ਵਿਧਾਇਕ ਚੱਢਾ ਵਲੋਂ ਜੈ ਮਾਂ ਨੈਣਾਂ ਦੇਵੀ ਸੇਵਾ ਲੰਗਰ ਸੁਸਾਇਟੀ ’ਚ ਕੀਤੀ ਸ਼ਿਰਕਤ
ਸ੍ਰੀ ਅਨੰਦਪੁਰ ਸਾਹਿਬ, 21 ਅਗਸਤ (ਜੇ ਐਸ ਨਿੱਕੂਵਾਲ)- ਸਾਉਣ ਅਸ਼ਟਮੀ ਮੇਲੇ ਮੌਕੇ ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਿਨੇਸ਼ ਕੁਮਾਰ ਚੱਢਾ ਵਲੋਂ ‘ਜੈ ਮਾਂ ਨੈਣਾਂ ਦੇਵੀ ਸੇਵਾ ਲੰਗਰ ਸੁਸਾਇਟੀ’ ਵਿਖੇ ਪਹੁੰਚੇ ਤੇ ਲੰਗਰ ਕਮੇਟੀ ਵਲੋਂ ਕੀਤੇ ਜਾਂਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਚੱਢਾ ਨੇ ਕਿਹਾ ਕਿ ਬਹੁਤ ਹੀ ਖ਼ੁਸ਼ੀ ਦੀ ਗੱਲ ਹੈ ਕਿ ਲੰਗਰ ਕਮੇਟੀਆਂ ਵਲੋਂ ਦੇਸ਼ਾ-ਵਿਦੇਸ਼ਾਂ ਤੋਂ ਆਉਣ ਵਾਲੀ ਸੰਗਤ ਲਈ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ ਹਨ।
ਅਜੀਤ ਡੈਸਕ
22-08-2026