ ਸਿੰਘ ਢਿੱਲੋਂ, ਜੋਗਾ ਸਿੰਘ, ਜਰਨੈਲ ਸਿੰਘ, ਮਾਨ ਸਿੰਘ, ਸਾਬਕਾ ਸਰਪੰਚ ਪ੍ਰਦੀਪ ਸ਼ਰਮਾ, ਜਸਵਿੰਦਰ ਸਿੰਘ ਲਾਟੀ, ਹਰਜਿੰਦਰ ਸਿੰਘ ਗੱਜਪੁਰ, ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ, ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਬਲਵੀਰ ਸਿੰਘ ਭੀਰੀ, ਹਰਜੀਤ ਸਿੰਘ ਲੌਗੀਆ, ਹਰਪਾਲ ਸਿੰਘ ਗੱਜਪੁਰ, ਸੁਰਿੰਦਰ ਸਿੰਘ ਮਟੌਰ, ਨਿਰਮਲ ਸਿੰਘ ਹਰੀਵਾਲ, ਰਘਵੀਰ ਸਿੰਘ ਹਰੀਵਾਲ, ਸਤਵੀਰ ਸਿੰਘ ਗੱਜਪੁਰ, ਕੁਲਦੀਪ ਸਿੰਘ ਪਰਮਾਰ, ਸਾਬਕਾ ਕੌਂਸਲਰ ਨਰਿੰਦਰ ਸੈਣੀ, ਕੁੰਦਨ ਸਿੰਘ, ਠੇਕੇਦਾਰ ਸਾਧਾ ਸਿੰਘ, ਰਾਮ ਆਸਰਾ ਸਿੰਘ, ਗੁਰਨਾਮ ਸਿੰਘ ਮਟੌਰ, ਤਾਰਾ ਸਿੰਘ ਬੁਰਜ, ਨੰਬਰਦਾਰ ਸੰਦੀਪ ਸਿੰਘ ਕਲੋਤਾ, ਸਾਬਕਾ ਸਰਪੰਚ ਮਨਜੀਤ ਸਿੰਘ ਬਾਸੋਵਾਲ, ਜੈਮਲ ਸਿੰਘ ਭੜੀ, ਭਾਗ ਸਿੰਘ ਭੈਣੀ, ਜਸਵੀਰ ਸਿੰਘ ਸਸਕੌਰ, ਰਣਜੀਤ ਕਾਲਾ ਆਦਿ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।
ਪਿਛਲੀ ਖ਼ਬਰ ਸ੍ਰੀਮਦ ਭਾਗਵਤ ਕਥਾ ’ਚ ਹਰਜੋਤ ਬੈਂਸ ਨੇ ਲਵਾਈ ਹਾਜ਼ਰੀ ਅਗਲੀ ਖ਼ਬਰ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੀ ਹਾਜ਼ਰੀ ’ਚ ਪਿੰਡ ਚੌਂਤਾ ਤੋਂ ਸ੍ਰੀ ਦਰਬਾਰ ਸਾਹਿਬ ਲਈ ਬੱਸ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।