21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਨਗਰ ਕੌਂਸਲ ਦਫ਼ਤਰ 'ਚ ਦੇਰ ਰਾਤ ਵੋਟਰ ਲਿਸਟਾਂ ਨਾਲ ਕੋਈ ਛੇੜਛਾੜ ਨਹੀਂ ਹੋਈ-'ਆਪ' ਆਗੂ <br/>

ਅਜੀਤ ਡੈਸਕ 08-05-2026
ਸ੍ਰੀ ਚਮਕੌਰ ਸਾਹਿਬ, 7 ਮਈ (ਜਗਮੋਹਣ ਸਿੰਘ ਨਾਰੰਗ)-ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਨੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਮਾਂਗਟ ਦੀ ਅਗਵਾਈ ਹੇਠ ਕੀਤੀ ਪੈੱ੍ਰਸ ਕਾਨਫ਼ਰੰਸ ਦੌਰਾਨ ਸਪਸ਼ਟ ਕੀਤਾ ਕਿ ਪਿਛਲੇ ਸਮੇਂ ਦੌਰਾਨ ਰਾਤ ਨੂੰ ਨਗਰ ਕੌਂਸਲ ਦੇ ਦਫ਼ਤਰ ਵਿਚ ਦਾਖਲ ਹੋ ਕੇ ਉਨ੍ਹਾਂ ਕਿਸੇ ਵੀ ਤਰ੍ਹਾਂ ਦੀ ਵੋਟਰ ਸੂਚੀਆਂ ਨਾਲ ਛੇੜਛਾੜ ਨਹੀਂ ਕੀਤੀ | ਉਨ੍ਹਾਂ ਇਹ ਵੀ ਕਿਹਾ ਕਿ ਇਸ ਸੰਬੰਧੀ ਕਾਂਗਰਸੀ ਆਗੂਆਂ ਵੱਲੋਂ ਵਾਇਰਲ ਕੀਤੀ ਵੀਡੀਓ ਵਿਚ ਲਈ ਦੋਸ਼ ਸਚਾਈ ਤੋਂ ਕੋਹਾਂ ਦੂਰ ਹਨ | ਇਨ੍ਹਾਂ ਆਗੂਆਂ ਨੇ ਸਪਸ਼ਟ ਕੀਤਾ ਕਿ ਨਗਰ ਕੌਂਸਲ ਦੀਆਂ ਚੋਣਾਂ ਲਈ ਵੋਟਰ ਲਿਸਟਾਂ 'ਚ ਗ਼ਲਤ ਥਾਵਾਂ 'ਤੇ ਦਰਜ ਹੋਈਆਂ ਵੋਟਾਂ ਨੂੰ ਸਹੀ ਥਾਂ 'ਤੇ ਕਰਵਾਉਣ ਲਈ ਚੋਣ ਅਧਿਕਾਰੀਆਂ ਵੱਲੋਂ ਚਾਰ ਮਈ ਤੱਕ ਸਮਾਂ ਨਿਸ਼ਚਿਤ ਕੀਤਾ ਗਿਆ ਸੀ, ਜਿਸ ਸੰਬੰਧੀ ਐਸ. ਡੀ. ਐਮ. ਸ੍ਰੀ ਚਮਕੌਰ ਸਾਹਿਬ ਦੇ ਆਦੇਸ਼ਾਂ 'ਤੇ ਬੂਥ ਲੈਵਲ ਅਧਿਕਾਰੀਆਂ ਵੱਲੋਂ ਆਪੋ ਆਪਣੇ ਕੰਪਿਊਟਰ 'ਤੇ ਵੋਟਰ ਲਿਸਟਾਂ ਸਬੰਧੀ ਡਾਟਾ ਅੱਪਲੋਡ ਕੀਤਾ ਜਾ ਰਿਹਾ ਸੀ ਤੇ ਦਫ਼ਤਰ ਖੁੱਲ੍ਹਾ ਵੇਖ ਕੇ ਉਹ ਵੀ ਵੋਟਰ ਸੂਚੀਆਂ ਚੈੱਕ ਕਰਨ ਲਈ ਦਫ਼ਤਰ ਵਿਚ ਚਲੇ ਗਏ ਜਿੱਥੇ ਉਨ੍ਹਾਂ ਨੇ ਆਪੋ ਆਪਣੇ ਵਾਰਡ ਦੀਆਂ ਲਿਸਟਾਂ ਚੈੱਕ ਕਰਨ 'ਤੇ ਪਾਇਆ ਕਿ ਸੈਂਕੜਿਆਂ ਦੀ ਤਾਦਾਦ 'ਚ ਵੋਟਾਂ ਦੂਜੇ ਵਾਰਡਾਂ ਵਿਚ ਬਣੀਆਂ ਹੋਈਆਂ ਹਨ ਜਦਕਿ ਇਹ ਵੋਟਰ ਰਿਹਾਇਸ਼ ਉਨ੍ਹਾਂ ਦੇ ਵਾਰਡ ਵਿਚ ਰੱਖਦੇ ਹਨ, ਇਸ ਸਬੰਧੀ ਉਨ੍ਹਾਂ ਵੱਲੋਂ ਮੌਕੇ 'ਤੇ ਹਾਜ਼ਰ ਬੂਥ ਲੈਵਲ ਅਧਿਕਾਰੀਆਂ ਨੂੰ ਆਪਣਾ ਇਤਰਾਜ਼ ਪੇਸ਼ ਕੀਤਾ ਤੇ ਸਮੂਹ ਵੋਟਰਾਂ ਦੀਆਂ ਵੋਟਾਂ ਉਨ੍ਹਾਂ ਦੇ ਰਿਹਾਇਸ਼ ਸਥਾਨ ਵਾਲੇ ਵਾਰਡ 'ਚ ਹੀ ਬਣਾਉਣ ਦੀ ਅਪੀਲ ਕੀਤੀ ਗਈ | ਇਨ੍ਹਾਂ ਆਗੂਆਂ ਨੇ ਕਾਂਗਰਸੀ ਆਗੂਆਂ 'ਤੇ ਨਸ਼ਾ ਕਰ ਕੇ ਸਰਕਾਰੀ ਦਫ਼ਤਰ 'ਚ ਦਾਖਲ ਹੋਣ ਤੇ ਗਾਲ਼ੀ ਗਲੋਚ ਕਰਨ ਦੇ ਸੰਗੀਨ ਦੋਸ਼ ਲਗਾਏ ਹਨ | ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਵੋਟਰ ਲਿਸਟਾਂ ਠੀਕ ਕਰਾਉਣ ਦੀ ਨਿਰਧਾਰਿਤ ਪ੍ਰਕਿਰਿਆ ਅਨੁਸਾਰ ਹੀ ਉਹ ਇਹਨਾਂ ਨੂੰ ਠੀਕ ਕਰਾਉਣ ਗਏ ਸਨ ਜਦਕਿ ਇਸ ਵਿਚ ਪੰਜਾਬ ਸਰਕਾਰ ਜਾਂ ਹਲਕਾ ਵਿਧਾਇਕ ਦਾ ਕੋਈ ਵੀ ਰੋਲ ਨਹੀਂ ਹੈ | ਇਸ ਮੌਕੇ ਸਾਬਕਾ ਮੀਤ ਪ੍ਰਧਾਨ ਭੁਪਿੰਦਰ ਸਿੰਘ ਭੂਰਾ, ਵਿਸ਼ਾਲ ਕਸ਼ਯਪ, ਜਗਦੇਵ ਸਿੰਘ, ਪਰਮਿੰਦਰ ਸਿੰਘ ਸੇਖੋਂ, ਸ਼ਮਸ਼ੇਰ ਸਿੰਘ ਮੰਗੀ, ਸਾਬਕਾ ਕੌਂਸਲਰ ਗੁਰਮੀਤ ਸਿੰਘ, ਬਲਜੀਤ ਸਿੰਘ ਭੰਗੂ, ਰਾਜੂ ਹਾਫਿਜ਼ਾਬਾਦ, ਲਖਵੀਰ ਸਿੰਘ ਲੱਖੀਂ ਹਾਫਿਜ਼ਾਬਾਦ, ਦਲਵੀਰ ਸਿੰਘ, ਗੁਰਵਿੰਦਰ ਸਿੰਘ ਬੌਬੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਾਬ ਦੇ ਆਰਮੀ ਸਕੂਲਾਂ 'ਚ ਪੰਜਾਬੀ ਨੂੰ ਹਾਸ਼ੀਏ 'ਤੇ ਲਿਆਉਣ ਦਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਲਿਆ ਸਖ਼ਤ ਨੋਟ... ਅਗਲੀ ਖ਼ਬਰ ਸੁਰੱਖਿਆ ਦੇ ਮੱਦੇਨਜ਼ਰ ਡੀ.ਐੱਸ.ਪੀ. ਗੁਰਜੀਤ ਸਿੰਘ ਵਲੋਂ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।