26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਵਿਧਾਇਕ ਚੱਢਾ ਤੇ ਐਮ. ਪੀ. ਮਾਲਵਿੰਦਰ ਸਿੰਘ ਕੰਗ ਦਾ ਸਨਮਾਨ ਅੱਜ <br/>

ਸਮਾਗਮ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਾਰਟੀ ਆਗ | ਤਸਵੀਰ : ਬੰਟੀ <br/> 05-04-2026
ਪੁਰਖਾਲੀ, 4 ਅਪ੍ਰੈਲ (ਅੰਮਿ੍ਤਪਾਲ ਸਿੰਘ ਬੰਟੀ)-ਮੀਆਂਪੁਰ ਵਿਖੇ ਰੇਲਵੇ ਫਾਟਕਾਂ ਤੇ ਓਵਰ ਬਰਿੱਜ ਦੀ ਮਨਜ਼ੂਰੀ ਨੂੰ ਲੈ ਕੇ ਆਮ ਆਦਮੀ ਪਾਰਟੀ ਵਲੋਂ ਧੰਨਵਾਦੀ ਸਮਾਗਮ ਪੰਜ ਅਪ੍ਰੈਲ ਨੂੰ ਬਾਅਦ ਦੁਪਹਿਰ 2 ਵਜੇ ਪਿੰਡ ਮੀਆਂਪੁਰ ਵਿਖੇ ਕੀਤਾ ਜਾ ਰਿਹਾ ਹੈ | ਇਸ ਸੰਬੰਧੀ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਮੀਆਂਪੁਰ, ਐਸ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਪੁਰਖਾਲੀ, ਬਲਾਕ ਪ੍ਰਧਾਨ ਚਰਨ ਸਿੰਘ, ਅਜੈਬ ਸਿੰਘ ਸਰਪੰਚ ਸਰਾੜੀ, ਪਰਮਿੰਦਰ ਸਿੰਘ ਸੋਨੂ ਸਰਪੰਚ ਪੰਜੋਲੀ, ਮਨਪ੍ਰੀਤ ਸਿੰਘ ਸਰਪੰਚ ਭੱਦਲ ਸੁਖਵਿੰਦਰ ਸਿੰਘ ਸਰਪੰਚ ਪੰਜੋਲਾ ਤੇ ਹੋਰ ਆਗੂਆਂ ਨੇ ਦੱਸਿਆ ਕਿ ਰੇਲਵੇ ਫਾਟਕਾਂ 'ਤੇ ਓਵਰ ਬਿ੍ਜ ਦੀ ਮਨਜ਼ੂਰੀ ਮਿਲਣ ਦੀ ਖ਼ੁਸ਼ੀ 'ਚ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਇਲਾਕਾ ਵਾਸੀਆਂ ਵਲੋਂ ਮੀਆਂਪੁਰ ਵਿਖੇ ਇਕ ਧੰਨਵਾਦੀ ਸਮਾਗਮ ਰੱਖਿਆ ਗਿਆ ਹੈ | ਉਨ੍ਹਾਂ ਕਿਹਾ ਕਿ ਮੀਆਂਪੁਰ ਦੇ ਰੇਲਵੇ ਫਾਟਕਾਂ ਤੇ ਓਵਰ ਬਿ੍ਜ ਦੀ ਮਨਜ਼ੂਰੀ ਮਿਲਣ ਦੀ ਖ਼ੁਸ਼ੀ 'ਚ ਇਸ ਪ੍ਰਾਜੈਕਟ ਨੂੰ ਸਿਰੇ ਚੜ੍ਹਾਉਣ ਲਈ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਤੇ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਦਾ ਧੰਨਵਾਦ ਕੀਤਾ ਜਾਵੇਗਾ ਤੇ ਇਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਓਵਰ ਬਿ੍ਜ ਦੀ ਮਨਜ਼ੂਰੀ ਲਈ ਪਿਛਲੇ ਚਾਰ ਸਾਲਾਂ ਤੋਂ ਲਗਾਤਾਰ ਯਤਨ ਕੀਤੇ ਜਾ ਰਹੇ ਸਨ | ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੀ ਅਪੀਲ 'ਤੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਵਲੋਂ ਇਸ ਮਾਮਲੇ ਨੂੰ ਲੋਕ ਸਭਾ ਵਿਚ ਉਠਾਇਆ ਅਤੇ ਰੇਲਵੇ ਮੰਤਰਾਲੇ ਨਾਲ ਕਈ ਮੀਟਿੰਗਾਂ ਕਰਕੇ ਇਸ ਦੀ ਮਨਜ਼ੂਰੀ ਲਈ ਜ਼ੋਰ ਲਾਇਆ, ਜਿਸ ਲਈ ਪਾਰਟੀ ਵਰਕਰਾਂ ਤੇ ਇਲਾਕਾ ਵਾਸੀਆਂ ਵਲੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਤੇ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ |

ਪਿਛਲੀ ਖ਼ਬਰ ਮੀਆਂਪੁਰ ਰੇਲਵੇ ਫਾਟਕਾਂ 'ਤੇ ਓਵਰ ਬਿ੍ਜ ਦੀ ਮਨਜ਼ੂਰੀ ਨੂੰ ਲੈ ਕੇ ਭਾਜਪਾ ਵਲੋਂ ਧੰਨਵਾਦੀ ਸਮਾਗਮ ਕੱਲ੍ਹ <br/> ਅਗਲੀ ਖ਼ਬਰ ਬਿ੍ਟਿਸ਼ ਲੌਰੀਏਟ ਸਕੂਲ ਵਿਚ ਅਤਿ-ਆਧੁਨਿਕ ਸ਼ੂਟਿੰਗ ਰੇਂਜ ਦੀ ਸ਼ੁਰੂਆਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।