12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਸਵਾਮੀ ਅਨਮੋਲਕਾ ਨੰਦ ਜੀ ਦੀ ਰਹਿਨੁਮਾਈ ਹੇਠ ਝੱਜ ਧਾਮ ਵਿਖੇ ਵਿਧਾਇਕ ਚੱਢਾ ਨੇ ਕੀਤਾ ਕਾਂਵੜੀਆਂ ਦਾ ਨਿੱਘਾ ਸਵਾਗਤ

ਕਾਹਨਪੁਰ ਖੂਹੀ, 11 ਅਗਸਤ (ਗੁਰਬੀਰ ਸਿੰਘ ਵਾਲੀਆ)-ਪਿੰਡ ਝੱਜ ਸਥਿਤ ਡੇਰਾ ਮਸਤ ਬਾਬਾ ਸ਼ਾਮ ਜੀ ਮਹਾਰਾਜ ਵਿਖੇ ਇੱਥੋਂ ਦੇ ਮੌਜੂਦਾ ਸੰਚਾਲਕ ਅਨਮੋਲਕਾ ਨੰਦ ਜੀ ਮਹਾਰਾਜ ਨੇ ਪਵਿੱਤਰ ਗੰਗਾ-ਜਲ ਲੈ ਕੇ ਪਹੁੰਚ ਰਹੇ ਵੱਖ-ਵੱਖ ਪਿੰਡਾਂ ਨਾਲ ਸੰਬੰਧਿਤ ਕਾਂਵੜੀਆਂ ਦੇ ਜਥਿਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਦਿਨੇਸ਼ ਚੱਢਾ ਵੀ ਕਾਂਵੜੀਆਂ ਅਤੇ ਸੰਗਤ ਦੇ ਸਵਾਗਤ ਲਈ ਵਿਸ਼ੇਸ਼ ਤੌਰ ‘ਤੇ ਝੱਜ ਧਾਮ ਵਿਖੇ ਪਹੁੰਚੇ।

ਅਜੀਤ ਡੈਸਕ 12-08-2026
ਕਾਹਨਪੁਰ ਖੂਹੀ, 11 ਅਗਸਤ (ਗੁਰਬੀਰ ਸਿੰਘ ਵਾਲੀਆ)-ਪਿੰਡ ਝੱਜ ਸਥਿਤ ਡੇਰਾ ਮਸਤ ਬਾਬਾ ਸ਼ਾਮ ਜੀ ਮਹਾਰਾਜ ਵਿਖੇ ਇੱਥੋਂ ਦੇ ਮੌਜੂਦਾ ਸੰਚਾਲਕ ਅਨਮੋਲਕਾ ਨੰਦ ਜੀ ਮਹਾਰਾਜ ਨੇ ਪਵਿੱਤਰ ਗੰਗਾ-ਜਲ ਲੈ ਕੇ ਪਹੁੰਚ ਰਹੇ ਵੱਖ-ਵੱਖ ਪਿੰਡਾਂ ਨਾਲ ਸੰਬੰਧਿਤ ਕਾਂਵੜੀਆਂ ਦੇ ਜਥਿਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਦਿਨੇਸ਼ ਚੱਢਾ ਵੀ ਕਾਂਵੜੀਆਂ ਅਤੇ ਸੰਗਤ ਦੇ ਸਵਾਗਤ ਲਈ ਵਿਸ਼ੇਸ਼ ਤੌਰ ‘ਤੇ ਝੱਜ ਧਾਮ ਵਿਖੇ ਪਹੁੰਚੇ। ਸਮਾਗਮ ਸਵਾਮੀ ਅਨਮੋਲਕਾ ਨੰਦ ਜੀ ਮਹਾਰਾਜ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਇਸ ਮੌਕੇ ਕਾਂਵੜੀਆਂ ਦੇ ਜਥਿਆਂ ਨੇ ਭਗਵਾਨ ਸ਼ਿਵ ਦੇ ਜੈਕਾਰਿਆਂ ਨਾਲ ਪੂਰਾ ਮਾਹੌਲ ਭਗਤੀਮਈ ਬਣਾ ਦਿੱਤਾ। ਡੇਰਾ ਪ੍ਰਬੰਧਕਾਂ ਅਤੇ ਸੰਗਤ ਵਲੋਂ ਕਾਂਵੜੀਆਂ ਲਈ ਸਵਾਗਤ, ਸੇਵਾ ਅਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਵਿਧਾਇਕ ਦਿਨੇਸ਼ ਚੱਢਾ ਨੇ ਕਾਂਵੜੀਆਂ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਦੀ ਧਾਰਮਿਕ ਯਾਤਰਾ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੀ ਸੇਵਾ ਵਿਚ ਆਪਣਾ ਯੋਗਦਾਨ ਪਾਇਆ। ਇਸ ਮੌਕੇ ਸਵਾਮੀ ਅਨਮੋਲਕਾ ਨੰਦ ਜੀ ਮਹਾਰਾਜ ਨੇ ਕਿਹਾ ਕਿ ਕਾਂਵੜ ਯਾਤਰਾ ਸਨਾਤਨ ਧਰਮ ਦੀ ਇੱਕ ਪਵਿੱਤਰ ਅਤੇ ਪ੍ਰਾਚੀਨ ਪਰੰਪਰਾ ਹੈ, ਜੋ ਸ਼ਰਧਾ, ਭਗਤੀ, ਸੇਵਾ ਅਤੇ ਸੰਜਮ ਦਾ ਸੰਦੇਸ਼ ਦਿੰਦੀ ਹੈ। ਉਨ੍ਹਾਂ ਸਮੂਹ ਸੰਗਤ ਨੂੰ ਕਾਂਵੜੀਆਂ ਦੀ ਸੇਵਾ ਅਤੇ ਸਤਿਕਾਰ ਲਈ ਅੱਗੇ ਆਉਣ ਦੀ ਅਪੀਲ ਕੀਤੀ। ਇਸ ਮੌਕੇ ਜ਼ਿਲ੍ਹਾ ਪਰਿਸ਼ਦ ਵਾਈਸ ਚੇਅਰਮੈਨ ਦੇਸ਼ਰਾਜ ਸੈਣੀ, ਸਮਿਤੀ ਮੈਂਬਰ ਤਿਲਕ ਰਾਜ ਪੰਮਾ, ਮਹਿੰਦਰ ਸਿੰਘ, ਬਲਾਕ ਪ੍ਰਧਾਨ ਮਾਸਟਰ ਬਿਹਾਰੀ ਲਾਲ, ਅਜਮੇਰ ਸਿੰਘ, ਰੇਸ਼ਮ ਸਿੰਘ ਬਿੱਲਾ, ਬਲਕਾਰ ਸਿੰਘ, ਬਲਜਿੰਦਰ ਸਿੰਘ ਮਾਸਟਰ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਤੇ ਸ਼ਰਧਾਲੂ ਹਾਜ਼ਰ ਸਨ।
ਪਿਛਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਸ਼ਰਧਾਲੂਆਂ ਦਾ ਜਥਾ ਸ੍ਰੀ ਹਰਿਮੰਦਰ ਸਾਹਿਬ ਲਈ ਰਵਾਨਾ ਅਗਲੀ ਖ਼ਬਰ ਅਧਿਆਪਕ ਦੇ ਜਨੂਨ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਖਮੇੜਾ ਨੂੰ ਦਿੱਤਾ ਨਵਾਂ ਰੂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।