19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਨਗਰ ਕੌਂਸਲ ਮੋਰਿੰਡਾ ਲਈ ਕੁੱਲ 63 ਉਮੀਦਵਾਰ ਮੈਦਾਨ ਵਿਚ ਨਿੱਤਰੇ

ਅਜੀਤ ਡੈਸਕ 17-05-2026
ਮੋਰਿੰਡਾ, 16 ਮਈ (ਪਿ੍ਤਪਾਲ ਸਿੰਘ)- ਨਗਰ ਕੌਂਸਲ ਮੋਰਿੰਡਾ ਲਈ 26 ਮਈ ਨੂੰ ਹੋਣ ਜਾ ਰਹੀਆਂ ਚੋਣਾਂ ਲਈ ਕੁਲ 63 ਉਮੀਦਵਾਰਾਂ ਨੇ ਅੱਜ ਅਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਮੋਰਿੰਡਾ ਲਈ ਕੁਲ 63 ਉਮੀਦਵਾਰਾਂ ਨੇ ਅਪਣੇ ਕਾਗਜ਼ ਦਾਖਲ ਕੀਤੇ ਇਹਨਾਂ ਵਿਚ ਕਾਂਗਰਸ ਪਾਰਟੀ ਵਲੋਂ 16, ਆਪ ਵਲੋਂ 9, ਭਾਜਪਾ ਵਲੋਂ 9, ਅਕਾਲੀ ਦਲ ਵਲੋਂ 3 ਅਤੇ 26 ਆਜ਼ਾਦ ਉਮੀਦਵਾਰ ਸ਼ਾਮਲ ਹਨ | ਜਾਣਕਾਰੀ ਅਨੁਸਾਰ ਨਾਮਜ਼ਦਗੀ ਦਾਖਲ ਕਰਨ ਵਾਲਿਆਂ ਵਿਚ ਕਾਂਗਰਸ ਪਾਰਟੀ ਵਲੋਂ ਕਾਗਜ਼ ਦਾਖਲ ਕਰਨ ਵਾਲਿਆਂ ਵਿਚ ਸੀਨੀਅਰ ਪੱਤਰਕਾਰ ਹਰਜਿੰਦਰ ਸਿੰਘ ਛਿੱਬਰ, ਸਾਬਕਾ ਕੌਂਸਲਰ ਮਹਿੰਦਰ ਸਿੰਘ ਢਿੱਲੋਂ, ਹਰਜੀਤ ਸਿੰਘ ਸੋਢੀ, ਰਜੇਸ਼ ਕੁਮਾਰ, ਪਿੰਕੀ ਕੌਰ, ਹਰੀਪਾਲ, ਸ੍ਰੀਮਤੀ ਬਾਲਾ, ਤਰਸੇਮ ਲਾਲ, ਸੰਦੀਪ ਕੁਮਾਰ, ਸੰਗਤ ਸਿੰਘ ਭਾਮੀਆਂ, ਸਿਕੰਦਰ ਕੌਰ, ਦਲਜੀਤ ਕੌਰ, ਕਮਲਜੀਤ ਕੌਰ, ਨੇਹਾ ਸ਼ਰਮਾ, ਬਬੀਤਾ ਰਾਣੀ, ਅਤੇ ਸ੍ਰੀਮਤੀ ਗੂੰਜਣ ਸੂਦ ਆਦਿ ਸ਼ਾਮਲ ਹਨ | ਇਸੇ ਤਰ੍ਹਾਂ ਆਪ ਵਲੋਂ ਕਾਗਜ਼ ਦਾਖਲ ਕਰਨ ਵਾਲਿਆਂ ਵਿਚ ਗੁਰਪ੍ਰੀਤ ਕੌਰ, ਸਰਬਜੀਤ ਕੌਰ, ਮਨਜੀਤ ਕੌਰ, ਹਰਪ੍ਰੀਤ ਕੌਰ, ਪਰਮਜੀਤ ਸਿੰਘ, ਨਵਦੀਪ ਸਿੰਘ ਆਦਿ ਨੇ ਅਪਣੇ ਨਾਮਜ਼ਦਗੀ ਪੇਪਰ ਦਾਖਲ ਕੀਤੇ | ਇਸੇ ਤਰ੍ਹਾਂ ਭਾਜਪਾ ਵਲੋਂ ਗੁਰਪ੍ਰੀਤ ਕੌਰ, ਸੁਖਵਿੰਦਰ ਸਿੰਘ, ਰਾਜਵਿੰਦਰ ਸਿੰਘ, ਕਾਜਲ, ਗੁਰਜੰਟ ਸਿੰਘ, ਕੁਸਮ ਮੱਟੂ, ਦਲਜੀਤ ਸਿੰਘ, ਊਸ਼ਾ, ਜਸਕਰਨ ਸਿੰਘ, ਪਰਮਦੀਪ ਸਿੰਘ ਆਦਿ ਨੇ ਅਪਣੇ ਨਾਮਜ਼ਦਗੀ ਪੇਪਰ ਦਾਖਲ ਕੀਤੇ, ਇਸੇ ਤਰ੍ਹਾਂ ਅਕਾਲੀ ਦਲ ਵਲੋਂ ਸਾਬਕਾ ਕੌਂਸਲਰ ਜਗਪਾਲ ਸਿੰਘ ਤੇ ਰਮਨਦੀਪ ਕੌਰ ਆਦਿ ਨੇ ਅਪਣੇ ਨਾਮਜ਼ਦਗੀ ਪੇਪਰ ਦਾਖਲ ਕੀਤੇ ਹਨ |
ਪਿਛਲੀ ਖ਼ਬਰ 'ਕਮਲ' ਦੇ ਨਿਸ਼ਾਨ 'ਤੇ ਪਹਿਲੀ ਵਾਰ ਸ੍ਰੀ ਅਨੰਦਪੁਰ ਸਾਹਿਬ 'ਚ ਚੋਣ ਲੜ ਕੇ ਭਾਜਪਾ ਵਲੋਂ ਜਿੱਤਣ ਦਾ ਕੀਤਾ ਦਾਅਵਾ <br/>... ਅਗਲੀ ਖ਼ਬਰ ਪਿੰਡ ਕੋਟਲਾ ਨਿਹੰਗ ਤੋਂ ਜਗਰੂਪ ਸਿੰਘ ਰਿੰਕੂ ਬਣੇ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।