ਰੂਪਨਗਰ, 7 ਮਈ (ਯਸ਼ਵੰਤ ਬੱਸੀ)- ਗਤਕਾ ਐਸੋਸੀਏਸ਼ਨ ਪੰਜਾਬ ਵਲੋਂ 12ਵੀਂ ਪੰਜਾਬ ਰਾਜ ਗਤਕਾ ਚੈਂਪੀਅਨਸ਼ਿਪ ਬਾਬਾ ਗੁਰੂਕੁੱਲ ਗਰੁੱਪ ਆਫ ਕਾਲਜ ਕੋਟਕਪੁਰਾ ਵਿਖੇ ਕਰਵਾਈ ਗਈ | ਇਹਨਾਂ ਮੁਕਾਬਲਿਆਂ ਵਿਚ ਅੰਡਰ-19 ਸਾਲ ਲੜਕੀਆਂ ਸਿੰਗਲ ਸੋਟੀ ਟੀਮ 'ਚ ਦਿਲਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ | ਹਰਬੰਸ ਸਿੰਘ ਕੰਧੋਲਾ ਮੈਨੇਜਰ ਅੰਬਾਲਾ ਬੋਰਡ ਆਫ ਐਜੂਕੇਸ਼ਨ ਨੇ ਖਿਡਾਰਨ ਦੀ ਇਸ ਪ੍ਰਾਪਤੀ ਲਈ ਕੋਚ ਤੇ ਮਾਪਿਆਂ ਨੂੰ ਵਧਾਈ ਦਿੱਤੀ | ਸਕੂਲ ਪਹੁੰਚਣ 'ਤੇ ਪਿ੍ੰਸੀਪਲ ਕੁਲਵਿੰਦਰ ਸਿੰਘ ਮਾਹਲ ਨੇ ਜੇਤੂ ਖਿਡਾਰਨ ਨੂੰ ਸਨਮਾਨਿਤ ਕੀਤਾ | ਇਸ ਮੌਕੇ ਨਵਤੇਜ ਸਿੰਘ, ਗੁਰਪ੍ਰੀਤ ਕੌਰ ਇੰਚਾਰਜ ਖ਼ਾਲਸਾ ਮਾਡਲ ਸਕੂਲ, ਗਤਕਾ ਕੋਚ ਤਰਨਜੀਤ ਸਿੰਘ, ਟੀਮ ਇੰਚਾਰਜ ਬਲਜਿੰਦਰ ਕੌਰ, ਮਧੂ ਬਾਲਾ ਸਮੇਤ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |