17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ <br/>

ਅਜੀਤ ਡੈਸਕ 17-05-2026
ਮੋਰਿੰਡਾ, 16 ਮਈ (ਪਿ੍ਤਪਾਲ ਸਿੰਘ)- ਕੇਂਦਰ ਸਰਕਾਰ ਵਲੋਂ ਬੀ.ਬੀ.ਐਮ.ਬੀ ਵਿਚੋਂ ਪੰਜਾਬ ਦੀ ਹਿੱਸੇਦਾਰੀ ਖ਼ਤਮ ਕਰਨ ਅਤੇ ਪਾਣੀਆਂ ਦੇ ਮਸਲੇ ਉੱਤੇ ਪੰਜਾਬ ਨਾਲ ਵਿਤਕਰਾ ਕਰਨ ਦੇ ਰੋਸ ਵਜੋਂ ਸੰਯੁਕਤ ਕਿਸਾਨ ਮੋਰਚੇ ਵਲੋਂ ਕੇਂਦਰ ਦੀ ਭਾਜਪਾ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਗਏ | ਕਿਸਾਨ ਆਗੂ ਗੁਰਚਰਨ ਸਿੰਘ ਢੋਲਣ ਮਾਜਰਾ ਨੇ ਦੱਸਿਆ ਕੇਂਦਰ ਸਰਕਾਰ ਵਲੋਂ ਬੀ.ਬੀ.ਐਮ.ਬੀ. ਵਿਚੋਂ ਪੰਜਾਬ ਦੀ ਹਿੱਸੇਦਾਰੀ ਖ਼ਤਮ ਕਰਨ ਅਤੇ ਪਾਣੀਆਂ ਦੇ ਮਸਲੇ 'ਤੇ ਪੰਜਾਬ ਨਾਲ ਵਿਤਕਰਾ ਕਰਨ ਦੇ ਰੋਸ ਵਜੋਂ ਕਿ ਬੀਤੀ ਕੱਲ੍ਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਤੋਂ ਇੱਕ ਪੈਦਲ ਮਾਰਚ ਗਵਰਨਰ ਹਾਊਸ ਪੰਜਾਬ ਵੱਲ ਕੱਢਿਆ ਜਾਣਾ ਸੀ ਜਿਸ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ ਚੰਡੀਗੜ੍ਹ ਦੀ ਹੱਦ 'ਤੇ ਬੈਰੀਕੇਡ ਲਾ ਕੇ ਰੋਕ ਦਿੱਤਾ ਪਰ ਕਿਸਾਨ ਅੱਗੇ ਜਾਣ ਲਈ ਬਜ਼ਿਦ ਸਨ ਜਿਸ ਦੇ ਫਲਸਰੂਪ ਚੰਡੀਗੜ੍ਹ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ ਕੇ ਇਸ ਰੋਸ ਮਾਰਚ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ | ਸੰਯੁਕਤ ਕਿਸਾਨ ਮੋਰਚੇ ਵਲੋਂ ਇਸ ਦੀ ਨਿੰਦਾ ਕਰਦਿਆਂ ਰੋਸ ਵਜੋਂ ਪੰਜਾਬ ਭਰ ਵਿਚ ਕੇਂਦਰ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕਣ ਦੀ ਕਾਲ ਦਿੱਤੀ ਸੀ ਜਿਸ ਦੇ ਤਹਿਤ ਮੋਰਿੰਡਾ ਵਿਖੇ ਸ੍ਰੀ ਚਮਕੌਰ ਸਾਹਿਬ ਮੋਰਿੰਡਾ ਚੌਕ ਤੇ ਟਰੈਫ਼ਿਕ ਜਾਮ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗਵਰਨਰ ਪੰਜਾਬ ਅਤੇ ਭਾਜਪਾ ਸਰਕਾਰ ਦੇ ਪੁਤਲੇ ਫੂਕੇ ਗਏ | ਇਸ ਮੌਕੇ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਪਰਵਿੰਦਰ ਸਿੰਘ ਚਲਾਕੀ ਤੇ ਗੁਰਚਰਨ ਸਿੰਘ ਢੋਲਣ ਮਾਜਰਾ ਨੇ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਵਲੋਂ ਕੀਤੀ ਇਸ ਮਾੜੀ ਹਰਕਤ ਦੀ ਜ਼ੋਰਦਾਰ ਨਿੰਦਾ ਕੀਤੀ | ਇਸ ਮੌਕੇ ਰਣਧੀਰ ਸਿੰਘ ਚੱਕਲ, ਬਲਦੇਵ ਸਿੰਘ, ਮੇਜਰ ਸਿੰਘ, ਅਜੈਬ ਸਿੰਘ ਚੱਕਲਾ, ਮਹਿੰਦਰ ਸਿੰਘ ਰੌਣੀ, ਕਰਨੈਲ ਸਿੰਘ ਡੂਮਛੇੜੀ, ਰਣਧੀਰ ਸਿੰਘ ਮਾਜਰੀ, ਬਾਬਾ ਸਿੰਘ ਮਾਜਰੀ, ਗੁਰਦੀਪ ਸਿੰਘ ਰਸੂਲਪੁਰ, ਕੇਵਲ ਸਿੰਘ, ਸ਼ਾਦੀ ਸਿੰਘ ਓਇੰਦ, ਅਵਤਾਰ ਸਿੰਘ, ਮਨਿੰਦਰ ਸਿੰਘ ਸਹੇੜੀ, ਰਣਜੀਤ ਸਿੰਘ, ਅਮਰ ਸਿੰਘ ਕਲਾਰਾਂ, ਤਰਲੋਚਨ ਸਿੰਘ ਤਾਜਪਰਾ, ਹਰਚੰਦ ਸਿੰਘ ਰਤਨਗੜ੍ਹ, ਸੰਤੋਖ ਸਿੰਘ ਕਲਹੇੜੀ, ਹਰਿੰਦਰ ਸਿੰਘ, ਕਾਕਾ ਜਟਾਣਾ, ਰਣਬੀਰ ਸਿੰਘ, ਭੁਪਿੰਦਰ ਸਿੰਘ, ਕੁਲਵੰਤ ਸਿੰਘ, ਮਨਿੰਦਰ ਸਿੰਘ ਮੁੰਡੀਆ, ਸੁਰਿੰਦਰ ਸਿੰਘ, ਸੰਤੋਖ ਸਿੰਘ, ਬਹਾਦਰ ਸਿੰਘ, ਚਰਨ ਸਿੰਘ, ਨਿਰਮਲ ਸਿੰਘ ਪਾਲਮ ਇਨਕਲੇਵ ਮੋਰਿੰਡਾ, ਰਵਿੰਦਰ ਸਿੰਘ ਮਾਨਖੇੜੀ, ਪਰਮਜੀਤ ਸਿੰਘ, ਮੇਜਰ ਸਿੰਘ ਕਾਂਜਲਾ, ਜਗਦੀਪ ਸਿੰਘ ਸਰਹਾਣਾ, ਰਣਧੀਰ ਸਿੰਘ ਕਾਈਨੌਰ, ਗੁਰਮੇਲ ਸਿੰਘ ਰੰਗੀਆਂ ਅਤੇ ਦਰਸ਼ਨ ਸਿੰਘ ਮੜੌਲੀ ਆਦਿ ਕਿਸਾਨ ਆਗੂ ਹਾਜ਼ਰ ਸਨ |
ਸ੍ਰੀ ਅਨੰਦਪੁਰ ਸਾਹਿਬ, (ਕਰਨੈਲ ਸਿੰਘ)- ਅੱਜ ਇੱਥੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ 'ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਪੰਜਾਬ ਦੇ ਰਾਜਪਾਲ ਅਤੇ ਭਾਜਪਾ ਦਾ ਪੁਤਲਾ ਫ਼ੂਕ ਕੇ ਰੋਸ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਕਾਮਰੇਡ ਸੁਰਜੀਤ ਸਿੰਘ ਢੇਰ, ਗੁਰਨਾਮ ਸਿੰਘ ਔਲਖ, ਜੈਮਲ ਸਿੰਘ ਭੜੀ, ਦਰਸ਼ਨ ਸਿੰਘ ਬੜਵਾ, ਬਲਵੰਤ ਸਿੰਘ ਲੋਧੀਪਰ, ਮਾ. ਕਿਰਪਾਲ ਸਿੰਘ ਭੱਟੋਂ, ਸੋਮਨਾਥ ਲਮਲੈਹੜੀ, ਕਰਮ ਚੰਦ ਘਨਾਰੂ, ਦਵਿੰਦਰ ਨੰਗਲੀ, ਪਿ੍ੰਸ ਬੱਢਲ, ਅਮਰਜੀਤ ਸਿੰਘ ਹੋਲਗੜ, ਬਜਿੰਦਰ ਪੰਡਿਤ, ਰਾਮਪਾਲ, ਤਾਰਾਪੁਰ ਪਰੋਮਿਲਾ ਦੇਵੀ, ਸੁਨੀਲ ਗੰਗੂਵਾਲ, ਬਿੱਕਰ ਸਿੰਘ ਗਿੱਲ ਮੋਠਾਪੁਰ, ਬਰਜਿੰਦਰ ਸਿੰਘ ਡੋਡ, ਮਨੀ ਅਟਵਾਲ, ਸ਼ਰਨਜੀਤ ਸਿੰਘ ਅਟਵਾਲ, ਪਰਮਜੀਤ ਸਿੰਘ ਕਾਕੂ, ਹਰਵੀਰ ਸਿੰਘ ਡੋਡ, ਗੁਲਜ਼ਾਰ ਸਿੰਘ, ਸੁਖਵਿੰਦਰ ਸਿੰਘ ਲਾਡੀ ਸਮੇਤ ਵੱਡੀ ਗਿਣਤੀ 'ਚ ਕਿਸਾਨ ਹਾਜ਼ਰ ਸਨ |
ਨੰਗਲ, (ਬਰਾਰੀ)-ਬੀਤੇ ਕੱਲ੍ਹ ਚੰਡੀਗੜ੍ਹ ਵਿਖੇ ਕਿਸਾਨਾਂ 'ਤੇ ਪੁਲਿਸ ਪ੍ਰਸ਼ਾਸਨ ਵਲੋਂ ਕੀਤੇ ਅੰਨੇ੍ਹ ਤਸ਼ੱਦਦ ਦੇ ਵਿਰੋਧ ਵਿਚ ਅੱਜ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਪੰਜਾਬ ਦੇ ਰਾਜਪਾਲ ਤੇ ਭਾਜਪਾ ਦਾ ਤਹਿਸੀਲ ਕੰਪਲੈਕਸ ਮੂਹਰੇ ਪੁਤਲਾ ਫ਼ੂਕ ਕੇ ਰੋਸ ਦਾ ਪ੍ਰਗਟਾਵਾ ਕੀਤਾ | (ਬਾਕੀ ਸਫ਼ਾ 6 'ਤੇ)

ਪਿਛਲੀ ਖ਼ਬਰ ਹੜਤਾਲ 'ਤੇ ਬੈਠੇ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਦੇ ਧਰਨੇ 'ਚ ਪੁੱਜੇ ਸਾਬਕਾ ਮੁੱਖ ਮੰਤਰੀ ਚੰਨੀ <br/> ਅਗਲੀ ਖ਼ਬਰ ਕੇਂਦਰ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ ਕੀਤਾ ਜ਼ੋਰਦਾਰ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।