30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ 'ਚ ਤਿ੍ਤੀਆ ਸੋਪਾਨ ਸਕਾਊਟਸ-ਗਾਈਡਸ ਕੈਂਪ ਸਮਾਪਤ

ਸਕਾਊਟ ਗਾਈਡ ਕੈਂਪ ਦੌਰਾਨ ਭਾਗੀਦਾਰ ਅਤੇ ਪ੍ਰਬੰਧਕ | <br/> 22-05-2026
ਰੂਪਨਗਰ, 21 ਮਈ (ਸਤਨਾਮ ਸਿੰਘ ਸੱਤੀ)- ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਵਿਚ ਭਾਰਤ ਸਕਾਊਟਸ ਐਂਡ ਗਾਈਡਸ ਵਲੋਂ 18 ਤੋਂ 20 ਮਈ 2026 ਤੱਕ ਤਿ੍ਤੀਆ ਸੋਪਾਨ ਲੜਕੇ ਤੇ ਲੜਕੀਆਂ ਸਕਾਊਟਸ ਟੈਸਟਿੰਗ ਕੈਂਪ ਕਰਵਾਇਆ ਗਿਆ ਜਿਸ ਦੀ ਸਮਾਪਤੀ 20 ਮਈ ਨੂੰ ਹੋਈ | ਕੈਂਪ ਸਟੇਟ ਆਰਗਨਾਈਜਿੰਗ ਕਮਿਸ਼ਨਰ ਓਮਕਾਰ ਸਿੰਘ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ | ਟਰੇਨਿੰਗ ਟੀਮ ਵਿਚ ਡਿਸਟਰਿਕਟ ਆਰਗਨਾਈਜਿੰਗ ਕਮਿਸ਼ਨਰ ਸੁਰਿੰਦਰ ਸਿੰਘ, ਜਗਮੋਹਨ ਸਿੰਘ, ਦਿਪਾਂਕਰ ਕੌਸ਼ਲ ਤੇ ਗਾਈਡ ਕੈਪਟਨ ਮੈਡਮ ਮਨਰੀਤ ਕੌਰ ਨੇ ਸੇਵਾਵਾਂ ਨਿਭਾਈਆਂ | ਸਕੂਲ ਦੇ ਸਕਾਊਟ ਐਂਡ ਗਾਈਡ ਇੰਚਾਰਜ ਚਰਨਜੀਤ ਸਿੰਘ, ਮੈਡਮ ਮਨਰੀਤ ਕੌਰ ਤੇ ਮੈਡਮ ਕਮਲਜੀਤ ਨੇ ਸੇਵਾਵਾਂ ਦਿੱਤੀਆਂ | ਕੈਂਪ ਦੌਰਾਨ ਵਿਦਿਆਰਥੀਆਂ ਨੂੰ ਅਨੁਸ਼ਾਸਨ, ਟੀਮ ਵਰਕ, ਸੇਵਾ ਭਾਵਨਾ ਤੇ ਸਮਾਜਿਕ ਜ਼ਿੰਮੇਵਾਰੀਆਂ ਬਾਰੇ ਸਿਖਲਾਈ ਦਿੱਤੀ ਗਈ | ਸਕੂਲ ਪਿ੍ੰਸੀਪਲ ਮੈਡਮ ਆਰ. ਭੂਵਨਾ ਨੇ ਕੈਂਪ ਨੂੰ ਵਿਦਿਆਰਥੀਆਂ ਦੇ ਵਿਅਕਤੀਤਵ ਵਿਕਾਸ ਲਈ ਲਾਹੇਵੰਦ ਦੱਸਿਆ | ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸੂਬਾ ਭੁਪਿੰਦਰ ਸਿੰਘ ਤੇ ਮੈਡਮ ਗੁਣਵੰਤ ਕੌਰ ਨੇ ਟਰੇਨਿੰਗ ਟੀਮ, ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ ਅਮਰੀਕਾ ਵਿਖੇ ਵਨ ਬੀਟ ਮੈਡੀਕਲ ਗਰੁੱਪ ਦੇ ਚੇਅਰਮੈਨ ਬਹਾਦਰ ਸਿੰਘ 'ਸਿੱਖ ਹੀਰੋ ਐਵਾਰਡ-2026' ਨਾਲ ਸਨਮਾਨਿਤ <br/> ਅਗਲੀ ਖ਼ਬਰ ਮੁਹਾਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਰਾਮਗੜ੍ਹੀਆ ਭਾਈਚਾਰੇ ਦੀ ਹੋਈ ਵਿਸ਼ੇਸ਼ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।