27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਸਿਹਤ ਵਿਭਾਗ ਸ੍ਰੀ ਚਮਕੌਰ ਸਾਹਿਬ ਵਲੋਂ ਬੱਚਿਆਂ ਨੂੰ ਪੇਸਟ ਤੇ ਬਰੱਸ਼ ਵੰਡ <br/>

ਸਿਹਤ ਵਿਭਾਗ ਸ੍ਰੀ ਚਮਕੌਰ ਸਾਹਿਬ ਵਲੋਂ ਭੱਠਿਆਂ ਦੀ ਲੇਬਰ ਨੂੰ ਦੰਦਾਂ ਬਾਰੇ ਜਾਗਰੂਕ ਕਰਦੇ ਡਾਕਟਰ | ਤਸਵੀਰ: ਜਗਮੋਹਣ ਸਿੰਘ ਨਾਰੰਗ <br/> 12-04-2026
ਸ੍ਰੀ ਚਮਕੌਰ ਸਾਹਿਬ, 11 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)-ਸਿਹਤ ਵਿਭਾਗ ਸ੍ਰੀ ਚਮਕੌਰ ਸਾਹਿਬ ਵਲੋਂ ਸਥਾਨਕ ਸੀਨੀਅਰ ਮੈਡੀਕਲ ਅਫ਼ਸਰ ਡਾ. ਗੋਬਿੰਦ ਟੰਡਨ ਦੀ ਅਗਵਾਈ ਹੇਠ ਪਿੰਡ ਬੱਸੀ ਗੁੱਜਰਾਂ ਵਿਖੇ ਭੱਠਿਆਂ 'ਤੇ ਰਹਿੰਦੇ ਬੱਚਿਆਂ ਨੂੰ ਦੰਦਾਂ ਦੀ ਸਫ਼ਾਈ ਲਈ ਟੁੱਥ ਬਰੱਸ਼ ਅਤੇ ਟੁੱਥ ਪੇਸਟ ਵੰਡੇ ਗਏ | ਇਸ ਮੌਕੇ ਸਿਹਤ ਵਿਭਾਗ ਵਲੋਂ ਬੱਚਿਆਂ ਵਿਚ ਦੰਦਾਂ ਦੀ ਸਿਹਤ ਬਾਰੇ ਜਾਗਰੂਕਤਾ ਪੈਦਾ ਕਰਦੇ ਹੋਏ ਡਾ. ਸੁਮਿਤਾ ਸ਼ਰਮਾ ਨੇ ਬੱਚਿਆਂ ਨੂੰ ਦੰਦਾਂ ਦੀ ਸਹੀ ਸੰਭਾਲ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਦੰਦਾਂ ਨੂੰ ਸਾਫ਼ ਅਤੇ ਤੰਦਰੁਸਤ ਰੱਖਣ ਲਈ ਹਰ ਰੋਜ਼ ਸਵੇਰੇ ਅਤੇ ਰਾਤ ਨੂੰ ਘੱਟੋ-ਘੱਟ ਦੋ ਵਾਰ ਬਰੱਸ਼ ਕਰਨਾ ਬਹੁਤ ਜ਼ਰੂਰੀ ਹੈ | ਉਨ੍ਹਾਂ ਇਹ ਵੀ ਸਮਝਾਇਆ ਕਿ ਬਰੱਸ਼ ਕਰਨ ਦਾ ਸਹੀ ਤਰੀਕਾ ਕੀ ਹੈ ਅਤੇ ਕਿਵੇਂ ਹੌਲੀ-ਹੌਲੀ ਗੋਲ-ਗੋਲ ਹਿਲਾਉਂਦੇ ਹੋਏ ਦੰਦਾਂ ਨੂੰ ਸਾਫ਼ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਦੰਦਾਂ ਅਤੇ ਮਸੂੜਿ੍ਹਆਂ ਨੂੰ ਨੁਕਸਾਨ ਨਾ ਪਹੁੰਚੇ | ਡਾ. ਸ਼ਰਮਾ ਨੇ ਦੰਦਾਂ ਨਾਲ ਸੰਬੰਧਿਤ ਆਮ ਬਿਮਾਰੀਆਂ ਜਿਵੇਂ ਕਿ ਦੰਦਾਂ ਵਿਚ ਕੀੜਾ ਲੱਗਣਾ, ਮਸੂੜਿ੍ਹਆਂ ਤੋਂ ਖੂਨ ਆਉਣਾ ਅਤੇ ਮੂੰਹ ਵਿਚ ਬਦਬੂ ਆਉਣ ਦੇ ਕਾਰਣ ਅਤੇ ਉਨ੍ਹਾਂ ਤੋਂ ਬਚਾਅ ਦੇ ਤਰੀਕੇ ਵੀ ਦੱਸੇ | ਉਨ੍ਹਾਂ ਨੇ ਬੱਚਿਆਂ ਨੂੰ ਜੰਕ ਫੂਡ ਅਤੇ ਬਹੁਤ ਜ਼ਿਆਦਾ ਮਿੱਠੀਆਂ ਚੀਜ਼ਾਂ ਤੋਂ ਦੂਰ ਰਹਿਣ ਅਤੇ ਸਿਹਤਮੰਦ ਖ਼ੁਰਾਕ ਅਪਣਾਉਣ ਦੀ ਸਲਾਹ ਦਿੱਤੀ | ਇਸ ਮੌਕੇ ਹਰਵਿੰਦਰ ਸਿੰਘ ਬੀ.ਈ.ਈ ਨੇ ਕਿਹਾ ਕਿ ਬੱਚਿਆਂ ਦੀ ਸਿਹਤ ਸਾਡੇ ਸਮਾਜ ਦਾ ਭਵਿੱਖ ਹੈ ਅਤੇ ਇਸ ਤਰ੍ਹਾਂ ਦੇ ਜਾਗਰੂਕਤਾ ਕੈਂਪਾਂ ਨਾਲ ਬੱਚਿਆਂ ਵਿਚ ਚੰਗੀਆਂ ਆਦਤਾਂ ਦਾ ਵਿਕਾਸ ਹੁੰਦਾ ਹੈ | ਇਸ ਮੌਕੇ ਸੁਪਰਵਾਈਜ਼ਰ ਨਾਗਰਾ ਸਿੰਘ, ਕੁਲਵੀਰ ਸਿੰਘ, ਸੀ.ਐੱਚ.ਓ ਰੀਤੂ, ਗੁਰਦੀਪ ਸਿੰਘ, ਪਰਮਜੀਤ ਸਿੰਘ, ਲਖਵੀਰ ਕੌਰ ਆਸ਼ਾ, ਉਸ਼ਾ ਰਾਣੀ ਆਸ਼ਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਅਕਾਲੀ ਦਲ 'ਵਾਰਿਸ ਪੰਜਾਬ ਦੇ' ਵਲੋਂ ਭਰਵੀਂ ਇਕੱਤਰਤਾ ਨਸ਼ੇ ਦੇ ਮੁੱਦੇ 'ਤੇ ਸਰਕਾਰਾਂ ਨੂੰ ਕੋਸਿਆ <br/> ਅਗਲੀ ਖ਼ਬਰ ਡਕਾਲਾ ਦੇ ਸ਼ਿਵ ਮੰਦਰ ਵਿਖੇ ਸ੍ਰੀ ਮਦ ਭਾਗਵਤ ਕੁਰਾਨ ਕਥਾ ਸੰਬੰਧੀ ਧਾਰਮਿਕ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।