ਸਤਲੁਜ ਨੂੰ ਜ਼ਹਿਰੀਲੇ ਕੂੜੇ ਤੋਂ ਬਚਾਉਣ ਲਈ ਚੱਢਾ ਨੇ ਹਿਮਾਚਲ ਤੇ ਹਰਿਆਣਾ ਵੱਲ ਕੀਤਾ ਰੁਖ
ਰੂਪਨਗਰ, 28 ਅਗਸਤ (ਸਤਨਾਮ ਸਿੰਘ ਸੱਤੀ)- ਸਤਲੁਜ ਦਰਿਆ ਵਿਚ ਉਦਯੋਗਿਕ ਅਤੇ ਜ਼ਹਿਰੀਲੇ ਕੂੜੇ ਦੇ ਵਹਾਅ ਦਾ ਮੁੱਦਾ ਹੁਣ ਪੰਜਾਬ ਤੋਂ ਬਾਹਰ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਤੱਕ ਪਹੁੰਚ ਗਿਆ ਹੈ। ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੀ ਅਗਵਾਈ ਹੇਠ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਪੁਲਿਸ ਵਿਭਾਗ ਦੀ ਟੀਮ ਵਲੋਂ ਦੋਵਾਂ ਸੂਬਿਆਂ ਦੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਪ੍ਰਦੂਸ਼ਣ ਦੇ ਸੰਭਾਵਿਤ ਸਰੋਤਾਂ ਦੀ ਜਾਂਚ ਕੀਤੀ ਗਈ।
ਵ
ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ।
29-08-2026
ਰੂਪਨਗਰ, 28 ਅਗਸਤ (ਸਤਨਾਮ ਸਿੰਘ ਸੱਤੀ)- ਸਤਲੁਜ ਦਰਿਆ ਵਿਚ ਉਦਯੋਗਿਕ ਅਤੇ ਜ਼ਹਿਰੀਲੇ ਕੂੜੇ ਦੇ ਵਹਾਅ ਦਾ ਮੁੱਦਾ ਹੁਣ ਪੰਜਾਬ ਤੋਂ ਬਾਹਰ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਤੱਕ ਪਹੁੰਚ ਗਿਆ ਹੈ। ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੀ ਅਗਵਾਈ ਹੇਠ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਪੁਲਿਸ ਵਿਭਾਗ ਦੀ ਟੀਮ ਵਲੋਂ ਦੋਵਾਂ ਸੂਬਿਆਂ ਦੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਪ੍ਰਦੂਸ਼ਣ ਦੇ ਸੰਭਾਵਿਤ ਸਰੋਤਾਂ ਦੀ ਜਾਂਚ ਕੀਤੀ ਗਈ। ਇਸ ਤੋਂ ਬਾਅਦ ਸਬੰਧਤ ਪ੍ਰਦੂਸ਼ਣ ਕੰਟਰੋਲ ਬੋਰਡਾਂ ਨੂੰ ਤੁਰੰਤ ਕਾਰਵਾਈ ਲਈ ਪੱਤਰ ਭੇਜਿਆ ਗਿਆ ਹੈ। ਪੱਤਰ ਅਨੁਸਾਰ 23 ਅਗਸਤ ਨੂੰ ਰੋਪੜ ਹੈੱਡਵਰਕਸ ਵਿਖੇ ਵੱਡੀ ਮਾਤਰਾ ਵਿਚ ਉਦਯੋਗਿਕ ਅਤੇ ਹੋਰ ਠੋਸ ਕੂੜਾ ਇਕੱਠਾ ਹੋਇਆ ਮਿਲਿਆ ਸੀ, ਜਿਸ ਕਾਰਨ ਪਾਣੀ ਦੇ ਵਹਾਅ ਵਿਚ ਰੁਕਾਵਟ ਅਤੇ ਸਤਲੁਜ ਦੇ ਪਾਣੀ ਦੇ ਪ੍ਰਦੂਸ਼ਿਤ ਹੋਣ ਦਾ ਖ਼ਤਰਾ ਸਾਹਮਣੇ ਆਇਆ। ਇਸ ਮਗਰੋਂ 25 ਅਗਸਤ ਨੂੰ ਟੀਮ ਨੇ ਹਿਮਾਚਲ ਅਤੇ ਹਰਿਆਣਾ ਦੇ ਇਲਾਕਿਆਂ ਦਾ ਦੌਰਾ ਕੀਤਾ। ਬੱਦੀ ਦੇ ਪਿੰਡ ਕੇਂਦੂਵਾਲ ਵਿਚ ਸਿਰਸਾ ਦਰਿਆ ਦੇ ਕੰਢੇ ਕੂੜਾ ਪ੍ਰੋਸੈਸਿੰਗ ਸਹੂਲਤ ਨੇੜੇ ਠੋਸ ਕੂੜਾ ਅਤੇ ਲੀਚੇਟ ਦਰਿਆ ਵੱਲ ਵਗਦਾ ਪਾਇਆ ਗਿਆ। ਰਿਪੋਰਟ ਵਿਚ ਬੱਦੀ-ਬਰੋਟੀਵਾਲਾ-ਨਾਲਾਗੜ੍ਹ ਉਦਯੋਗਿਕ ਖੇਤਰ ਦੀਆਂ ਉਦਯੋਗਿਕ ਇਕਾਈਆਂ ਤੋਂ ਨਿਕਲਣ ਵਾਲੇ ਕੂੜੇ ਦੇ ਸਿਰਸਾ ਦਰਿਆ ਵਿਚ ਪਹੁੰਚਣ ਦਾ ਖ਼ਦਸ਼ਾ ਵੀ ਜ਼ਾਹਰ ਕੀਤਾ ਗਿਆ ਹੈ। ਇਸੇ ਤਰ੍ਹਾਂ ਹਰਿਆਣਾ ਵਿਚ ਬਲਾਡ ਨਦੀ ਦੇ ਕੰਢੇ ਕਬਾੜ ਦੇ ਸ਼ੈੱਡਾਂ ਨੇੜੇ ਉਦਯੋਗਿਕ ਕੂੜੇ ਦੇ ਢੇਰ ਮਿਲੇ, ਜਿਨ੍ਹਾਂ ਵਿਚ ਮਲਟੀਲੇਅਰ ਪਲਾਸਟਿਕ ਅਤੇ ਦਵਾਈਆਂ ਤੇ ਫਾਰਮਾਸਿਊਟੀਕਲ ਵੇਸਟ ਸ਼ਾਮਲ ਹੋਣ ਦਾ ਜ਼ਿਕਰ ਹੈ। ਮਰਾਣਵਾਲਾ ਖੱਡ ਵਿਖੇ ਵੀ ਕੂੜੇ ਦੇ ਵੱਡੇ ਢੇਰ ਮਿਲਣ ਦੀ ਗੱਲ ਸਾਹਮਣੇ ਆਈ। ਰਿਪੋਰਟ ਮੁਤਾਬਕ ਬਲਾਡ ਨਦੀ ਸਿਰਸਾ ਨਦੀ ਵਿਚ ਅਤੇ ਸਿਰਸਾ ਅੱਗੇ ਸਤਲੁਜ ਨਾਲ ਜੁੜਦੀ ਹੈ, ਜਿਸ ਕਾਰਨ ਇਹ ਮਾਮਲਾ ਪੰਜਾਬ ਦੇ ਦਰਿਆਈ ਪਾਣੀਆਂ ਦੀ ਸੁਰੱਖਿਆ ਨਾਲ ਸਿੱਧਾ ਜੁੜਦਾ ਹੈ। ਵਿਧਾਇਕ ਦਿਨੇਸ਼ ਚੱਢਾ ਵਲੋਂ ਸਬੰਧਤ ਵਿਭਾਗਾਂ ਤੋਂ ਪ੍ਰਦੂਸ਼ਣ ਦੇ ਸਰੋਤਾਂ ਦੀ ਨਿੱਜੀ ਤੌਰ ’ਤੇ ਜਾਂਚ ਕਰਕੇ ਗੈਰ-ਅਧਿਕਾਰਤ ਗਤੀਵਿਧੀਆਂ ਤੁਰੰਤ ਰੋਕਣ ਅਤੇ ਹੋਏ ਵਾਤਾਵਰਣਕ ਨੁਕਸਾਨ ਦੀ ਬਹਾਲੀ ਲਈ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।