21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਲੋਕ ਪ੍ਰੇਸ਼ਾਨ

ਅਜੀਤ ਡੈਸਕ 08-05-2026
ਨੰਗਲ, 7 ਮਈ (ਗੁਰਪ੍ਰੀਤ ਸਿੰਘ ਗਰੇਵਾਲ)- ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਆਮ ਲੋਕੀਂ ਮਾਨਸਿਕ ਸੰਤਾਪ ਹੰਢਾਅ ਰਹੇ ਹਨ | ਸਫ਼ਾਈ ਸੇਵਕ ਨਾ ਤਾਂ ਘਰਾਂ 'ਚੋਂ ਕੂੜਾ ਲੈਣ ਆ ਰਹੇ ਹਨ ਅਤੇ ਨਾ ਹੀ ਜਨਤਕ ਥਾਵਾਂ ਦੀ ਸਫ਼ਾਈ ਕਰ ਰਹੇ ਹਨ | ਰੁੱਤ ਬਦਲਣ ਕਾਰਨ ਥਾਂ-ਥਾਂ ਰੁੱਖਾਂ ਦੇ ਪੱਤੇ ਜਮਾ ਹੋ ਰਹੇ ਹਨ | ਸੈਣੀ ਭਾਈਚਾਰੇ ਦੇ ਆਗੂ ਪਰਮਜੀਤ ਸਿੰਘ ਸੈਣੀ ਨੇ ਦੱਸਿਆ ਕਿ ਭਾਖੜਾ ਡੈਮ ਰੋਡ ਦੀ ਦਿੱਖ ਹੀ ਵਿਗੜ ਗਈ ਹੈ | ਗਰਮੀ ਦੀ ਰੁੱਤ ਨੇ ਦਸਤਕ ਦਿੱਤੀ ਹੈ ਅਤੇ ਨਿਕਾਸੀ ਨਾਲੇ ਸਾਫ ਕਰਨ ਦਾ ਇਹੀ ਸਮਾਂ ਹੈ | ਲੋਕੀਂ ਤਾਂ 'ਫੋਗਿੰਗ ਮਸ਼ੀਨ' ਉਡੀਕ ਰਹੇ ਹਨ ਪਰ ਹਰ ਮੁਹੱਲੇ 'ਚ ਮੱਛਰਾਂ ਤੇ ਮੱਖੀਆਂ ਨੇ ਹੱਲਾ ਬੋਲ ਦਿੱਤਾ ਹੈ | ਜ਼ਿਲ੍ਹਾ ਸੀ.ਪੀ.ਐਮ. ਦੇ ਸਕੱਤਰ ਕਾਮਰੇਡ ਸੁਰਜੀਤ ਸਿੰਘ ਢੇਰ ਨੇ ਮੰਗ ਕੀਤੀ ਹੈ ਕਿ ਸਫ਼ਾਈ ਮਜ਼ਦੂਰਾਂ ਦੀ ਘੱਟੋ ਘੱਟ ਤਨਖਾਹ 25000/- ਰੁਪਏ ਕੀਤੀ ਜਾਣੀ ਚਾਹੀਦੀ ਹੈ | ਬੇਬਾਕ ਟਿੱਪਣੀਕਾਰ ਅਤੇ ਸਾਬਕਾ ਕੌਂਸਲਰ ਐਡਵੋਕੇਟ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਸਫ਼ਾਈ ਸੇਵਕਾਂ ਨੂੰ ਰੈਗੂਲਰ ਕਰਨਾ ਸਮੇਂ ਲੋੜ ਹੈ | ਸਫਾਈ ਸੇਵਕਾਂ ਦੀ ਤਨਖਾਹ ਘੱਟ ਹੈ ਪਰ ਕੰਮ ਵੱਧ | ਨੰਗਲ ਦੇ ਸਫ਼ਾਈ ਕਾਮੇ ਵੱਡੇ ਸਮਾਗਮਾਂ ਮੌਕੇ ਸ੍ਰੀ ਅਨੰਦਪੁਰ ਸਾਹਿਬ, ਰੂਪਨਗਰ, ਚਮਕੌਰ ਸਾਹਿਬ ਤੱਕ ਕੰਮ ਕਰਨ ਜਾਂਦੇ ਹਨ | ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਇੰਚਾਰਜ ਤੇ ਚੇਅਰਮੈਨ ਸ੍ਰੀ ਗੁਰੂ ਰਵੀਦਾਸ ਯੂਨੀਵਰਸਿਟੀ ਹੁਸ਼ਿਆਰਪੁਰ ਡਾ. ਸੰਜੀਵ ਗੌਤਮ ਨੇ ਦੱਸਿਆ ਕਿ ਪੰਜਾਬ ਸਰਕਾਰ ਸਫ਼ਾਈ ਕਾਮਿਆਂ ਦੀਆਂ ਮੰਗਾਂ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ ਅਤੇ ਛੇਤੀ ਹੀ ਯੋਗ ਹੱਲ ਕੱਢਿਆ ਜਾਵੇਗਾ |
ਪਿਛਲੀ ਖ਼ਬਰ ਇਕ ਸਾਲ ਤੋਂ ਨਹੀਂ ਦਿੱਤਾ ਜਾ ਰਿਹਾ ਮਨਰੇਗਾ ਮਜ਼ਦੂਰਾਂ ਨੂੰ ਕੰਮ-ਰਾਮ ਸਿੰਘ ਸੈਣੀਮਾਜਰਾ ਅਗਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ 'ਚ 'ਸੀ. ਐਮ. ਦੀ ਯੋਗਸ਼ਾਲਾ' ਮੁਹਿੰਮ ਨਾਲ ਲੋਕਾਂ 'ਚ ਵੱਧ ਰਿਹਾ ਯੋਗ ਪ੍ਰਤੀ ਉਤਸ਼ਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।