15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਅਨਮੋਲ ਰਤਨ ਸ਼ੋਭਾ ਯਾਤਰਾ ਦੇ ਮੱਦੇਨਜਰ ਵੱਖ-ਵੱਖ ਆਗੂਆਂ ਤੇ ਪਤਵੰਤਿਆਂ ਨੂੰ ਦਿੱਤੇ ਸੱਦਾ ਪੱਤਰ

ਬਲਾਚੌਰ, 14 ਅਗਸਤ (ਦੀਦਾਰ ਸਿੰਘ ਬਲਾਚੌਰੀਆ) - ਸਨਾਤਨ ਧਰਮ ਸਭਾ ਵੱਲੋਂ 14 ਅਗਸਤ ਨੂੰ ਬਲਾਚੌਰ ਵਿਖੇ ਕੱਢੀ ਜਾ ਰਹੀ ਭਾਰਤ ਮਾਤਾ ਦੇ ਅਨਮੋਲ ਰਤਨ ਵਿਸ਼ਾਲ ਸ਼ੋਭਾ ਵਿੱਚ ਸ਼ਾਮਲ ਹੋਣ ਲਈ ਜਿੱਥੇ ਸਭਾ ਵੱਲੋਂ ਇਲਾਕਾ ਨਿਵਾਸੀਆਂ ਸਰਪੰਚਾਂ ਪੰਚਾਂ ਨੂੰ ਸੱਦਾ ਦਿੱਤਾ, ਉਥੇ ਨਾਲ ਹੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਵੀ ਇਸ ਸ਼ੋਭਾ ਯਾਤਰਾ ਦਾ ਹਿੱਸਾ ਬਣਨ ਦੀ ਅਪੀਲ ਕੀਤੀ। ਪ੍ਰਧਾਨ ਸੁਰਿੰਦਰ ਪਨੇਸਰ, ਗਗਨਦੀਪ ਰਾਣਾ, ਪਰਮਜੀਤ ਰੱਤੇਵਾਲੀਆ ਇਸ ਸ਼ੋਭਾ ਯਾਤਰਾ ਦੀ ਸਫਲਤਾ ਲਈ ਦਿਨ ਰਾਤ ਇੱਕ ਕਰ ਰਹੇ ਹਨ।

ਅਜੀਤ ਡੈਸਕ 15-08-2026
ਬਲਾਚੌਰ, 14 ਅਗਸਤ (ਦੀਦਾਰ ਸਿੰਘ ਬਲਾਚੌਰੀਆ) - ਸਨਾਤਨ ਧਰਮ ਸਭਾ ਵੱਲੋਂ 14 ਅਗਸਤ ਨੂੰ ਬਲਾਚੌਰ ਵਿਖੇ ਕੱਢੀ ਜਾ ਰਹੀ ਭਾਰਤ ਮਾਤਾ ਦੇ ਅਨਮੋਲ ਰਤਨ ਵਿਸ਼ਾਲ ਸ਼ੋਭਾ ਵਿੱਚ ਸ਼ਾਮਲ ਹੋਣ ਲਈ ਜਿੱਥੇ ਸਭਾ ਵੱਲੋਂ ਇਲਾਕਾ ਨਿਵਾਸੀਆਂ ਸਰਪੰਚਾਂ ਪੰਚਾਂ ਨੂੰ ਸੱਦਾ ਦਿੱਤਾ, ਉਥੇ ਨਾਲ ਹੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਵੀ ਇਸ ਸ਼ੋਭਾ ਯਾਤਰਾ ਦਾ ਹਿੱਸਾ ਬਣਨ ਦੀ ਅਪੀਲ ਕੀਤੀ। ਪ੍ਰਧਾਨ ਸੁਰਿੰਦਰ ਪਨੇਸਰ, ਗਗਨਦੀਪ ਰਾਣਾ, ਪਰਮਜੀਤ ਰੱਤੇਵਾਲੀਆ ਇਸ ਸ਼ੋਭਾ ਯਾਤਰਾ ਦੀ ਸਫਲਤਾ ਲਈ ਦਿਨ ਰਾਤ ਇੱਕ ਕਰ ਰਹੇ ਹਨ। ਇਹ ਜਾਣਕਾਰੀ ਰਾਣਾ ਰਣਦੀਪ ਸਿੰਘ ਕੌਸ਼ਲ ਅਤੇ ਵਿਸ਼ਵਰਾਜ ਵਿਸ਼ੂ ਰਾਣਾ ਨੇ ਦਿੱਤੀ। ਉਨ੍ਹਾਂ ਦੱਸਿਆ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਣ ਲਈ ਪੰਜਾਬ ਰਾਜ ਐਸ.ਸੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ, ਹਲਕਾ ਵਿਧਾਇਕਾ ਬੀਬੀ ਸੰਤੋਸ਼ ਕਟਾਰੀਆ, ਇੰਡੀਅਨ ਨੈਸ਼ਨਲ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ, ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਸੰਦੀਪ ਚੌਧਰੀ ਹਨੀ ਟੌਂਸਾਂ ਸਮੇਤ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ, ਧਾਰਮਿਕ ਤੇ ਸਮਾਜਿਕ ਸ਼ਖਸ਼ੀਅਤਾਂ ਨੂੰ ਸੱਦਾ ਪੱਤਰ ਉਨ੍ਹਾਂ ਨੂੰ ਨਿੱਜੀ ਤੌਰ ’ਤੇ ਦਿੱਤੇ ਹਨ।
ਪਿਛਲੀ ਖ਼ਬਰ ਵਿਧਾਇਕ ਡਾ. ਸੁੱਖੀ ਨੇ ਪਿੰਡ ਹੀਉਂ ਦੀ ਡਰੇਨ ਨੂੰ ਪੱਕਾ ਕਰਨ ਦਾ ਕੰਮ ਸ਼ੁਰੂ ਕਰਵਾਇਆ ਅਗਲੀ ਖ਼ਬਰ ਗਊਸ਼ਾਲਾ ਮਣਸੇਵਾਲ ਵਿਖੇ ਸਤਿਗੁਰੂ ਲਾਲ ਦਾਸ ਦੇ 52ਵੇਂ ਨਿਰਵਾਣ ਦਿਵਸ ਮੌਕੇ 20 ਤੋਂ ਆਰੰਭ ਹੋਣਗੇ ਧਾਰਮਿਕ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।