27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਡਕਾਲਾ ਦੇ ਸ਼ਿਵ ਮੰਦਰ ਵਿਖੇ ਸ੍ਰੀ ਮਦ ਭਾਗਵਤ ਕੁਰਾਨ ਕਥਾ ਸੰਬੰਧੀ ਧਾਰਮਿਕ ਸਮਾਗਮ <br/>

ਅਜੀਤ ਡੈਸਕ 12-04-2026
ਘਨੌਲੀ, 11 ਅਪ੍ਰੈਲ (ਜਸਵੀਰ ਸਿੰਘ ਸੈਣੀ)-ਡਕਾਲਾ ਦੇ ਸ਼ਿਵ ਮੰਦਰ ਵਿਖੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਸ੍ਰੀਮਦ ਭਾਗਵਤ ਕਥਾ ਦੇ ਭੋਗ ਪਾਏ ਗਏ, ਉਪਰੰਤ ਧਾਰਮਿਕ ਸਮਾਗਮ ਦੌਰਾਨ ਅਚਾਰੀਆ ਜਗਦੀਸ ਰਾਮ ਨੈਣਾਂ ਦੇਵੀ ਨੇ ਸੰਗਤਾਂ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਜੇਕਰ ਇਸ ਸੰਸਾਰ ਰੂਪੀ ਭਵ ਸਾਗਰ ਤੋਂ ਪਾਰ ਨਿਕਲਣਾ ਹੈ, ਤਾਂ ਪ੍ਰਮਾਤਮਾ ਦੀ ਬੰਦਗੀ ਮਨੁੱਖ ਨੂੰ ਦੂਰ ਕਰਨੀ ਚਾਹੀਦੀ ਹੈ | ਇਸ ਸਬੰਧੀ ਬਲਾਕ ਸੰਮਤੀ ਮੈਂਬਰ ਲਲਿਤ ਸੈਣੀ ਨੇ ਕਿਹਾ ਕਿ ਮਨੋਹਰ ਸਿੰਘ ਡਕਾਲਾ ਦੀ ਦੇਖ ਦੇਖ ਅਧੀਨ ਕਰਵਾਏ ਇਸ ਸਮਾਗਮ ਦੌਰਾਨ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਆਪਣੀ ਪਾਰਟੀ ਸਮੇਤ ਉਚੇਚੇ ਤੌਰ 'ਤੇ ਪਹੁੰਚੇ | ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਸਮਾਗਮ ਆਪਸ ਵਿਚ ਭਾਈਚਾਰਕ ਸਾਂਝ ਪੈਦਾ ਕਰਦੇ ਹਨ ਅਤੇ ਇਸ ਤਰ੍ਹਾਂ ਦੇ ਸਮਾਜਕ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਆਪਸੀ ਭਾਈਚਾਰਾ ਬਣਿਆ ਰਹੇ | ਉਨ੍ਹਾਂ ਨੇ ਕਿਹਾ ਕਿ ਸਾਨੂੰ ਪ੍ਰਮਾਤਮਾ ਦੇ ਦਰਸਾਏ ਸਿਧਾਂਤਾਂ 'ਤੇ ਚੱਲ ਕੇ ਆਪਣਾ ਜੀਵਨ ਬਸਰ ਕਰਨਾ ਚਾਹੀਦਾ ਹੈ | ਇਸ ਮੌਕੇ ਸਰਪੰਚ ਸੀਮਾ ਸੈਣੀ ਅਤੇ ਐਡਵੋਕੇਟ ਸੰਜੀਵ ਕੁਮਾਰ ਨੇ ਕਿਹਾ ਕਿ ਇਹਨਾਂ ਸਮਾਗਮਾਂ ਵਿਚ ਵੱਡੀ ਗਿਣਤੀ ਵਿਚ ਜਿੱਥੇ ਸੰਗਤਾਂ ਨੇ ਹਾਜ਼ਰੀ ਭਰੀ | ਇਸ ਮੌਕੇ ਬਲਾਕ ਸੰਮਤੀ ਮੈਂਬਰ ਲਲਿਤ ਸੈਣੀ, ਸਰਪੰਚ ਸੀਮਾ ਸੈਣੀ, ਐਡਵੋਕੇਟ ਸੰਜੀਵ ਕੁਮਾਰ , ਸਰਪੰਚ ਯੂਨੀਅਨ ਪ੍ਰਧਾਨ ਪਰਮਿੰਦਰ ਸਿੰਘ ਬਾਲਾ , ਬਲਾਕ ਸੰਮਤੀ ਚੇਅਰਮੈਨ ਮਲਕੀਤ ਸਿੰਘ, ਵਾਇਸ ਚੇਅਰਮੈਨ ਅਮਰਾਓ ਸਿੰਘ, ਸਰਪੰਚ ਕੁਲਦੀਪ ਸਿੰਘ ਜੇਈ ਘਨੌਲੀ, ਸਰਪੰਚ ਸੁਖਜਿੰਦਰ ਸਿੰਘ ਜੋਹਲ ਲੋਹਗੜ੍ਹ ਫਿੱਡਿਆ, ਬਲਾਕ ਮੈਂਬਰ ਸੰਦੀਪ ਪਰਜਾਪਤ , ਡਾਕਟਰ ਗੁਰਜੀਤ ਸਿੰਘ ਥਲੀ, ਭਗਵੰਤ ਸਿੰਘ ਜਗਤਾਰ ਸਿੰਘ ਹਜੂਰਾ ਸਿੰਘ, ਰਾਮਦਾਸ, ਸੇਵਾ ਸਿੰਘ, ਪੰਚ ਜਸਵੀਰ ਸਿੰਘ, ਗੁਰਨਾਮ ਸਿੰਘ, ਜਗਦੀਸ ਸਿੰਘ, ਬਲਜਿੰਦਰ ਸਿੰਘ, ਬਬਲਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਚੰਦਪੁਰ ਡਕਾਲਾ ਬਲਾਵਲਪੁਰ ਤੇ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਸਨ |

ਪਿਛਲੀ ਖ਼ਬਰ ਸਿਹਤ ਵਿਭਾਗ ਸ੍ਰੀ ਚਮਕੌਰ ਸਾਹਿਬ ਵਲੋਂ ਬੱਚਿਆਂ ਨੂੰ ਪੇਸਟ ਤੇ ਬਰੱਸ਼ ਵੰਡ <br/> ਅਗਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਪੁਲਿਸ ਵਲੋਂ ਭੁੱਕੀ ਸਮੇਤ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।