ਸਾਉਣ ਮਹੀਨੇ ਦੇ ਚੌਥੇ ਸੋਮਵਾਰ ਨੂੰ ਸ੍ਰੀ ਜਟੇਸ਼ਵਰ ਮਹਾਂਦੇਵ ਮੰਦਰ ਜਟਵਾਹੜ ਵਿਖੇ ਭਰਿਆ ਭਾਰੀ ਮੇਲਾ
ਨੂਰਪੁਰ ਬੇਦੀ, 11 ਅਗਸਤ (ਵਿੰਦਰਪਾਲ ਝਾਂਡੀਆਂ)- ਸਾਉਣ ਮਹੀਨੇ ਦੇ ਚੌਥੇ ਸੋਮਵਾਰ ਨੂੰ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਜਟਵਾਹੜ ਵਿਖੇ ਸਥਿਤ ਉੱਤਰੀ ਭਾਰਤ ਦੇ ਇਤਿਹਾਸਕ ਪ੍ਰਾਚੀਨ ਪ੍ਰਸਿੱਧ ਸ੍ਰੀ ਜਟੇਸ਼ਵਰ ਮਹਾਂਦੇਵ ਮੰਦਰ ’ਚ ਸੰਗਤਾਂ ਦਾ ਵੱਡਾ ਤਾਂਤਾ ਲੱਗਿਆ ਰਿਹਾ। ਇਸ ਦੌਰਾਨ ਸਵੇਰੇ ਤੜਕਸਾਰ ਤੋਂ ਜਲ ਚੜ੍ਹਾਉਣ ਲਈ ਵੱਡੀ ਆਮਦ ਨਾਲ ਭਾਰੀ ਮੇਲਾ ਲੱਗਿਆ ਦੇਖਣ ਨੂੰ ਮਿਲਿਆ।
ਅਜੀਤ ਡੈਸਕ
12-08-2026