21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਇਕ ਸਾਲ ਤੋਂ ਨਹੀਂ ਦਿੱਤਾ ਜਾ ਰਿਹਾ ਮਨਰੇਗਾ ਮਜ਼ਦੂਰਾਂ ਨੂੰ ਕੰਮ-ਰਾਮ ਸਿੰਘ ਸੈਣੀਮਾਜਰਾ

ਅਜੀਤ ਡੈਸਕ 08-05-2026
ਨੂਰਪੁਰ ਬੇਦੀ, 7 ਮਈ (ਵਿੰਦਰਪਾਲ ਝਾਂਡੀਆਂ)-ਅੱਜ ਮਨਰੇਗਾ ਮਜ਼ਦੂਰ ਯੂਨੀਅਨ (ਸੀਟੂ) ਦੀ ਅਹਿਮ ਮੀਟਿੰਗ ਕਾਮਰੇਡ ਰਾਮ ਸਿੰਘ ਸੈਣੀਮਾਜਰਾ ਦੀ ਅਗਵਾਈ 'ਚ ਨੂਰਪੁਰ ਬੇਦੀ ਵਿਖੇ ਹੋਈ ਜਿਸ ਵਿਚ ਸੀਟੂ ਪੰਜਾਬ ਦੇ ਮੀਤ ਪ੍ਰਧਾਨ ਗੁਰਦੇਵ ਸਿੰਘ ਬਾਗੀ ਸਾਥੀ ਪ੍ਰੇਮ ਚੰਦ ਜੱਟਪੁਰ, ਸੀਟੂ ਦੇ ਸੀਨੀਅਰ ਆਗੂ ਕਾਮਰੇਡ ਰਾਮ ਸਿੰਘ ਸੈਣੀਮਾਜਰਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਪਿੰਡ ਸੈਣੀਮਾਜਰਾ ਵਿਖੇ ਮਨਰੇਗਾ ਦਾ ਕੰਮ ਕਾਫ਼ੀ ਲੰਬੇ ਸਮੇਂ ਤੋਂ ਬੰਦ ਪਿਆ ਹੈ ਤੇ ਮਨਰੇਗਾ ਮਜ਼ਦੂਰਾਂ ਨੂੰ ਕਿਤੇ ਵੀ ਕੰਮ ਨਹੀਂ ਦਿੱਤਾ ਜਾ ਰਿਹਾ, ਨਾ ਹੀ ਬੇਰੁਜ਼ਗਾਰ ਭੱਤਾ ਦਿੱਤਾ ਗਿਆ | ਮਜ਼ਦੂਰਾਂ ਦੇ ਕਹਿਣ ਮੁਤਾਬਿਕ ਇੱਕ ਸਾਲ ਤੋਂ ਮਨਰੇਗਾ ਮਜ਼ਦੂਰਾ ਨੂੰ ਕੰਮ ਤੋਂ ਵਾਂਝੇ ਹਨ ਜਿਸ ਕਰਕੇ ਉਨ੍ਹਾਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ | ਅੱਜ ਦੇ ਲੱਕ ਤੋੜ ਮਹਿੰਗਾਈ ਯੁੱਗ 'ਚ ਮਜ਼ਦੂਰਾਂ ਨੂੰ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੋਇਆ ਪਿਆ ਹੈ | ਤੰਗੀਆਂ ਤੁਰਸ਼ੀਆਂ ਕੱਟਣ ਲਈ ਮਜਬੂਰ ਹਨ | ਉਨ੍ਹਾਂ ਨੇ ਪੁਰਜ਼ੋਰ ਮੰਗ ਕੀਤੀ ਕਿ ਮਨਰੇਗਾ ਮਜ਼ਦੂਰਾਂ ਨੂੰ ਜਲਦੀ ਤੋਂ ਜਲਦੀ ਕੰਮ ਦਿੱਤਾ ਜਾਵੇ ਜਾਂ ਬੇਰੁਜ਼ਗਾਰ ਭੱਤਾ ਦਿੱਤਾ ਜਾਵੇ ਨਹੀਂ ਤਾਂ ਮਜਬੂਰਨ ਮਜ਼ਦੂਰਾਂ ਨੂੰ ਸੰਘਰਸ਼ਾਂ ਦੇ ਰਾਹ ਉਤਰਨਾ ਪਵੇਗਾ | ਇਸ ਮੌਕੇ ਪਰਮਜੋਤ ਕੌਰ, ਜਸਪ੍ਰੀਤ ਕੌਰ, ਤੇਜ ਕੌਰ, ਅਨੰਤ ਰਾਮ, ਮਹਿੰਦਰ ਸਿੰਘ, ਗੀਤਾ ਦੇਵੀ, ਆਦਿ ਹਾਜ਼ਰ ਸਨ | ਸਾਰੇ ਸਾਥੀਆਂ ਦਾ ਧੰਨਵਾਦ ਨੰਦ ਲਾਲ ਸੈਣੀਮਾਜਰਾ ਨੇ ਕੀਤਾ |
ਪਿਛਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅੱਜ ਹੋਣਗੇ ਆਰੰਭ-ਮਾਤਾ ਗ... ਅਗਲੀ ਖ਼ਬਰ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਲੋਕ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।