12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਕਰਿਤਕਾ ਚੌਧਰੀ ਪਰਿਵਾਰ ਸਮੇਤ ਸ੍ਰੀ ਜਟੇਸ਼ਵਰ ਮਹਾਂਦੇਵ ਮੰਦਰ ਜਟਵਾਹੜ੍ਹ ਵਿਖੇ ਹੋਏ ਨਤਮਸਤਕ

ਨੂਰਪੁਰ ਬੇਦੀ, 11 ਅਗਸਤ (ਵਿੰਦਰਪਾਲ ਝਾਂਡੀਆਂ)- ਸਾਦਗੀ ਤੇ ਕਰਮਯੋਗੀ ਪੁਲਿਸ ਅਫ਼ਸਰ ਵਜੋਂ ਜਾਣੇ ਜਾਂਦੇ ਅਤੇ ਨੂਰਪੁਰ ਬੇਦੀ ਦੇ ਰਹਿ ਚੁੱਕੇ ਐਸ. ਐਚ.

ਸ੍ਰੀ ਜਟੇਸ਼ਵਰ ਮਹਾਦੇਵ ਮੰਦਰ ਜਟਵਾਹੜ੍ਹ ਵਿਖੇ ਸ਼ਿਵ ਪਿੰਡੀ ਤੇ ਜਲ ਚੜ੍ਹਾਉਂਦੇ ਹੋਏ ਕਰਿਤਕਾ ਚੌਧਰੀ। 12-08-2026
ਨੂਰਪੁਰ ਬੇਦੀ, 11 ਅਗਸਤ (ਵਿੰਦਰਪਾਲ ਝਾਂਡੀਆਂ)- ਸਾਦਗੀ ਤੇ ਕਰਮਯੋਗੀ ਪੁਲਿਸ ਅਫ਼ਸਰ ਵਜੋਂ ਜਾਣੇ ਜਾਂਦੇ ਅਤੇ ਨੂਰਪੁਰ ਬੇਦੀ ਦੇ ਰਹਿ ਚੁੱਕੇ ਐਸ.ਐਚ.ਓ. ਇੰਸਪੈਕਟਰ ਚੌਧਰੀ ਰਾਜੀਵ ਕੁਮਾਰ ਬਜਾੜ ਦੀ ਧੀ ਕਰਿਤਕਾ ਚੌਧਰੀ ਜਿਸ ਨੇ ਬੀਤੇ ਸਮੇਂ ਦੌਰਾਨ ਯੂ. ਪੀ. ਐਸ. ਸੀ. ਦੀ ਪ੍ਰੀਖਿਆ ਵਿਚ ਆਲ ਇੰਡੀਆ ਪੱਧਰ ‘ਤੇ 312 ਵਾਂ ਰੈਂਕ ਹਾਸਲ ਕੀਤਾ ਸੀ। ਕਰਿਤਕਾ ਚੌਧਰੀ ਅੱਜ ਨੂਰਪੁਰ ਬੇਦੀ ਇਲਾਕੇ ਦੇ ਉੱਤਰੀ ਭਾਰਤ ਦੇ ਇਤਿਹਾਸਕ ਪ੍ਰਾਚੀਨ ਪ੍ਰਸਿੱਧ ਸ੍ਰੀ ਜਟੇਸ਼ਵਰ ਮਹਾਂਦੇਵ ਮੰਦਰ ਜਟਵਾਹੜ੍ਹ ਵਿਖੇ ਪਰਿਵਾਰ ਸਮੇਤ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨੇ ਪੂਜਾ ਅਰਚਨਾ ਕੀਤੀ ਉਪਰੰਤ ਸ਼ਿਵ ਪਿੰਡੀ ਤੇ ਬਿੱਲ ਪੱਤਰੀ ਅਤੇ ਜਲ ਚੜ੍ਹਾਇਆ ਮੱਥਾ ਟੇਕਿਆ ਅਤੇ ਅਸ਼ੀਰਵਾਦ ਲਿਆ। ਇਸ ਦੌਰਾਨ ਮੰਦਰ ਪ੍ਰਬੰਧਕ ਕਮੇਟੀ ਵਲੋਂ ਕਰਿਤਕਾ ਚੌਧਰੀ, ਉਨਾਂ ਦੇ ਪਿਤਾ ਇੰਸਪੈਕਟਰ ਚੌਧਰੀ ਰਾਜੀਵ ਬਜਾੜ ਅਤੇ ਮਾਤਾ ਦਰਸ਼ਨਾਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ। ਇਸ ਮੌਕੇ ‘ਤੇ ਮੰਦਰ ਦੇ ਮੁੱਖ ਪ੍ਰਬੰਧਕ ਸ਼ਸ਼ੀਕਾਂਤ ਚੰਦਨ ਤਖਤਗੜ੍ਹ ਨੇ ਕਿਹਾ ਕਿ ਇਹ ਸਮਾਜ ਸੇਵੀ ਧਾਰਮਿਕਤਾ ਨੂੰ ਸਮਰਪਿਤ ਪਰਿਵਾਰ ਇਸ ਮੰਦਰ ਨਾਲ ਪਿਛਲੇ ਲੰਬੇ ਸਮੇਂ ਤੋ ਜੁੜਿਆ ਹੋਇਆ ਹੈ। ਇਸ ਮੌਕੇ ਪਰਿਵਾਰ ਤੋਂ ਇਲਾਵਾ ਸ਼ਸ਼ੀਕਾਂਤ ਚੰਦਨ ਤਖਤਗੜ੍ਹ, ਮੋਹਨ ਲਾਲ ਚੰਦਨ ਪ੍ਰਧਾਨ, ਪ੍ਰਿੰਸੀਪਲ ਵਰਿੰਦਰ ਸ਼ਰਮਾ, ਸਾਬਕਾ ਇੰਸਪੈਕਟਰ ਸੰਤ ਕੁਮਾਰ ਸਰਥਲੀ, ਪਰਮੋਦ ਕੁਮਾਰ ਨੋਨੀ, ਜਨਕ ਰਾਜ, ਬਲਵਿੰਦਰ ਪਾਲ ਤੇ ਹਰਮੇਸ਼ ਭੂੰਬਲਾਂ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਭੂਰੀਵਾਲੇ ਟਿੱਬਾ ਨੰਗਲ ਕਾਲਜ ਦਾ ਨਤੀਜਾ ਸੌ ਫ਼ੀਸਦੀ ਰਿਹਾ ਅਗਲੀ ਖ਼ਬਰ ਸਰਕਾਰੀ ਕਾਲਜ ਵਿਖੇ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।