23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਅਜੀਤ, ਜਲੰਧਰ ਟ੍ਰੈਫ਼ਿਕ ਇੰਚਾਰਜ ਮਲਕੀਤ ਸਿੰਘ ਨੇ ਚੋਰੀ ਦਾ ਫੜਿਆ ਮੋਟਰਸਾਈਕਲ ਕੀਤਾ ਮਾਲਕ ਹਵਾਲੇ

ਮੋਰਿੰਡਾ, 22 ਅਗਸਤ (ਪ੍ਰਿਤਪਾਲ ਸਿੰਘ)-ਟ੍ਰੈਫ਼ਿਕ ਇੰਚਾਰਜ ਮੋਰਿੰਡਾ ਏ. ਐਸ.

ਸਨਿਚਰਵਾਰ, 1 ਅਗਸਤ, 2026 23-08-2026
ਮੋਰਿੰਡਾ, 22 ਅਗਸਤ (ਪ੍ਰਿਤਪਾਲ ਸਿੰਘ)-ਟ੍ਰੈਫ਼ਿਕ ਇੰਚਾਰਜ ਮੋਰਿੰਡਾ ਏ. ਐਸ. ਆਈ. ਮਲਕੀਅਤ ਸਿੰਘ ਨੇ ਬੀਤੇ ਦਿਨ ਇਕ ਮੋਟਰਸਾਈਕਲ ਚੋਰ ਤੋਂ ਬਰਾਮਦ ਕੀਤਾ ਚੋਰੀ ਦਾ ਮੋਟਰਸਾਈਕਲ ਮਾਲਕਾਂ ਦਾ ਪਤਾ ਲਗਾ ਕੇ ਅੱਜ ਉਨ੍ਹਾਂ ਦੇ ਹਵਾਲੇ ਕੀਤਾ। ਇਸ ਮੌਕੇ ਮੋਟਰਸਾਈਕਲ ਦਾ ਮਾਲਕ ਧਰੁਵ ਵਾਸੀ ਲੁਧਿਆਣਾ ਵਲੋਂ ਮੋਟਰਸਾਈਕਲ ਦੀ ਸਪੁਰਦਗੀ ਲੈਂਦੇ ਸਮੇਂ ਮੋਰਿੰਡਾ ਪੁਲਿਸ ਦਾ ਧੰਨਵਾਦ ਕੀਤਾ। ਇਸ ਸੰਬੰਧੀ ਟ੍ਰੈਫ਼ਿਕ ਇੰਚਾਰਜ ਏ. ਐਸ. ਆਈ. ਮਲਕੀਅਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਮੋਰਿੰਡਾ ਦੇ ਵਿਸ਼ਵਕਰਮਾ ਚੌਕ ਵਿਖੇ ਲੱਗੇ ਧਰਨੇ ਦੌਰਾਨ ਉਸ ਜਗ੍ਹਾ ’ਤੇ ਤਾਇਨਾਤ ਸਨ। ਉਸ ਸਮੇਂ ਉਨ੍ਹਾਂ ਨੇ ਨੈਣਾਂ ਦੇਵੀ ਤੋਂ ਆ ਰਹੇ ਇਕ ਮੋਟਰਸਾਈਕਲ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਚਾਲਕ ਮੋਟਰਸਾਈਕਲ ਪਿੱਛੇ ਮੋੜ ਕੇ ਭੱਜਣ ਲੱਗਾ ਪਰ ਉਨ੍ਹਾਂ ਨੇ ਪੁਲਿਸ ਮੁਲਾਜ਼ਮਾਂ ਦੀ ਮਦਦ ਨਾਲ ਮੋਟਰਸਾਈਕਲ ਚਾਲਕ ਨੂੰ ਤੁਰੰਤ ਕਾਬੂ ਕਰ ਲਿਆ। ਏ. ਐਸ. ਆਈ. ਮਲਕੀਤ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਪੁੱਛਗਿੱਛ ਤੋਂ ਮੋਟਰਸਾਈਕਲ ਚਾਲਕ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕਿਆ ਜਿਸ ਦੇ ਚਲਦਿਆਂ ਉਨ੍ਹਾਂ ਨੇ ਆਪਣੀ ਮਸ਼ੀਨ ਰਾਹੀਂ ਮੋਟਰਸਾਈਕਲ ਦੇ ਰਿਕਾਰਡ ਦੀ ਜਾਂਚ ਕੀਤੀ ਤੇ ਉਸ ਦੇ ਮਾਲਕ ਨਾਲ ਫੋਨ ’ਤੇ ਗੱਲ ਕੀਤੀ। ਜਿਸ ਤੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਮੋਟਰਸਾਈਕਲ ਲੁਧਿਆਣਾ ਦੇ ਬੱਸ ਸਟੈਂਡ ਨੂੰ ਕੁਝ ਦਿਨ ਪਹਿਲਾਂ ਹੀ ਚੋਰੀ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮੋਟਰਸਾਈਕਲ ਸਮੇਤ ਚਾਲਕ ਨੂੰ ਸਿਟੀ ਪੁਲਿਸ ਦੇ ਹਵਾਲੇ ਕਰ ਦਿੱਤਾ। ਜਿਸ ’ਤੇ ਪੁਲਿਸ ਵਲੋਂ ਮੋਟਰਸਾਈਕਲ ਚੋਰ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਉਥੇ ਹੀ ਮੋਟਰਸਾਈਕਲ ਦੇ ਅਸਲੀ ਮਾਲਕਾਂ ਨੂੰ ਬੁਲਾ ਕੇ ਮੋਟਰਸਾਈਕਲ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ। ਇਸ ਮੌਕੇ ਮੋਟਰਸਾਈਕਲ ਮਾਲਕ ਧਰੁਵ ਨੇ ਦੱਸਿਆ ਕਿ ਕੁਝ ਦਿਨ ਇਕ ਵਿਅਕਤੀ ਨੇ ਉਸ ਤੋਂ ਲਿਫਟ ਲਈ ਸੀ ਅਤੇ ਲੁਧਿਆਣਾ ਦੇ ਬੱਸ ਸਟੈਂਡ ਨੇੜੇ ਪਹੁੰਚੇ ਤਾਂ ਉਸ ’ਤੇ ਕੋਈ ਸਪਰੇ ਕਰ ਦਿੱਤਾ, ਜਿਸ ਨਾਲ ਉਹ ਅਰਧ ਬੇਹੋਸ਼ ਜਿਹਾ ਹੋ ਗਿਆ। ਉਸ ਨੇ ਕਿਹਾ ਕਿ ਉਸ ਨੂੰ ਕੁਝ ਵੀ ਪਤਾ ਨਹੀਂ ਲੱਗਿਆ ਜਦੋਂ ਮੋਟਰਸਾਈਕਲ ਖੜ੍ਹਾ ਕਰਕੇ ਉਕਤ ਨੌਸਰਬਾਜ ਥੋੜਾ ਅੱਗੇ ਜਾ ਕੇ ਖੜ੍ਹਾ ਹੋ ਗਿਆ ਅਤੇ ਉਸ ਨੂੰ ਆਪਣੇ ਕੋਲ ਬੁਲਾਉਣ ਲੱਗਾ। ਜਦੋਂ ਉਹ ਉਸ ਗੱਲ ਵਧਿਆ ਤਾਂ ਇੰਨੇ ਵਿਚ ਹੀ ਉਸ ਨੇ ਪਿਛੇ ਦੇਖਿਆ ਕਿ ਪਿੱਛੇ ਉਸ ਦਾ ਮੋਟਰਸਾਈਕਲ ਗਾਇਬ ਸੀ। ਇਸ ਸੰਬੰਧੀ ਉਹਨਾਂ ਵਲੋਂ ਲੁਧਿਆਣਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਸੀ।
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਅਗੰਮਪੁਰ ਸਕੂਲ ਵਿਖੇ ਸਕੂਲਾਂ ਦੇ ਅੰਤਰ ਜ਼ੋਨਲ ਸਰਕਲ ਸਟਾਇਲ ਕਬੱਡੀ ਦੇ ਚਾਰ ਰੋਜ਼ਾ ਮੁਕਾਬਲੇ ਹੋਏ ਸ਼ੁਰ... ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਅਗੰਮਪੁਰ ਸਕੂਲ ਵਿਖੇ ਸਕੂਲਾਂ ਦੇ ਅੰਤਰ ਜ਼ੋਨਲ ਸਰਕਲ ਸਟਾਇਲ ਕਬੱਡੀ ਦੇ ਚਾਰ ਰੋਜ਼ਾ ਮੁਕਾਬਲੇ ਹੋਏ ਸ਼ੁਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।