ਹਲਕਾ ਸ੍ਰੀ ਅਨੰਦਪੁਰ ਸਾਹਿਬ ਦੀ ਸਿਆਸਤ ’ਤੇ ਲੰਬੇ ਅਰਸੇ ਤੋਂ ਬਰਕਰਾਰ ਹੈ ਵਕੀਲਾਂ ਦਾ ਕਬਜ਼ਾ
ਢੇਰ, 21 ਸਤੰਬਰ (ਸ਼ਿਵ ਕੁਮਾਰ ਕਾਲੀਆ)-ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਪੰਜਾਬ ਦੀ ਸਿਆਸਤ ਦਾ ਇੱਕ ਮੁੱਖ ਧੁਰਾ ਰਿਹਾ ਹੈ, ਜਿੱਥੇ ਕਿ ਲੋਕਾਂ ਦੀ ਆਮ ਧਾਰਨਾ ਰਹੀ ਹੈ ਕਿ ਜੋ ਵੀ ਵਿਅਕਤੀ ਇਸ ਹਲਕੇ ਤੋਂ ਜਿੱਤ ਪ੍ਰਾਪਤ ਕਰਦਾ ਹੈ, ਪੰਜਾਬ ਵਿਚ ਉਸਦੀ ਹੀ ਸਰਕਾਰ ਬਣਦੀ ਹੈ। ਭਾਵੇਂ ਇਸ ਹਲਕੇ ਤੋਂ ਹਰ ਵਰਗ ਦੇ ਲੋਕਾਂ ਵਲੋਂ ਆਪਣੀ ਸਿਆਸੀ ਕਿਸਮਤ ਅਜਮਾਉਣ ਦੇ ਲਈ ਵੱਖ-ਵੱਖ ਪਾਰਟੀਆਂ ਦੀਆ ਟਿਕਟਾਂ ਤੋਂ ਚੋਣਾਂ ਲੜੀਆਂ ਹਨ, ਪ੍ਰੰਤੂ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੀ ਸਿਆਸਤ ਤੇ ਲਗਾਤਾਰ ਵਕਾਲਤ ਦੇ ਪੇਸ਼ੇ ਨਾਲ ਸਬੰਧ ਰੱਖਣ ਵਾਲੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦਾ ਹੀ ਕਬਜ਼ਾ ਰਿਹਾ ਹੈ।
ਮ
ਮਦਨ ਮੋਹਨ ਮਿੱਤਲ, ਰਾਣਾ ਕੇ.ਪੀ. ਸਿੰਘ, ਐਡਵੋਕੇਟ ਹਰਜੋਤ ਸਿੰਘ ਬੈਂਸ।
22-09-2026
ਢੇਰ, 21 ਸਤੰਬਰ (ਸ਼ਿਵ ਕੁਮਾਰ ਕਾਲੀਆ)-ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਪੰਜਾਬ ਦੀ ਸਿਆਸਤ ਦਾ ਇੱਕ ਮੁੱਖ ਧੁਰਾ ਰਿਹਾ ਹੈ, ਜਿੱਥੇ ਕਿ ਲੋਕਾਂ ਦੀ ਆਮ ਧਾਰਨਾ ਰਹੀ ਹੈ ਕਿ ਜੋ ਵੀ ਵਿਅਕਤੀ ਇਸ ਹਲਕੇ ਤੋਂ ਜਿੱਤ ਪ੍ਰਾਪਤ ਕਰਦਾ ਹੈ, ਪੰਜਾਬ ਵਿਚ ਉਸਦੀ ਹੀ ਸਰਕਾਰ ਬਣਦੀ ਹੈ। ਭਾਵੇਂ ਇਸ ਹਲਕੇ ਤੋਂ ਹਰ ਵਰਗ ਦੇ ਲੋਕਾਂ ਵਲੋਂ ਆਪਣੀ ਸਿਆਸੀ ਕਿਸਮਤ ਅਜਮਾਉਣ ਦੇ ਲਈ ਵੱਖ-ਵੱਖ ਪਾਰਟੀਆਂ ਦੀਆ ਟਿਕਟਾਂ ਤੋਂ ਚੋਣਾਂ ਲੜੀਆਂ ਹਨ, ਪ੍ਰੰਤੂ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੀ ਸਿਆਸਤ ਤੇ ਲਗਾਤਾਰ ਵਕਾਲਤ ਦੇ ਪੇਸ਼ੇ ਨਾਲ ਸਬੰਧ ਰੱਖਣ ਵਾਲੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦਾ ਹੀ ਕਬਜ਼ਾ ਰਿਹਾ ਹੈ। ਜੇਕਰ ਭਾਜਪਾ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਪਾਰਟੀ ਦੇ ਉਮੀਦਵਾਰ ਐਡਵੋਕੇਟ ਮਦਨ ਮੋਹਨ ਮਿੱਤਲ 1977 ਤੋਂ ਲੈ ਕੇ ਅੱਜ ਤੱਕ ਹਲਕੇ ਵਿਚ ਸਰਗਰਮ ਹਨ। ਉਹ ਇਸ ਹਲਕੇ ਤੋਂ ਕਈ ਵਾਰ ਵਿਧਾਇਕ ਬਣੇ ਅਤੇ ਕਈ ਵਾਰ ਅਕਾਲੀ ਭਾਜਪਾ ਗੱਠਜੋੜ ਸਰਕਾਰ ਦੇ ਵਿਚ ਕੈਬਿਨਟ ਮੰਤਰੀ ਵੀ ਰਹੇ। ਉਹ ਪਹਿਲੀ ਵਾਰ ਇਸ ਹਲਕੇ ਤੋਂ 1977 ਵਿਚ ਵਿਧਾਇਕ ਚੁਣੇ ਗਏ। ਫਿਰ ਇਸ ਤੋਂ ਬਾਅਦ ਕਾਂਗਰਸ ਪਾਰਟੀ ਵਲੋਂ ਲੋਕਾਂ ਦੀ ਕਚਹਿਰੀ ਵਿਚ ਇੱਕ ਨਵਾਂ ਚਿਹਰਾ ਬਤੌਰ ਵਿਧਾਇਕ ਉਮੀਦਵਾਰ ਐਡਵੋਕੇਟ ਰਾਣਾ ਕੇ.ਪੀ. ਸਿੰਘ ਨੂੰ ਉਤਾਰਿਆ ਗਿਆ। ਇਸ ਦੌਰਾਨ ਇਹਨਾਂ ਚੋਣਾਂ ਦੇ ਵਿਚ ਐਡਵੋਕੇਟ ਰਾਣਾ ਕੇ.ਪੀ. ਸਿੰਘ ਵਲੋਂ ਆਪਣੇ ਹੀ ਗੁਰੂ ਐਡਵੋਕੇਟ ਮਦਨ ਮੋਹਨ ਮਿੱਤਲ ਨੂੰ ਹਰਾ ਕੇ ਇਸ ਹਲਕੇ ਵਿਚ ਆਪਣਾ ਸਿਆਸੀ ਰਾਜ ਸਥਾਪਿਤ ਕੀਤਾ ਗਿਆ। ਇਸ ਤੋਂ ਬਾਅਦ ਇਹਨਾਂ ਦੋਵੇਂ ਵਕੀਲਾਂ ਦੇ ਵਿਚ ਆਪਸੀ ਜੰਗ ਕਈ ਚੋਣਾਂ ਦੇ ਵਿਚ ਜਾਰੀ ਰਹੀ। ਰਾਣਾ ਕੇ.ਪੀ. ਜੋ ਕੇ ਪਿਛਲੀ ਕਾਂਗਰਸ ਪਾਰਟੀ ਦੀ ਸਰਕਾਰ ਦੌਰਾਨ ਵਿਧਾਨ ਸਭਾ ਸਪੀਕਰ ਰਹੇ ਹਨ ਉਹਨਾਂ ਨੂੰ ਹਲਕੇ ਵਿਚ ਟੱਕਰ ਦੇਣ ਦੇ ਲਈ ਆਮ ਆਦਮੀ ਪਾਰਟੀ ਵਲੋਂ ਐਡਵੋਕੇਟ ਹਰਜੋਤ ਸਿੰਘ ਬੈਂਸ ਨੂੰ ਹਲਕੇ ਦਾ ਉਮੀਦਵਾਰ ਬਣਾਇਆ ਗਿਆ ਅਤੇ ਉਨਾਂ ਨੇ ਇਹਨਾਂ ਚੋਣਾਂ ਦੇ ਵਿਚ ਰਾਣਾ ਕੇ.ਪੀ. ਸਿੰਘ ਨੂੰ ਵੋਟਾਂ ਦੌਰਾਨ ਵੱਡੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਅਤੇ ਐਡਵੋਕੇਟ ਹਰਜੋਤ ਸਿੰਘ ਬੈਂਸ ਹਲਕੇ ਵਿਚ ਬਤੌਰ ਵਿਧਾਇਕ ਕੈਬਿਨਟ ਮੰਤਰੀ ਰਾਜ ਕਰ ਰਹੇ ਹਨ। ਇਹ ਨਹੀਂ ਕਿ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਵਕਾਲਤ ਤੋਂ ਇਲਾਵਾ ਹੋਰ ਕਿਸੇ ਪੇਸ਼ੇਵਰ ਵਲੋਂ ਚੋਣਾਂ ਨਹੀਂ ਲੜੀਆਂ ਗਈਆਂ ਤਾਂ ਇੱਥੇ ਇਹ ਦੱਸਣਾ ਜਰੂਰੀ ਬਣਦਾ ਹੈ ਕਿ ਇਸ ਹਲਕੇ ਤੋਂ ਡਾਕਟਰੀ ਪੇਸ਼ੇ ਦੇ ਵਿਚ ਸਵਰਗਵਾਸੀ ਡਾ: ਮਹਿੰਦਰ ਪਾਲ ਗੌਤਮ, ਡਾ: ਸੰਜੀਵ ਗੌਤਮ, ਡਾ: ਪਰਮਿੰਦਰ ਸ਼ਰਮਾ ਵਲੋਂ ਵੀ ਚੋਣਾਂ ਲੜੀਆਂ ਜਾ ਚੁੱਕੀਆਂ ਹਨ। ਪ੍ਰੰਤੂ ਉਹਨਾਂ ਨੂੰ ਇਹਨਾਂ ਚੋਣਾਂ ਦੇ ਵਿਚ ਕਾਮਯਾਬੀ ਪ੍ਰਾਪਤ ਨਹੀਂ ਹੋਈ। ਹਲਕੇ ਵਿਚ ਰਾਜ ਕਰ ਚੁੱਕੇ ਇਨਾਂ ਤਿੰਨੇ ਵਕੀਲਾਂ ਦੀ ਇਹ ਖਾਸੀਅਤ ਰਹੀ ਹੈ ਕਿ ਇਹ ਤਿੰਨੇ ਵਕੀਲ ਲੋਕਾਂ ਨੂੰ ਭਰਮਾਉਣ ਦੇ ਲਈ ਅੰਬਰੀ ਛਿੰਡਾ ਪਾਉਣ ਵਾਲੇ ਭਾਸ਼ਣਾਂ ਦੇ ਲਈ ਮਸ਼ਹੂਰ ਹਨ। ਪ੍ਰੰਤੂ ਜੇਕਰ ਹਲਕੇ ਦੇ ਵਿਚ ਭੱਖਦੇ ਮਸਲਿਆਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਰੁਜ਼ਗਾਰ, ਨਸ਼ੇ, ਸਿਹਤ ਸਹੂਲਤ, ਨਜਾਇਜ਼ ਮਾਈਨਿੰਗ, ਵਿਕਾਸ ਆਦਿ ਮੁੱਖ ਮੁੱਦੇ ਆਉਂਦੇ ਹਨ। ਜਿਨਾਂ ਉੱਤੇ ਇਹ ਤਿੰਨੇ ਵਕੀਲ ਹਲਕੇ ਵਿਚ ਆਪਣੀ ਸਿਆਸਤ ਨੂੰ ਚਮਕਾਉਂਦੇ ਰਹੇ ਹਨ। ਪ੍ਰੰਤੂ ਅਫਸੋਸ ਲੰਬੇ ਅਰਸੇ ਤੋਂ ਇਹ ਮੁੱਦੇ ਅੱਜ ਵੀ ਉਸ ਤਰ੍ਹਾਂ ਹੀ ਬਰਕਰਾਰ ਹਨ ਜਿਵੇਂ ਪਿਛਲੇ ਲੰਬੇ ਅਰਸੇ ਦੌਰਾਨ ਬਰਕਰਾਰ ਸਨ। ਜੇਕਰ ਵੱਖ-ਵੱਖ ਮੁੱਦਿਆਂ ਤੇ ਗੱਲ ਕਰੀਏ ਤਾਂ ਜਮੀਨੀ ਹਕੀਕਤ ਦੇ ਵਿਚ ਸਿਆਸੀ ਆਗੂ ਇਸ ਹਲਕੇ ਤੋਂ ਅਸਲ ਮੁੱਦਿਆਂ ਦੇ ਹੱਲ ਨੂੰ ਦੂਰ ਕਰਨ ਦੇ ਵਿਚ ਬੁਰੀ ਤਰ੍ਹ ਦੇ ਨਾਲ ਅਸਫਲ ਰਹੇ ਹਨ। ਪੰਜਾਬ ਦੇ ਵਿਚ ਨਜ਼ਦੀਕ ਆ ਰਹੀਆਂ ਵਿਧਾਨ ਸਭਾ ਨੂੰ ਚੋਣਾਂ ਨੂੰ ਮੁੱਖ ਰੱਖਦੇ ਹੋਏ ਇੱਕ ਵਾਰ ਫਿਰ ਇਹ ਮੁੱਦੇ ਸਿਆਸੀ ਆਗੂਆਂ ਦੀ ਜੁਬਾਨ ਤੇ ਅੱਗ ਬਣ ਚੁੱਕੇ ਹਨ। ਇੱਕ ਵਾ ਰ ਫਿਰ ਹਲਕੇ ਦੀ ਸਿਆਸਤ ਵਿਚ ਵਕੀਲਾਂ ਦੀਆਂ ਦਲੀਲਾਂ ਦੀ ਚਹਿਲ ਪਹਿਲ ਹੈ। ਵੇਖਣਾ ਇਹ ਹੈ ਕਿ ਵਕੀਲਾਂ ਦੀ ਇਹ ਸਿਆਸਤ ਹਲਕੇ ਵਿਚ ਉਸ ਤਰ੍ਹਾਂ ਹੀ ਬਰਕਰਾਰ ਰਹੇਗੀ ਜਾਂ ਇਸ ਵਾਰ ਦੀਆਂ ਚੋਣਾਂ ਵਿਚ ਹਲਕੇ ਦੀ ਜਨਤਾ ਕੁੱਝ ਅਲੱਗ ਕਰਕੇ ਵਿਖਾਏਗੀ।