15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਸ੍ਰੀ ਦੇਵੀ ਮੰਦਰ ਗੜ੍ਹਦੀਵਾਲਾ ਵਿਖੇ ਧਾਰਮਿਕ ਸਮਾਗਮ ਕਰਵਾਇਆ

ਗੜ੍ਹਦੀਵਾਲਾ, 14 ਅਗਸਤ (ਚੱਗਰ)-ਮਾਂ ਮਹਿਸ਼ਾਸੁਰ ਮਰਦਿਨੀ ਲੰਗਰ ਕਮੇਟੀ ਗੜ੍ਹਦੀਵਾਲਾ ਵੱਲੋਂ ਸ਼ਹਿਰ ਵਾਸੀਆ ਦੇ ਸਹਿਯੋਗ ਨਾਲ ਅਸ਼ਟਮੀ ਨਵਰਾਤਰਿਆਂ ਦੇ ਪਵਿੱਤਰ ਮੌਕੇ ‘ਤੇ ਦੇਵੀ ਮੰਦਰ ਗੜ੍ਹਦੀਵਾਲਾ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ। ਜਿਸ ਵਿਚ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ, ਉਨ੍ਹਾਂ ਦੀ ਧਰਮਪਤਨੀ ਰਮਨਦੀਪ ਕੌਰ ਅਤੇ ਮਾਰਕੀਟ ਕਮੇਟੀ ਟਾਂਡਾ ਦੇ ਚੇਅਰਮੈਨ ਚੌਧਰੀ ਰਾਜਵਿੰਦਰ ਸਿੰਘ ਰਾਜਾ, ਕੌਂਸਲਰ ਪਰਮਜੀਤ ਕੌਰ ਸਹੋਤਾ, ਚੌਧਰੀ ਉਪਿੰਦਰ ਸਿੰਘ ਸਹੋਤਾ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰ ਕੇ ਅਸ਼ੀਰਵਾਦ ਪ੍ਰਾਪਤ ਕੀਤਾ।

ਅਜੀਤ ਡੈਸਕ 15-08-2026
ਗੜ੍ਹਦੀਵਾਲਾ, 14 ਅਗਸਤ (ਚੱਗਰ)-ਮਾਂ ਮਹਿਸ਼ਾਸੁਰ ਮਰਦਿਨੀ ਲੰਗਰ ਕਮੇਟੀ ਗੜ੍ਹਦੀਵਾਲਾ ਵੱਲੋਂ ਸ਼ਹਿਰ ਵਾਸੀਆ ਦੇ ਸਹਿਯੋਗ ਨਾਲ ਅਸ਼ਟਮੀ ਨਵਰਾਤਰਿਆਂ ਦੇ ਪਵਿੱਤਰ ਮੌਕੇ ‘ਤੇ ਦੇਵੀ ਮੰਦਰ ਗੜ੍ਹਦੀਵਾਲਾ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ। ਜਿਸ ਵਿਚ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ, ਉਨ੍ਹਾਂ ਦੀ ਧਰਮਪਤਨੀ ਰਮਨਦੀਪ ਕੌਰ ਅਤੇ ਮਾਰਕੀਟ ਕਮੇਟੀ ਟਾਂਡਾ ਦੇ ਚੇਅਰਮੈਨ ਚੌਧਰੀ ਰਾਜਵਿੰਦਰ ਸਿੰਘ ਰਾਜਾ, ਕੌਂਸਲਰ ਪਰਮਜੀਤ ਕੌਰ ਸਹੋਤਾ, ਚੌਧਰੀ ਉਪਿੰਦਰ ਸਿੰਘ ਸਹੋਤਾ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰ ਕੇ ਅਸ਼ੀਰਵਾਦ ਪ੍ਰਾਪਤ ਕੀਤਾ।ਜਦ ਕਿ ਬਾਬਾ ਰਮਨ ਅਤੇ ਦੇਵੀ ਮੰਦਰ ਭਜਨ ਮੰਡਲੀ ਵੱਲੋਂ ਭਜਨ-ਕੀਰਤਨ ਕਰਕੇ ਸੰਗਤਾਂ ਨੂੰ ਮੰਤਰਮੁਗਧ ਕੀਤਾ ਗਿਆ। ਸਮਾਗਮ ਦੌਰਾਨ ਹਵਨ ਯੱਗ ਕਰਵਾਉਣ ਤੋਂ ਇਲਾਵਾ ਕੰਜਕਾਂ ਦੀ ਪੂਜਾ ਵੀ ਕੀਤੀ ਗਈ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ 20 ਅਗਸਤ ਨੂੰ ਦੇਵੀ ਮੰਦਰ ਗੜ੍ਹਦੀਵਾਲਾ ਵਿਖੇ ਸਰਬੱਤ ਦੇ ਭਲੇ ਲਈ ਮਹਾਂਮਾਈ ਦਾ ਵਿਸ਼ਾਲ ਜਾਗਰਨ ਵੀ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਵਿਵੇਕ ਗੁਪਤਾ, ਰਾਜੂ ਗੁਪਤਾ, ਸਾਬਕਾ ਕੌਂਸਲਰ ਸਰੋਜ ਮਿਨਹਾਸ, ਇਸ਼ੂ ਗੁਪਤਾ, ਪਵਨ ਗੁਪਤਾ, ਸਤਪਾਲ, ਡਾ. ਸਵਰਨਕਾਂਤ, ਵਿਪਨ ਸ਼ਰਮਾ, ਸੋਨੂ ਸ਼ੀਰਾ, ਇੰਦਰਜੀਤ, ਰੋਹਿਤ, ਚੰਦਰ ਮਯੰਕ, ਦੀਵੰਸ਼, ਡਾ. ਜੈਂਸਨ ਪਾਲ, ਹੇਮੰਤ ਗੁਪਤਾ, ਬ੍ਰਿਜੇਸ਼ ਗੁਪਤਾ, ਅਰੁਨ ਕੁਮਾਰ, ਪੰਡਿਤ ਸੁਨੀਲ ਜੌਹਲਾਂ, ਬ੍ਰਮਹ ਕੁਮਾਰੀ ਜਸਕੀਰਤ ਕੌਰ ਸਮੇਤ ਸ਼ਰਧਾਲੂ ਹਾਜ਼ਰ ਸਨ।
ਪਿਛਲੀ ਖ਼ਬਰ ਹੋਮ ਗਾਰਡ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ ਅਗਲੀ ਖ਼ਬਰ ਸਰਕਾਰ ਤੋਂ ਹਰੇਕ ਵਰਗ ਨਿਰਾਸ਼-ਸੰਗਤ ਸਿੰਘ ਗਿਲਜੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।