ਕਵਿਤਾ ਉਚਾਰਨ ਮੁਕਾਬਲੇ ਕਰਵਾਏ
ਅਜੀਤ ਡੈਸਕ
07-05-2026
ਬੇਲਾ, 6 ਮਈ (ਮਨਜੀਤ ਸਿੰਘ ਸੈਣੀ)- ਹਿਮਾਲਿਆ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੁਜਾਫਤ ਵਿਖੇ ਕਵਿਤਾ ਉਚਾਰਨ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ 16 ਬੱਚਿਆਂ ਨੇ ਹਿੱਸਾ ਲਿਆ | ਇਹ ਮੁਕਾਬਲਾ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਿੱਚ ਹੋਇਆ ਜਿਸ ਵਿਚ ਬੱਚਿਆਂ ਵਲੋਂ ਮੇਰੀ ਮਾਂ ਬੋਲੀ, ਵਿਗਿਆਪਨ, ਮੇਰਾ ਹਿਮਾਲਿਆ ਸਕੂਲ, ਸਿਆਸਤ ਦਾ ਚਿਹਰਾ, ਆਜ਼ਾਦੀ ਦਾ ਦੀਵਾਨਾ, ਲੱਗੀ ਨਜ਼ਰ ਪੰਜਾਬ ਨੂੰ ਆਦਿ ਕਵਿਤਾਵਾਂ ਪੇਸ਼ ਕੀਤੀਆਂ ਗਈਆਂ ਜਿਨ੍ਹਾਂ ਵਿਚੋਂ ਕੁੱਝ ਕਵਿਤਾਵਾਂ ਅਧਿਆਪਕਾਂ ਵਲੋਂ ਦਿੱਤੀਆਂ ਗਈਆਂ ਤੇ ਕੁੱਝ ਵਿਦਿਆਰਥੀਆਂ ਵਲੋਂ ਲਿਖੀਆਂ ਗਈਆਂ | ਇਸ ਮੁਕਾਬਲੇ 'ਚ ਪਹਿਲਾ ਸਥਾਨ ਕੋਮਲਪ੍ਰੀਤ ਕੌਰ, ਪ੍ਰਭਨੂਰ ਕੌਰ (ਦਸਵੀਂ) ਦੂਜਾ ਸਥਾਨ, ਜਸਪ੍ਰੀਤ ਕੌਰ (11ਵੀਂ), ਹੁਸਨਪ੍ਰੀਤ ਕੌਰ (12ਵੀਂ) ਤੀਜਾ ਸਥਾਨ ਨੰਦਨੀ ਰਾਣੀ, (ਗਿਆਰ੍ਹਵੀਂ) ਆਯੂਸ਼ ਸੰਗਰ ਤੇ ਗੁਰਕਰਨ ਸਿੰਘ (ਬਾਰ੍ਹਵੀਂ) ਨੇ ਪ੍ਰਾਪਤ ਕੀਤਾ | ਕੁੱਝ ਬੱਚਿਆਂ ਨੂੰ ਹੌਸਲਾ ਵਧਾਓ ਇਨਾਮ ਵੀ ਦਿੱਤੇ ਗਏ | ਡਾਇਰੈਕਟਰ ਮਨਜਿੰਦਰ ਸਿੰਘ ਨੇ ਕਿਹਾ ਕਿ ਸੰਸਥਾ ਵਿਚ ਹਰ ਸਾਲ ਬੱਚਿਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਵੱਖ-ਵੱਖ ਤਰਾਂ ਦੇ ਸਹਿ ਅਕਾਦਮਿਕ ਮੁਕਾਬਲੇ ਕਰਵਾਏ ਜਾਂਦੇ ਹਨ | ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ |