30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਅਮਰੀਕਾ ਵਿਖੇ ਵਨ ਬੀਟ ਮੈਡੀਕਲ ਗਰੁੱਪ ਦੇ ਚੇਅਰਮੈਨ ਬਹਾਦਰ ਸਿੰਘ 'ਸਿੱਖ ਹੀਰੋ ਐਵਾਰਡ-2026' ਨਾਲ ਸਨਮਾਨਿਤ <br/>

ਅਜੀਤ ਡੈਸਕ 22-05-2026
ਸ੍ਰੀ ਚਮਕੌਰ ਸਾਹਿਬ, 21 ਮਈ (ਜਗਮੋਹਣ ਸਿੰਘ ਨਾਰੰਗ)- ਅਮਰੀਕਾ ਦੇ ਮੈਰੀਲੈਂਡ ਵਿਖੇ ਸਿੱਖ ਆਫ਼ ਅਮਰੀਕਾ ਵਲੋਂ ਕਰਵਾਏ ਸ਼ਾਨਦਾਰ ਅੰਤਰਰਾਸ਼ਟਰੀ ਸਮਾਰੋਹ ਦੌਰਾਨ ਵਨ ਬੀਟ ਮੈਡੀਕਲ ਗਰੁੱਪ ਦੇ ਚੇਅਰਮੈਨ ਬਹਾਦਰ ਸਿੰਘ ਨੂੰ 'ਸਿੱਖ ਹੀਰੋ ਅਵਾਰਡ -2026' ਨਾਲ ਸਨਮਾਨਿਤ ਕੀਤਾ ਗਿਆ ਹੈ | ਸਥਾਨਕ ਵਨ ਬੀਟ ਮੁਫ਼ਤ ਅੱਖਾਂ ਦੇ ਹਸਪਤਾਲ ਦੇ ਮੁੱਖ ਪ੍ਰਬੰਧਕ ਉਕਪਾਲ ਸਿੰਘ ਨੇ ਦੱਸਿਆ ਕਿ ਅਮਰੀਕਾ ਦੇ ਉੱਘੇ ਕਾਰੋਬਾਰੀ ਬਹਾਦਰ ਸਿੰਘ ਜੋ ਇਤਿਹਾਸਕ ਧਰਤੀ ਸ੍ਰੀ ਚਮਕੌਰ ਸਾਹਿਬ, ਉੱਤਰ ਪ੍ਰਦੇਸ਼ ਦੇ ਸ਼ਹਿਰ ਲਖੀਮਪੁਰ (ਭੀਰਾ ਖੀਰੀ) ਵਿਖੇ ਲੋਕਾਂ ਨੂੰ ਅੱਖਾਂ ਦੇ ਸਮੁੱਚੇ ਇਲਾਜ ਦੀਆਂ ਮੁਫ਼ਤ ਸੇਵਾਵਾਂ ਦੇ ਰਹੇ ਹਨ, ਇਸ ਦੇ ਨਾਲ ਲਖੀਮਪੁਰ ਵਿਖੇ ਇੱਕ ਮਲਟੀ ਸਪੈਸ਼ਲਿਟੀ ਹਸਪਤਾਲ ਜਿੱਥੇ ਵੀ ਸਾਰੀਆਂ ਸੇਵਾਵਾਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ | ਇਸ ਯੋਗਦਾਨ ਬਦਲੇ ਅਮਰੀਕਾ ਦੇ ਮੈਰੀਲੈਂਡ ਵਿਖੇ ਬਹਾਦਰ ਸਿੰਘ ਨੂੰ ਮੁਫ਼ਤ ਸਿਹਤ ਸੇਵਾਵਾਂ ਬਦਲੇ ਉਕਤ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ | ਜੋ ਸ੍ਰੀ ਚਮਕੌਰ ਸਾਹਿਬ ਲਈ ਵੀ ਬਹੁਤ ਮਾਣ ਵਾਲੀ ਗੱਲ ਹੈ | ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੇ ਮੈਨੇਜਰ ਭਾਈ ਗੁਰਮੁੱਖ ਸਿੰਘ ਢੋਲੇਵਾਲ, ਭਾਈ ਉਕਪਾਲ ਸਿੰਘ, ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਗੁਰਮੀਤ ਸਿੰਘ ਮਕੜੋਨਾ, ਅਮਰਜੀਤ ਸਿੰਘ ਢਿੱਲੋਂ, ਤੇਜਪਾਲ ਸਿੰਘ ਸਿੱਧੂ, ਅਮਨਦੀਪ ਸਿੰਘ ਮਾਂਗਟ, ਸਮਸ਼ੇਰ ਸਿੰਘ ਭੰਗੂ, ਜਸਵੀਰ ਸਿੰਘ ਸੈਦਪੁਰ, ਸੰਤ ਸਿੰਘ ਦਿਓਲ ਆਦਿ ਨੇ ਅਮਰੀਕਾ ਦੀ ਸਮਾਜ ਸੇਵੀ ਸੰਸਥਾ 'ਸਿੱਖ ਆਫ਼ ਅਮਰੀਕਾ' ਦਾ ਧੰਨਵਾਦ ਕਰਦਿਆਂ ਕਿਹਾ ਕਿ ਸ੍ਰੀ ਚਮਕੌਰ ਸਾਹਿਬ ਵਿਖੇ ਬਹਾਦਰ ਸਿੰਘ ਦੀ ਅਗਵਾਈ ਹੇਠ ਚਲਾਏ ਜਾ ਰਹੇ ਮੁਫ਼ਤ ਅੱਖਾਂ ਦੇ ਵਨ ਬੀਟ ਹਸਪਤਾਲ 'ਚ ਰੋਜ਼ਾਨਾ ਸੈਂਕੜੇ ਮਰੀਜ਼ ਮੁਫ਼ਤ ਇਲਾਜ ਲਈ ਪੁੱਜ ਰਹੇ ਹਨ |

ਪਿਛਲੀ ਖ਼ਬਰ ਆਜ਼ਾਦ ਟੈਕਸੀ ਯੂਨੀਅਨ ਦੀ ਹੋਈ ਵੱਡੀ ਜਿੱਤ, ਟਰਾਂਸਪੋਰਟ ਵਿਭਾਗ ਨੇ ਟੈਕਸੀ ਚਾਲਕਾਂ ਦੀਆਂ ਮੁੱਖ ਮੰਗਾਂ ਮੰਨੀਆਂ <br/>... ਅਗਲੀ ਖ਼ਬਰ ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ 'ਚ ਤਿ੍ਤੀਆ ਸੋਪਾਨ ਸਕਾਊਟਸ-ਗਾਈਡਸ ਕੈਂਪ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।