16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਸ਼੍ਰੋਮਣੀ ਅਕਾਲੀ ਦਲ ਵਲੋਂ ਸ੍ਰੀ ਚਮਕੌਰ ਸਾਹਿਬ ਵਿਖੇ ਰੋਸ ਧਰਨਾ ਅੱਜ

ਸ੍ਰੀ ਚਮਕੌਰ ਸਾਹਿਬ, 15 ਸਤੰਬਰ (ਜਗਮੋਹਣ ਸਿੰਘ ਨਾਰੰਗ)-ਸ੍ਰੋਮਣੀ ਅਕਾਲੀ ਦਲ(ਬ) ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਵਲੋਂ ਅੱਜ ਸਥਾਨਕ ਐਸ. ਡੀ.

ਅਜੀਤ ਡੈਸਕ 16-09-2026
ਸ੍ਰੀ ਚਮਕੌਰ ਸਾਹਿਬ, 15 ਸਤੰਬਰ (ਜਗਮੋਹਣ ਸਿੰਘ ਨਾਰੰਗ)-ਸ੍ਰੋਮਣੀ ਅਕਾਲੀ ਦਲ(ਬ) ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਵਲੋਂ ਅੱਜ ਸਥਾਨਕ ਐਸ.ਡੀ.ਐਮ. ਦਫ਼ਤਰ ਮੁਹਰੇ ਬਿਜਲੀ ਸੰਕਟ, ਨਸ਼ਿਆਂ, ਨਜਾਇਜ ਮਾਈਨਿੰਗ ਆਦਿ ਮੁੱਦਿਆ ਨੂੰ ਲੈ ਕੇ ਅੱਜ ਮਿਤੀ 16 ਸਤੰਬਰ ਨੂੰ ਸਵੇਰੇ 10 ਵਜੇ ਤੋਂ ਰੋਸ ਧਰਨਾ ਦਿੱਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਹਲਕਾ ਇੰਚਾਰਜ ਹਰਮੋਹਣ ਸਿੰਘ ਸੰਧੂ (ਸੇਵਾ ਮੁਕਤ ਆਈ ਜੀ ) ਨੇ ਦੱਸਿਆ ਕਿ ਅੱਜ ਸੂਬੇ ਅੰਦਰ ਬਿਜਲੀ ਦੇ ਲੱਗ ਰਹੇ ਕੱਟਾਂ ਤੋਂ ਭਾਰੀ ਪ੍ਰੇਸ਼ਾਨ ਹੈ, ਨਸ਼ਿਆਂ ਦੇ ਵੱਧ ਰਹੇ ਰੁਝਾਨ ਨੇ ਸੂਬੇ ਨੂੰ ਖੋਖਲਾ ਕਰ ਦਿੱਤਾ ਹੈ, ਨਜਾਇਜ ਮਾਈਨਿੰਗ ਨੇ ਦਰਿਆਵਾਂ ਦਾ ਰੁੱਖ ਸ਼ਹਿਰਾਂ ਵੱਲ ਕਰ ਦਿੱਤਾ ਹੈ ਅਜਿਹੇ ਅਨੇਕਾਂ ਮੁੱਦੇ ਹਨ, ਜਿਸ ਕਾਰਨ ਸੂਬੇ ਦੇ ਲੋਕ ਦੁੱਖੀ ਤੇ ਪ੍ਰੇਸਾਂਨ ਹਨ, ਇਨ੍ਹਾਂ ਮੁੱਦਿਆ ਨੂੰ ਲੈ ਕੇ 16 ਸਤੰਬਰ ਨੂੰ ਰੋਸ ਧਰਨਾ ਦਿੱਤਾ ਜਾਵੇਗਾ। ਜਿਸ ਵਿਚ ਉਨ੍ਹਾਂ ਕਿਸਾਨਾਂ, ਮਜਦੂਰਾਂ, ਇਲਾਕੇ ਦੇ ਲੋਕਾਂ ਨੇ ਧਰਨੇ ਵਿਚ ਪੁੱਜਣ ਦੀ ਅਪੀਲ ਕੀਤੀ ਤਾਂ ਜੋ ਸੂਬੇ ਨੂੰ ਬਚਾਇਆ ਜਾ ਸਕੇ।
ਪਿਛਲੀ ਖ਼ਬਰ ਪਿੰਡ ਕੋਟਲਾ ਨਿਹੰਗ ਦੇ ਨਗਰ ਖੇੜਾ ਦੀ ਗੋਲਕ ਤੋੜੀ , ਨਸ਼ੇੜੀ ਕਿਸਮ ਦੇ ਲੋਕਾਂ ਨੂੰ ਨੱਥ ਪਾਉਣ ਦੀ ਮੰਗ ਅਗਲੀ ਖ਼ਬਰ ਪੀ . ਜੀ . ਆਈ ਚੰਡੀਗੜ੍ਹ ਨੂੰ ਰਾਸ਼ਟਰੀ ਮਰੀਜ਼ ਸੁਰੱਖਿਆ ਕਾਨਫਰੰਸ 2026 ’ ਚ ‘ ਪ੍ਰੋਜੈਕਟ ਸਾਰਥੀ ’ ਸਕੀਮ ਲਈ ਕੀਤਾ ਸਨਮਾਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।