21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਵੱਖ਼-ਵੱਖ ਪਾਰਟੀਆਂ ਦੇ ਆਗੂਆਂ ਦੀ ਚੋਣਾਂ ਸੰਬੰਧੀ ਸਰਗਰਮੀਆਂ ਤੇਜ਼

ਅਜੀਤ ਡੈਸਕ 08-05-2026
ਨੰਗਲ, 7 ਮਈ (ਗੁਰਪ੍ਰੀਤ ਸਿੰਘ ਗਰੇਵਾਲ)-ਇੰਡੀਅਨ ਨੈਸ਼ਨਲ ਕਾਂਗਰਸ, ਆਮ ਆਦਮੀ ਪਾਰਟੀ, ਭਾਜਪਾ ਦੇ ਸਿਰਕੱਢ ਲੀਡਰਾਂ ਨੇ ਇਲਾਕੇ 'ਚ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ | ਸਿਆਸੀ ਆਗੂ ਇੱਕ ਦੂਜੇ ਤੋਂ ਅਗਾਂਹ ਹੋ ਕੇ ਸਸਕਾਰਾਂ, ਭੋਗਾਂ, ਧਾਰਮਿਕ ਤੇ ਸਮਾਜਿਕ ਸਮਾਗਮਾਂ 'ਚ ਨਾ ਸਿਰਫ਼ ਸ਼ਿਰਕਤ ਕਰ ਰਹੇ ਹਨ ਸਗੋਂ ਮਿੰਟ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਵੀ ਫ਼ੋਟੋਆਂ ਪਾ ਰਹੇ ਹਨ | ਪੰਚ, ਸਰਪੰਚ, ਪਤਵੰਤੇ ਸੱਜਣ, ਸਰਕਾਰੀ ਪੋਸਟਾਂ 'ਤੇ ਬੈਠੇ ਅਫ਼ਸਰ, ਪਿ੍ੰਸੀਪਲ, ਟੀਚਰ, ਕਲੱਬਾਂ ਦੇ ਪ੍ਰਧਾਨ ਵੀ ਰਾਤ ਬਰਾਤੇ ਆਪੋ ਆਪਣੇ ਹਿਸਾਬ ਨਾਲ ਸਾਰੇ ਪਾਸੇ ਹਾਜ਼ਰੀ ਭਰ ਰਹੇ ਹਨ | ਭਾਵੇਂ ਅਜੇ 2027 ਦੂਰ ਹੈ ਪਰ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ. ਪੀ.ਸਿੰਘ ਦੀ ਗਿਆਨੀ ਜੈਲ ਸਿੰਘ ਨਗਰ ਰੂਪਨਗਰ ਸਥਿਤ ਕੋਠੀ 'ਚ ਰਾਤ ਬਰਾਤੇ ਜਾਣ ਵਾਲਿਆਂ ਦੀ ਗਿਣਤੀ ਵੱਧ ਗਈ ਹੈ | ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਇੰਚਾਰਜ ਰੂਪਨਗਰ ਡਾਕਟਰ ਸੰਜੀਵ ਗੌਤਮ ਦੀਆਂ ਸਿਆਸੀ ਸਰਗਰਮੀਆਂ/ਮੀਟਿੰਗਾਂ ਅੱਧੀ ਰਾਤ ਤੱਕ ਜਾਰੀ ਰਹਿੰਦੀਆਂ ਹਨ | ਰਾਜਨਗਰ ਇਲਾਕੇ 'ਚ ਸਥਿਤ ਦੋ ਮੀਡੀਆ ਕਰਮਚਾਰੀ ਵੀ ਚਰਚਾ 'ਚ ਹਨ ਜਿਨ੍ਹਾਂ ਦੀ ਸਰਕਾਰੇ ਦਰਬਾਰੇ ਤੂਤੀ ਬੋਲ ਰਹੀ ਹੈ |

ਪਿਛਲੀ ਖ਼ਬਰ ਸੁਰਿੰਦਰ ਸਿੰਘ ਹਰੀਪੁਰ ਮੋਰਿੰਡਾ ਲਈ ਕਾਂਗਰਸ ਦੇ ਅਬਜ਼ਰਵਰ ਨਿਯੁਕਤ ਅਗਲੀ ਖ਼ਬਰ ਭਾਜਪਾ 'ਤੇ ਬੇਬੁਨਿਆਦ ਦੋਸ਼ ਲਗਾਉਣ ਦੀ ਥਾਂ ਕਾਨੂੰਨ-ਵਿਵਸਥਾ ਨੂੰ ਕੰਟਰੋਲ ਕਰੇ ਮਾਨ ਸਰਕਾਰ-ਬੀਬੀ ਰਾਮੂਵਾਲੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।