16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਸੰਬੰਧਿਤ ਨਿਗਰਾਨ ਚੌਂਕੀ 'ਤੇ ਚੜ੍ਹਾਇਆ ਨਿਸ਼ਾਨ ਸਾਹਿਬ

ਗੜ੍ਹਬਾਗਾ ਦੀ ਪਹਾੜੀ 'ਤੇ ਸਥਿਤ ਨਿਗਰਾਨ ਚੌਂਕੀ 'ਤੇ ਨਿਸ਼ਾਨ ਸਾਹਿਬ ਚੜ੍ਹਾਉਂਦੇ ਭਾਈ ਅਮਨਦੀਪ ਸਿੰਘ ਤੇ ਸਾਥੀ | (ਸੱਜੇ) ਸਤਲੁਜ ਕਿਨਾਰੇ ਬਣੀ ਪੁਰਾਤਨ ਨਿਗਰਾਨ ਚੌਂਕੀ ਦਾ ਮਨਮੋਹਕ ਦਿ੍ਸ਼ | ਤਸਵੀਰਾਂ: ਹਰਦੀਪ ਸਿੰਘ ਢੀਂਡਸਾ <br/> 15-04-2026
ਨੂਰਪੁਰ ਬੇਦੀ, 14 ਅਪ੍ਰੈਲ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ ਇਲਾਕੇ ਦੇ ਪਿੰਡ ਗੜਬਾਗਾ ਉੱਪਰਲਾ ਲਾਗਿਓਾ ਲੰਘਦੀ ਸਤਲੁਜ ਨਦੀ ਦੇ ਕਿਨਾਰੇ ਪਹਾੜੀ ਦੀ ਟੀਸੀ ਤੇ ਬਣੀ ਪੁਰਾਤਨ ਨਿਗਰਾਨ ਚੌਂਕੀ 'ਤੇ ਅੱਜ ਨਿਸ਼ਾਨ ਸਾਹਿਬ ਚੜ੍ਹਾਇਆ ਗਿਆ | ਇਹ ਨਿਗਰਾਨ ਚੌਂਕੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਸਬੰਧਿਤ ਮੰਨੀ ਜਾਂਦੀ ਹੈ | ਖ਼ਾਲਸਾ ਸਾਜਣਾ ਦਿਵਸ ਮੌਕੇ ਇਹ ਨਿਸ਼ਾਨ ਸਾਹਿਬ ਭਾਈ ਅਮਨਦੀਪ ਸਿੰਘ ਆਬਿਆਨਾ ਪ੍ਰਧਾਨ ਦੇਗ ਤੇਗ਼ ਫ਼ਤਿਹ ਸੇਵਾ ਸੁਸਾਇਟੀ ਦੀ ਅਗਵਾਈ ਵਿਚ ਉਨ੍ਹਾਂ ਦੀ ਟੀਮ ਵਲੋਂ ਲਗਾਇਆ ਗਿਆ | ਦੱਸਣਯੋਗ ਹੈ ਕਿ ਪਿਛਲੇ ਸਾਲ ਹਲਕਾ ਵਿਧਾਇਕ ਐਂਡ. ਦਿਨੇਸ਼ ਚੱਢਾ ਵਲੋਂ ਵੀ ਇਸ ਪਹਾੜੀ ਟੀਸੀ ਤੇ ਜਾ ਕੇ ਉੱਨ੍ਹੀਵੀਂ ਸਦੀ ਨਾਲ ਸਬੰਧਿਤ ਇਸ ਇਤਿਹਾਸਕ ਸਥਾਨ ਦਾ ਜਾਇਜ਼ਾ ਲਿਆ ਸੀ | ਭਾਈ ਅਮਨਦੀਪ ਸਿੰਘ ਅਬਿਆਣਾ ਨੇ ਦੱਸਿਆ ਕਿ ਇਸ ਨਿਗਰਾਨ ਚੌਂਕੀ ਤੋਂ ਸਤਲੁਜ ਪਾਰ ਅੰਗਰੇਜ਼ੀ ਰਾਜ ਤੇ ਨਜ਼ਰ ਰੱਖੀ ਜਾਂਦੀ ਸੀ | ਉਨ੍ਹਾਂ ਦੱਸਿਆ ਕਿ ਇਸ ਨਿਗਰਾਨ ਚੌਂਕੀ ਵਿਖੇ ਪੁਰਾਤਨ ਖੂਹੀ ਅਤੇ ਹੋਰ ਨਿਸ਼ਾਨ ਅੱਜ ਵੀ ਇਸ ਦੀ ਇਤਿਹਾਸਿਕਤਾ ਦੀ ਗਵਾਹੀ ਭਰਦੀ ਹੈ | ਗੜਬਾਗਾ ਦੀ ਪਹਾੜੀ ਤੇ ਬਣੀ ਇਸ ਨਿਗਰਾਨ ਚੌਂਕੀ ਵਿਖੇ ਚਾਰ ਬੁਰਜ,ਸਰਹੱਦੀ ਇੱਟਾਂ ਨਾਲ ਬਣੀਆਂ ਕਿਲ੍ਹੇ ਦੀਆਂ ਦੀਵਾਰਾਂ ਅਤੇ ਖੂਹ ਇਸ ਕਿਲ੍ਹੇ ਦੀ ਇਤਿਹਾਸਿਕਤਾ ਨੂੰ ਬਿਆਨ ਕਰਦੀਆਂ ਹਨ |29 ਮਾਰਚ 1849 ਨੂੰ ਪੰਜਾਬ ਤੇ ਅੰਗਰੇਜ਼ਾਂ ਦਾ ਮੁਕੰਮਲ ਕਬਜ਼ਾ ਹੋਣ ਉਪਰੰਤ ਇਹ ਨਿਗਰਾਨ ਚੌਂਕੀਆਂ ਵਿਰਾਨ ਹੋ ਗਈਆਂ ਅਤੇ ਫੇਰ ਇਹਨਾਂ ਦੀ ਕਿਸੀ ਨੇ ਸਾਰ ਨਹੀਂ ਲਈ | ਭਾਈ ਅਬਿਆਣਾ ਨੇ ਦੱਸਿਆ ਕਿ ਰੋਪੜ ਦੀ ਨਿਗਰਾਨ ਚੌਂਕੀ ਵਾਂਗ ਇੱਥੇ ਵੀ ਖ਼ਾਲਸਾ ਰਾਜ ਦੇ ਸੈਨਿਕ ਦੁਸ਼ਮਣ ਤੇ ਪੈਨੀ ਨਜ਼ਰ ਰੱਖਦੇ ਸਨ | ਉਨ੍ਹਾਂ ਕਿਹਾ ਕਿ ਨੂਰਪੁਰ ਬੇਦੀ ਇਲਾਕਾ ਸਿੱਖ ਇਤਿਹਾਸ ਨਾਲ ਪੂਰੀ ਤਰ੍ਹਾਂ ਲਬਰੇਜ਼ ਹੈ | ਇੱਥੇ ਸਿੱਖ ਗੁਰੂਆਂ, ਬੰਦਾ ਬਹਾਦਰ ਅਤੇ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਤ ਯਾਦਾਂ ਜੁੜੀਆਂ ਹੋਈਆਂ ਹਨ ਜਿਨ੍ਹਾਂ ਤੇ ਇਤਿਹਾਸਕ ਖੋਜ ਕਰਨੀ ਜ਼ਰੂਰੀ ਹੈ ਤਾਂ ਕਿ ਨਵੀਂ ਪੀੜੀ ਨੂੰ ਵੀ ਇਸ ਖ਼ਿੱਤੇ ਦੇ ਇਤਿਹਾਸ ਦਾ ਪਤਾ ਲੱਗ ਸਕੇ |ਇਸ ਮੌਕੇ ਸੁਰਜੀਤ ਸਿੰਘ ਗੜਬਾਗਾ,ਉਜਾਗਰ ਸਿੰਘ, ਮਨੋਹਰ ਸਿੰਘ, ਪਲਵਿੰਦਰ ਸਿੰਘ, ਕਰਨ ਸਿੰਘ, ਨਰਿੰਦਰਪਾਲ ਸਿੰਘ, ਮਦਨ ਸਿੰਘ ਨਫ਼ਰੀ, ਗੁਰਦਾਸ ਰਾਮ, ਲਵਪ੍ਰੀਤ ਸਿੰਘ, ਜਸ਼ਨ ਸਿੰਘ, ਅਨੁਰਾਗ ਸਿੰਘ, ਜਰਨੈਲ ਸਿੰਘ, ਗੁਰਨੈਬ ਸਿੰਘ, ਗ੍ਰੰਥੀ ਸਿੰਘ ਜਸਵੰਤ ਸਿੰਘ, ਫ਼ੌਜੀ ਭਜਨ ਸਿੰਘ, ਹਰਸ਼ ਸਿੰਘ, ਜਗਜੀਤ ਸਿੰਘ,ਗੁਰਮੁੱਖ ਸਿੰਘ ਅਤੇ ਕੰਵਰਦੀਪ ਸਿੰਘ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਐਨ.ਡੀ.ਏ. ਦੀ ਮੈਰਿਟ ਸੂਚੀ 'ਚ ਨਾਮ ਦਰਜ ਕਰਵਾਉਣ ਵਾਲੇ ਹਰਸ਼ਬੀਰ ਸਿੰਘ ਦਾ ਸਨਮਾਨ <br/> ਅਗਲੀ ਖ਼ਬਰ ਸਦੋਆ ਵਲੋਂ ਪ੍ਰਾਪਰਟੀ ਡੀਲਰ 'ਤੇ ਪਹਾੜ ਢਾਹੁਣ, ਦਰੱਖ਼ਤ ਉਜਾੜਨ ਤੇ ਚੋਰੀ ਕਰਨ ਦੇ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।