21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਹੱਦ ਕਰਜ਼ੇ ਸੰਬੰਧੀ ਨਵੇਂ ਨਿਯਮ ਵਾਪਸ ਲੈਣ ਦੇ ਰੋਸ ਵਜੋਂ 10 ਮਈ ਤੱਕ ਸਹਿਕਾਰੀ ਸਭਾਵਾਂ ਬੰਦ ਰੱਖਣ ਦਾ ਫੈਸਲਾ <br/>

ਅਜੀਤ ਡੈਸਕ 08-05-2026
ਨੂਰਪੁਰ ਬੇਦੀ, 7 ਮਈ (ਹਰਦੀਪ ਸਿੰਘ ਢੀਂਡਸਾ)-ਹੱਦ ਕਰਜ਼ੇ ਸਬੰਧੀ ਨਵੇਂ ਨਿਯਮ ਵਾਪਸ ਲੈਣ ਕਾਰਨ ਕਿਸਾਨਾਂ ਅਤੇ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਸ ਕਰਕੇ ਜਥੇਬੰਦੀ ਨੇ 10 ਮਈ ਤੱਕ ਸਹਿਕਾਰੀ ਸਭਾਵਾਂ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਹੈ | ਇਸ ਸਬੰਧੀ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਰੂਪਨਗਰ ਦੇ ਜ਼ਿਲ੍ਹਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ ਸਰਥਲੀ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਇੱਛਾ ਸ਼ਕਤੀ ਨਾਲ ਲਾਗੂ ਕੀਤੇ ਨਵੇਂ ਐਮ. ਸੀ. ਐਲ. (ਹੱਦ ਕਰਜੇ) ਜਿਹਨਾਂ ਵਿਚ ਨਾ ਸਿਰਫ ਝੋਨਾ, ਨਰਮਾ, ਕਣਕ ਆਦਿ ਫ਼ਸਲਾਂ ਦੇ ਨਾਲ ਨਾਲ ਹੋਰ ਸਹਾਇਕ ਧੰਦਿਆਂ ਜਿਵੇਂ ਕਿ ਮੱਛੀ ਪਾਲਣ, ਮੱਖੀ ਪਾਲਣ, ਬਾਗਬਾਨੀ ਨੂੰ ਪਹਿਲੀ ਵਾਰ ਸ਼ਾਮਿਲ ਕਰਕੇ 7 ਅਪ੍ਰੈਲ ਨੂੰ ਲਾਗੂ ਕਰਕੇ ਸ਼ਲਾਘਾਯੋਗ ਕਦਮ ਚੁੱਕਿਆ ਗਿਆ ਸੀ ਜਿਸ ਦਾ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਪੰਜਾਬ ਤੇ ਕਿਸਾਨ ਯੂਨੀਅਨਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ ਸੀ ਪਰ ਇਸ ਪੱਤਰ ਦੇ ਉਲਟ ਬੀਤੀ 6 ਮਈ ਨੂੰ ਨਵਾਂ ਪੱਤਰ ਜਾਰੀ ਕਰਕੇ ਕਿਸਾਨਾਂ ਤੇ ਸਭਾਵਾਂ ਨੂੰ ਹੋਣ ਵਾਲੇ ਫਾਇਦੇ ਤੋਂ ਵਾਂਝਾ ਕਰ ਦਿੱਤਾ ਗਿਆ ਹੈ ਜਿਸ ਦੇ ਰੋਸ ਦੇ ਵਜੋਂ ਸਾਰੀਆਂ ਸਹਿਕਾਰੀ ਸਭਾਵਾਂ ਕਿਸਾਨੀ ਹਿੱਤਾਂ ਤੇ ਸਭਾਵਾਂ ਦੇ ਹਿੱਤਾਂ ਦੀ ਰਾਖੀ ਲਈ 10 ਮਈ ਤੱਕ ਬੰਦ ਰਹਿਣਗੀਆਂ | ਉਹਨਾਂ ਦੱਸਿਆ ਕਿ ਯੂਨੀਅਨ ਵਲੋਂ ਇਸ ਸਬੰਧੀ ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ, ਰਜਿਸਟਰਾਰ ਸਹਿਕਾਰੀ ਸਭਾਵਾਂ, ਐੱਫ. ਸੀ. ਨੂੰ ਨਵੇਂ ਐੱਮ. ਸੀ. ਐੱਲ. ਚਾਲੂ ਕਰਨ ਸਬੰਧੀ ਲਿਖਤੀ ਮੰਗ ਪੱਤਰ ਤੇ ਮੇਲਾਂ ਵੀ ਕੀਤੀਆਂ ਗਈਆਂ ਸਨ ਪਰ ਫ਼ੈਸਲਾ ਫਿਰ ਸਭਾਵਾਂ ਦੇ ਉਲਟ ਹੀ ਆਇਆ | ਇਸ ਮੌਕੇ ਸਟੇਟ ਡੈਲੀਗੇਟ ਦਲਜੀਤ ਸਿੰਘ ਅਬਿਆਣਾ, ਬਾਦਲ ਸਿੰਘ ਬਸੀ, ਬਲਾਕ ਪ੍ਰਧਾਨ ਤਜਿੰਦਰ ਸਿੰਘ ਦੈਹਣੀ, ਹਰਮਨ ਸਿੰਘ ਬਲਾਕ ਪ੍ਰਧਾਨ ਰੋਪੜ, ਤਰਨਜੀਤ ਸਿੰਘ ਰੈਲਮਾਜਰਾ, ਰਵਿੰਦਰ ਸਿੰਘ ਚੱਕਲਾਂ, ਕੁਲਵੰਤ ਸਿੰਘ, ਜਸਵਿੰਦਰ ਸਿੰਘ ਜੱਸਾ ਜਨਰਲ ਸਕੱਤਰ, ਜਪਨੀਤ ਸਿੰਘ ਜਟਾਣਾ, ਭਾਨ ਸਿੰਘ ਭਾਨਾ, ਚੰਨਣ ਸਿੰਘ ਚੰਡੇਸਰ, ਕਾਵਲ ਸਿੰਘ ਗੱਜਪੁਰ, ਲਖਵੀਰ ਸਿੰਘ ਕਾਜਲਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ 'ਚ 'ਸੀ. ਐਮ. ਦੀ ਯੋਗਸ਼ਾਲਾ' ਮੁਹਿੰਮ ਨਾਲ ਲੋਕਾਂ 'ਚ ਵੱਧ ਰਿਹਾ ਯੋਗ ਪ੍ਰਤੀ ਉਤਸ਼ਾਹ ਅਗਲੀ ਖ਼ਬਰ ਹੁਣ ਮਹਿਲਾਂ 'ਚੋਂ ਨਹੀਂ, ਸਗੋਂ ਪਿੰਡਾਂ ਦੀਆਂ ਸੱਥਾਂ 'ਚੋਂ ਚੱਲ ਰਹੀ ਹੈ ਸਰਕਾਰ-ਸਿੱਖਿਆ ਮੰਤਰੀ ਬੈਂਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।