19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਮੋਰਿੰਡਾ ਨਗਰ ਕੌਂਸਲ ਚੋਣਾਂ ਲਈ ਕਾਂਗਰਸ ਨੇ ਸਾਰੇ ਵਾਰਡਾਂ 'ਚ ਆਪਣੇ ਉਮੀਦਵਾਰ ਉਤਾਰੇ

ਮੋਰਿੰਡਾ ਨਗਰ ਕੌਂਸਲ ਚੋਣਾਂ ਲਈ ਕਾਂਗਰਸ ਦੇ ਉਮੀਦਵਾਰ ਅਤੇ ਸਮਰਥਕ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ | (ਸੱਜੇ) ਕਾਂਗਰਸ ਪਾਰਟੀ ਦੇ ਉਮੀਦਵਾਰ ਹਰਜਿੰਦਰ ਸਿੰਘ ਛਿੱਬਰ ਵਾਰਡ ਨੰਬਰ 14 ਤੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਉਂਦੇ ਹੋਏ | <br/> 17-05-2026
ਮੋਰਿੰਡਾ, 16 ਮਈ (ਪਿ੍ਤਪਾਲ ਸਿੰਘ)- ਨਗਰ ਕੌਂਸਲ ਚੋਣਾਂ ਲਈ ਕਾਂਗਰਸ ਪਾਰਟੀ ਵਲੋਂ ਮੋਰਿੰਡਾ ਦੇ ਸਾਰੇ 15 ਵਾਰਡਾਂ ਵਿਚ ਆਪਣੇ ਉਮੀਦਵਾਰ ਉਤਾਰੇ | ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੈਂਬਰ ਪਾਰਲੀਮੈਂਟ ਜਲੰਧਰ ਵਲੋਂ ਵੱਖ-ਵੱਖ ਵਾਰਡਾਂ ਲਈ ਐਲਾਨੇ ਉਮੀਦਵਾਰਾਂ ਨੇ ਅੱਜ ਵੱਡੀ ਗਿਣਤੀ ਵਿਚ ਆਪਣੇ ਸਮਰਥਕਾਂ ਨਾਲ ਨਾਮਜ਼ਦਗੀ ਪੱਤਰ ਦਾਖਲ ਕਰਵਾਏ | ਕਾਂਗਰਸ ਪਾਰਟੀ ਵਲੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੇ ਉਮੀਦਵਾਰਾਂ ਵਿਚ ਵਾਰਡ ਨੰਬਰ 1 ਤੋਂ ਗੁੰਜਨ ਸੂਦ, ਵਾਰਡ ਨੰਬਰ 2 ਤੋਂ ਮਹਿੰਦਰ ਸਿੰਘ ਢਿੱਲੋਂ, ਵਾਰਡ ਨੰਬਰ 3 ਤੋਂ ਨੇਹਾ ਸ਼ਰਮਾ, ਵਾਰਡ ਨੰਬਰ 4 ਤੋਂ ਹਰਜੀਤ ਸਿੰਘ ਸੋਢੀ, ਵਾਰਡ ਨੰਬਰ 5 ਤੋਂ ਬਬੀਤਾ, ਵਾਰਡ ਨੰਬਰ 6 ਤੋਂ ਸੰਦੀਪ ਕੁਮਾਰ, ਵਾਰਡ ਨੰਬਰ 7 ਤੋਂ ਪਿੰਕੀ ਕੌਰ, ਵਾਰਡ ਨੰਬਰ 8 ਤੋਂ ਰਜੇਸ਼ ਕੁਮਾਰ, ਵਾਰਡ ਨੰਬਰ 9 ਤੋਂ ਕਮਲਜੀਤ ਕੌਰ, ਵਾਰਡ ਨੰਬਰ 10 ਤੋਂ ਦਲਜੀਤ ਕੌਰ, ਵਾਰਡ ਨੰਬਰ 11 ਤੋਂ ਸਿਕੰਦਰ ਕੌਰ, ਵਾਰਡ ਨੰਬਰ 12 ਤੋਂ ਤਰਸੇਮ ਲਾਲ, ਵਾਰਡ ਨੰਬਰ 13 ਤੋਂ ਸ਼੍ਰੀਮਤੀ ਬਾਲਾ ਜੀ, ਵਾਰਡ ਨੰਬਰ 14 ਤੋਂ ਹਰੀਪਾਲ ਸਿੰਘ ਅਤੇ ਹਰਜਿੰਦਰ ਛਿੱਬਰ ਅਤੇ ਵਾਰਡ ਨੰਬਰ 15 ਤੋਂ ਸੰਗਤ ਸਿੰਘ ਭਾਮੀਆਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ | ਇਸ ਮੌਕੇ ਚਰਨਜੀਤ ਸਿੰਘ ਚੰਨੀ ਨੇ ਦਾਅਵਾ ਕੀਤਾ ਕਿ ਮੋਰਿੰਡਾ ਹੀ ਨਹੀਂ, ਸਗੋਂ ਸ੍ਰੀ ਚਮਕੌਰ ਸਾਹਿਬ ਸਮੇਤ ਪੂਰੇ ਪੰਜਾਬ ਵਿਚ ਕਾਂਗਰਸ ਪਾਰਟੀ ਨਗਰ ਕੌਂਸਲ ਤੇ ਨਗਰ ਨਿਗਮ ਚੋਣਾਂ ਵਿਚ ਵੱਡੀ ਜਿੱਤ ਦਰਜ ਕਰੇਗੀ | ਉਨ੍ਹਾਂ ਦਾਅਵਾ ਕੀਤਾ ਕਿ ਨਗਰ ਕੌਂਸਲ ਚੋਣਾਂ ਵਿਚ ਮਿਲਣ ਵਾਲੀ ਜਿੱਤ 2027 ਦੀ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਲਈ ਮੀਲ ਪੱਥਰ ਸਾਬਤ ਹੋਵੇਗੀ | ਇਸ ਮੌਕੇ ਬੰਤ ਸਿੰਘ ਕਲਾਰਾਂ ਸਾਬਕਾ ਚੇਅਰਮੈਨ ਪੰਜਾਬ ਪਨਗਰ ਪੰਜਾਬ, ਹਰਮਿੰਦਰ ਸਿੰਘ ਲੱਕੀ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ, ਦਰਸ਼ਨ ਸਿੰਘ ਸੰਧੂ ਪ੍ਰਧਾਨ ਬਲਾਕ ਕਾਂਗਰਸ ਮੋਰਿੰਡਾ, ਬਲਜਿੰਦਰ ਸਿੰਘ ਸਹੇੜੀ, ਇਕਬਾਲ ਸਿੰਘ, ਰਾਹੁਲ ਸ਼ਰਮਾ, ਨੀਰਜ ਕੁਮਾਰ, ਰੁਪਿੰਦਰ ਸਿੰਘ ਭਿਚਰਾ, ਸ਼ਾਮਿਲ ਸੂਦ, ਰਵੀ ਮੈਣੀ ਮੋਰਿੰਡਾ, ਰਣਜੋਤ ਸਿੰਘ ਜੋਤੀ ਖਟੜਾ, ਹਰਜੋਤ ਸਿੰਘ ਢੰਗਰਾਲੀ, ਰਣਦੀਪ ਸਿੰਘ ਦੀਪੂ, ਬਚਨ ਲਾਲ ਵਰਮਾ, ਰਕੇਸ਼ ਕੁਮਾਰ ਬੱਗਾ, ਹਰੀ ਪਾਲ ਸਾਬਕਾ ਪ੍ਰਧਾਨ ਨਗਰ ਕੌਂਸਲ ਮੋਰਿੰਡਾ, ਧਰਮਿੰਦਰ ਸਿੰਘ ਮੱਖਣ, ਬਾਬਲਾ ਸਰਪੰਚ ਗੋਸਲਾ, ਸੋਹਣ ਸਿੰਘ ਕਾਈਨੋਰ, ਗੁਰਵਿੰਦਰ ਸਿੰਘ ਕਕਰਾਲੀ, ਜਗਜੀਤ ਸਿੰਘ ਲੁਠੇੜੀ, ਖੁਸ਼ਹਾਲ ਸਿੰਘ ਦਾਤਾਰਪੁਰ, ਬਲਵੀਰ ਸਿੰਘ ਸਹੇੜੀ, ਧਰਮਪਾਲ ਥੰਮਣ ਅਤੇ ਹਰਪਾਲ ਸਿੰਘ ਬਮਨਾੜਾ ਆਦਿ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਭਾਜਪਾ ਨੇ ਮੋਰਿੰਡਾ ਵਿਖੇ 10 ਵਾਰਡਾਂ ਵਿਚ ਖੜ੍ਹੇ ਕੀਤੇ ਆਪਣੇ ਉਮੀਦਵਾਰ ਅਗਲੀ ਖ਼ਬਰ ਚੋਣ ਅਬਜ਼ਰਵਰ ਜਗਜੀਤ ਸਿੰਘ ਵਲੋਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਦੀਆਂ ਤਿਆਰੀਆਂ ਦਾ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।