ਸ੍ਰੀ ਚਮਕੌਰ ਸਾਹਿਬ, 16 ਮਈ (ਜਗਮੋਹਣ ਸਿੰਘ ਨਾਰੰਗ)- ਸਥਾਨਕ ਨਗਰ ਕੌਂਸਲ ਦੇ ਦਫ਼ਤਰ ਵਿਚ ਪਿਛਲੇ ਕਈ ਦਿਨਾਂ ਤੋਂ ਹੜਤਾਲ ਤੇ ਬੈਠੇ ਸਫ਼ਾਈ ਕਰਮਚਾਰੀ ਯੂਨੀਅਨ ਅਤੇ ਹੋਰ ਕੱਚੇ ਮੁਲਾਜ਼ਮਾਂ ਦੀ ਹਮਾਇਤ ਵਿਚ ਪੁੱਜੇ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੌਜੂਦਾ ਸਰਕਾਰ ਹਰ ਫ਼ਰੰਟ 'ਤੇ ਬੁਰੀ ਤਰਾਂ ਅਸਫਲ ਸਾਬਤ ਹੋਈ ਹੈ | ਇਹ ਸਰਕਾਰ ਸੂਬੇ ਅੰਦਰ ਸਿਰਫ਼ ਬਦਲਾ ਖੋਰੀ ਤਹਿਤ ਕੰਮ ਕਰ ਰਹੀ ਹੈ ਜਿਸ ਕਾਰ ਸੂਬੇ ਦਾ ਵਿਕਾਸ ਬੁਰੀ ਤਰਾਂ ਪ੍ਰਭਾਵਿਤ ਹੋ ਰਹੇ ਹਨ | ਉਨਾਂ ਕਿਹਾ ਕਿ ਸੂਬੇ ਅੰਦਰ ਸਫ਼ਾਈ ਸੇਵਕਾਂ ਦੀ ਚੱਲ ਰਹੀ ਹੜਤਾਲ ਨੇ ਪੰਜਾਬ ਦੀ ਸੰੁਦਰਤਾ ਨੰ ਗ੍ਰਹਿਣ ਲਾ ਦਿੱਤਾ, ਜਿਸ ਲਈ ਮਾਨ ਸਰਕਾਰ ਪੂਰੀ ਤਰਾਂ ਜ਼ਿੰਮੇਵਾਰ ਹੈ | ਯੂਨੀਅਨ ਪ੍ਰਧਾਨ ਰਾਹੁਲ ਕੁਮਾਰ ਨੇ ਸ. ਚੰਨੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਕੱਚੇ ਮੁਲਾਜ਼ਮਾਂ/ਸਫ਼ਾਈ ਸੇਵਕਾਂ ਨਾਲ ਕੀਤੇ ਜਾ ਰਹੇ ਸੋਸ਼ਣ ਵਿਰੁੱਧ ਲੋਕ ਸਭਾ ਵਿਚ ਆਵਾਜ਼ ਉਠਾਉਣ ਜਾਵੇ | ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਭੰਗੂ, ਕਿਰਪਾਲ ਸਿੰਘ ਗਿੱਲ, ਰੋਹਿਤ ਸੱਭਰਵਾਲ, ਤਾਰਾ ਚੰਦ ਜੰਡ ਸਾਹਿਬ, ਕੁਲਦੀਪ ਸਿੰਘ, ਬਲਵਿੰਦਰ ਸਿੰਘ ਲਵਲੀ ਸਾਬਕਾ ਸਰਪੰਚ ਭੂਰੜੇ, ਕੁਲਦੀਪ ਸਿੰਘ, ਰਿੰਕੂ, ਭਲਵਾਨ ਰੁੜਕੀ ਸਮੇਤ ਸਮੂਹ ਮੁਲਾਜ਼ਮ ਹਾਜ਼ਰ ਸਨ |