05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

1.66 ਕਰੋੜ ਰੁ . ਦੇ ਨਵੀਨੀਕਰਨ ਮਗਰੋਂ ਵੀ ਮੁਬਾਰਿਕਪੁਰ ਰੇਲਵੇ ਅੰਡਰਪਾਥ ਪਾਣੀ ’ ਚ ਡੁੱਬਿਆ

ਡੇਰਾਬੱਸੀ, 4 ਸਤੰਬਰ (ਗੁਰਮੀਤ ਸਿੰਘ)- ਬਰਸਾਤ ਨੇ ਇਕ ਵਾਰ ਫਿਰ ਮੁਬਾਰਿਕਪੁਰ ਰੇਲਵੇ ਅੰਡਰਪਾਥ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ। ਮੀਂਹ ਤੋਂ ਬਾਅਦ ਅੰਡਰਪਾਥ ਵਿਚ ਵੱਡੀ ਮਾਤਰਾ ਵਿਚ ਪਾਣੀ ਇਕੱਤਰ ਹੋਣ ਕਾਰਨ ਇਥੇ ਹਾਲਾਤ ਛੱਪੜ ਵਰਗੇ ਬਣ ਗਏ।

ਅਜੀਤ ਡੈਸਕ 05-09-2026
ਡੇਰਾਬੱਸੀ, 4 ਸਤੰਬਰ (ਗੁਰਮੀਤ ਸਿੰਘ)- ਬਰਸਾਤ ਨੇ ਇਕ ਵਾਰ ਫਿਰ ਮੁਬਾਰਿਕਪੁਰ ਰੇਲਵੇ ਅੰਡਰਪਾਥ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ। ਮੀਂਹ ਤੋਂ ਬਾਅਦ ਅੰਡਰਪਾਥ ਵਿਚ ਵੱਡੀ ਮਾਤਰਾ ਵਿਚ ਪਾਣੀ ਇਕੱਤਰ ਹੋਣ ਕਾਰਨ ਇਥੇ ਹਾਲਾਤ ਛੱਪੜ ਵਰਗੇ ਬਣ ਗਏ। ਪਾਣੀ ਦਾ ਪੱਧਰ ਵੱਧਣ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਸਥਾਨਕ ਲੋਕਾਂ ਮੁਤਾਬਕ ਅੰਡਰਪਾਥ ਦੇ ਨਵੀਨੀਕਰਨ ’ਤੇ ਕਰੀਬ 1.66 ਕਰੋੜ ਰੁ. ਖ਼ਰਚ ਕੀਤੇ ਗਏ ਸਨ। ਉਸ ਸਮੇਂ ਇਹ ਦਾਅਵਾ ਕੀਤਾ ਗਿਆ ਸੀ ਕਿ ਨਵੀਨੀਕਰਨ ਤੋਂ ਬਾਅਦ ਬਰਸਾਤੀ ਪਾਣੀ ਦੀ ਸਮੱਸਿਆ ਦੂਰ ਹੋ ਜਾਵੇਗੀ। ਇਸ ਦੇ ਬਾਵਜੂਦ ਮੀਂਹ ਪੈਂਦੇ ਹੀ ਮੁੜ ਪਾਣੀ ਭਰ ਜਾਣ ਕਾਰਨ ਲੋਕਾਂ ਵਿਚ ਰੋਸ ਹੈ। ਇਸ ਦੌਰਾਨ ਪਾਣੀ ਦਾ ਪੱਧਰ ਕਾਫ਼ੀ ਵੱਧ ਜਾਣ ਕਾਰਨ ਕਈ ਵਾਹਨ ਵਿਚਕਾਰ ਹੀ ਫਸ ਗਏ, ਜਦਕਿ ਕੁਝ ਚਾਲਕਾਂ ਨੇ ਵਾਪਸ ਮੁੜਨਾ ਹੀ ਬਿਹਤਰ ਸਮਝਿਆ। ਸਥਾਨਕ ਲੋਕਾਂ ਨੇ ਮੌਕੇ ’ਤੇ ਫਸੇ ਵਾਹਨ ਚਾਲਕਾਂ ਦੀ ਮਦਦ ਕੀਤੀ। ਲੋਕਾਂ ਨੇ ਪ੍ਰਸ਼ਾਸਨ ਤੋਂ ਪਾਣੀ ਦੀ ਨਿਕਾਸੀ ਲਈ ਪੱਕੇ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।
ਪਿਛਲੀ ਖ਼ਬਰ ਬੇਕਾਬੂ ਹੋਏ ਟਿੱਪਰ ਨੇ ਕੀਤਾ ਪੀ . ਐੱਸ . ਪੀ . ਸੀ . ਐੱਲ . ਦਾ ਵੱਡਾ ਨੁਕਸਾਨ , 10 ਬਿਜਲੀ ਦੇ ਖੰਭੇ ਤੇ ਤਾਰਾਂ ਤੋੜੀਆ... ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਿੱਕੂ ਨੰਗਲ ਤੋਂ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕੀਤੀ ਬੱਸ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।