30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

28 ਮਈ ਤੋਂ ਹੈੱਡ ਆਫ਼ਿਸ ਪਟਿਆਲਾ ਦਾ ਕਰਾਂਗੇ ਘਿਰਾਓ: ਜਸਬੀਰ ਜਿੰਦਬੜੀ

ਢੇਰ ਵਿਖੇ ਕੀਤੀ ਗਈ ਮੀਟਿੰਗ ਦੀ ਤਸਵੀਰ | ਤਸਵੀਰ : ਸ਼ਿਵ ਕੁਮਾਰ ਕਾਲੀਆ <br/> 22-05-2026
ਢੇਰ, 21 ਮਈ (ਸ਼ਿਵ ਕੁਮਾਰ ਕਾਲੀਆ)-ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਜ਼ਿਲ੍ਹਾ ਰੂਪਨਗਰ ਦੀ ਬ੍ਰਾਂਚ ਨੰਗਲ ਸ਼੍ਰੀ ਅਨੰਦਪੁਰ ਸਾਹਿਬ ਦੀ ਸਾਂਝੀ ਮੀਟਿੰਗ ਢੇਰ ਵਿਖੇ ਜ਼ਿਲ੍ਹਾ ਪ੍ਰਧਾਨ ਕਪਿਲ ਮਹਿੰਦਲੀ ਅਤੇ ਸੂਬਾ ਆਗੂ ਜਸਵੀਰ ਸਿੰਘ ਜਿੰਦਵੜੀ ਦੀ ਸੰਯੁਕਤ ਅਗਵਾਈ ਹੇਠ ਕੀਤੀ ਗਈ | ਪੱਕੇ ਰੋਜ਼ਗਾਰ ਦੀ ਪ੍ਰਾਪਤੀ ਲਈ ਪੰਜਾਬ ਸਰਕਾਰ ਪ੍ਰਤੀ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰਨ ਲਈ ਉਕਤ ਮੈਰਾਥਨ ਮੀਟਿੰਗ ਲਗਭਗ ਦੋ ਘੰਟੇ ਚੱਲੀ | ਮੀਟਿੰਗ ਵਿਚ ਮੋਰਚੇ ਦੇ ਸੀਨੀਅਰ ਆਗੂ ਗੁਰਦਿਆਲ ਸਿੰਘ ਭੰਗਲ ਉਚੇਚੇ ਤੌਰ 'ਤੇ ਪਹੁੰਚੇ | ਮੀਟਿੰਗ ਦੀ ਸਮਾਪਤੀ 'ਤੇ ਸਮੂਹ ਵਰਕਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਮੀਟਿੰਗ ਦੀ ਜਾਣਕਾਰੀ ਪੈੱ੍ਰਸ ਨਾਲ ਸਾਂਝੀ ਕਰਦਿਆਂ ਯੂਨੀਅਨ ਆਗੂ ਕਪਿਲ ਮਹਿੰਦਲੀ, ਜਸਵੀਰ ਸਿੰਘ ਜਿੰਦਵੜੀ, ਮੱਖਣ ਕਾਲਸ, ਸੁਰਿੰਦਰ ਨੰਗਲ, ਗੁਰਮੁਖ ਸਿੰਘ ਕਲੋਤਾ, ਸੋਨੂੰ ਕੁਮਾਰ ਗੰਭੀਰਪੁਰ, ਗੁਰਜੀਤ ਸਿੰਘ ਲਮਲੈਹੜੀ, ਸਤਨਾਮ ਸਿੰਘ, ਜੱਸੀ ਕੀਰਤਪੁਰ ਆਦਿ ਨੇ ਦੱਸਿਆ ਕਿ ਸਬ ਕਮੇਟੀ ਨੇ 19 ਮਈ ਦੀ ਮੀਟਿੰਗ ਸਥਾਨਕ ਸਰਕਾਰਾਂ ਦੀਆਂ ਚੋਣਾਂ ਦਾ ਬਹਾਨਾ ਲਗਾ ਕੇ ਰੱਦ ਕਰ ਦਿੱਤੀ ਜਿਸ ਤੋਂ ਬਾਅਦ ਸੂਬਾ ਕਮੇਟੀ ਨੇ ਚੋਣ ਜ਼ਾਬਤੇ ਕਾਰਨ 23 ਮਈ ਦਾ ਪ੍ਰੋਗਰਾਮ ਮੁਲਤਵੀ ਕਰ ਕੇ 28 ਮਈ ਨੂੰ ਜਲ ਸਪਲਾਈ ਦਾ ਪਟਿਆਲਾ ਸਥਿਤ ਦਫ਼ਤਰ ਜਲ ਸਪਲਾਈ ਦਾ ਕੰਮ ਜਾਮ ਕਰਕੇ ਘੇਰਨ ਦਾ ਐਲਾਨ ਕਰ ਦਿੱਤਾ ਹੈ | ਇਹ ਘਿਰਾਓ ਓਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਵਿਭਾਗ ਤੇ ਸਰਕਾਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਸਮੂਹ ਆਊਟਸੋਰਸ ਇੰਨਲਿਟਸਮੈਂਟ ਮੁਲਾਜ਼ਮਾਂ ਨੂੰ ਵਿਭਾਗ 'ਚ ਮਰਜ਼ ਕਰਕੇ ਸਾਰੀਆਂ ਮੰਗਾਂ ਦੀ ਪ੍ਰਵਾਨਗੀ ਨਾ ਕਰੇ | ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਦੌਰਾਨ ਜਲ ਸਪਲਾਈ ਸਕੀਮਾਂ, ਦਫ਼ਤਰਾਂ, ਲੈਬ ਆਦਿ ਵਿਚ ਮੁਕੰਮਲ ਕੰਮ ਬੰਦ ਕੀਤਾ ਜਾਵੇਗਾ ਜਿਸ ਕਾਰਨ ਲੋਕਾਂ ਨੂੰ ਕੁੱਝ ਪ੍ਰੇਸ਼ਾਨੀ ਆ ਸਕਦੀ ਹੈ ਜਿਸ ਕਾਰਨ ਉਹ ਲੋਕਾਂ ਤੋਂ ਮੁਆਫ਼ੀ ਮੰਗਦੇ ਹਨ ਤੇ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਇਸ ਹਾਲਤ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਅਤੇ ਜਲ ਸਪਲਾਈ ਵਿਭਾਗ ਹੈ |
ਪਿਛਲੀ ਖ਼ਬਰ ਵਣ ਮੰਡਲ ਰੂਪਨਗਰ ਫੋਰੈਸਟ ਪੈਨਸ਼ਨਰ ਐਸੋਸੀਏਸ਼ਨ ਦੀ ਮੀਟਿੰਗ <br/> ਅਗਲੀ ਖ਼ਬਰ ਐਫ.ਏ.ਐਸ.ਸੀ. ਵਲੋਂ ਕਿਸਾਨਾਂ ਨੂੰ ਪਾਣੀ ਬਚਾਉਣ ਦੀ ਅਪੀਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।