26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਬਾਬਾ ਗੁਰਸਾ ਸਿੰਘ ਗੌਹਣੀਆ ਦੀ ਯਾਦ 'ਚ ਦੂਜਾ ਮਹਾਨ ਗੁਰਮਤਿ ਸਮਾਗਮ ਅੱਜ

ਅਜੀਤ ਡੈਸਕ 05-04-2026
ਰੂਪਨਗਰ, 4 ਅਪ੍ਰੈਲ (ਸਤਨਾਮ ਸਿੰਘ ਸੱਤੀ)-ਆਲ ਇੰਡੀਆ ਸੈਣੀ ਸੇਵਾ ਸਮਾਜ (ਰਜਿ.) ਪੰਜਾਬ ਤੇ ਜ਼ਿਲ੍ਹਾ ਰੂਪਨਗਰ ਵਲੋਂ ਗ੍ਰਾਮ ਪੰਚਾਇਤ ਕੋਟਲਾ ਨਿਹੰਗ ਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬਾਬਾ ਗੁਰਸਾ ਸਿੰਘ ਗੌਹਣੀਆ ਦੀ ਨਿੱਘੀ ਯਾਦ 'ਚ ਦੂਜਾ ਮਹਾਨ ਗੁਰਮਤਿ ਸਮਾਗਮ 5 ਅਪ੍ਰੈਲ ਨੂੰ ਗੁਰਦੁਆਰਾ ਸ਼ਹੀਦ ਭਾਈ ਬਚਿੱਤਰ ਸਿੰਘ ਜੀ, ਪਿੰਡ ਕੋਟਲਾ ਨਿਹੰਗ (ਜ਼ਿਲ੍ਹਾ ਰੂਪਨਗਰ) ਵਿਖੇ ਕਰਵਾਇਆ ਜਾ ਰਿਹਾ ਹੈ | ਸਮਾਗਮ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਸਵੇਰੇ 9 ਵਜੇ ਹੋਵੇਗੀ | ਇਸ ਮੌਕੇ ਢਾਡੀ ਵਾਰਾਂ ਤੇ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਜਾਵੇਗਾ, ਜਿਸ 'ਚ ਸਮਾਜ ਸੇਵੀ ਸ਼ਖ਼ਸੀਅਤਾਂ, ਸੁਖਮਨੀ ਸੇਵਾ ਸੁਸਾਇਟੀਆਂ, ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾਂ ਦੇ ਨਾਲ-ਨਾਲ ਇਲਾਕੇ ਦੇ ਸਰਪੰਚਾਂ ਨੂੰ ਸਨਮਾਨਿਤ ਕੀਤਾ ਜਾਵੇਗਾ | ਬਾਬਾ ਗੁਰਸਾ ਸਿੰਘ ਗੌਹਣੀਆ ਇਕ ਮਹਾਨ ਪੰਥ ਸੇਵਕ ਸਨ, ਜਿਨ੍ਹਾਂ ਨੇ ਹਾਥੀ ਨਾਲ ਜੰਗ ਦੌਰਾਨ ਜ਼ਖ਼ਮੀ ਹੋਏ ਸ਼ਹੀਦ ਭਾਈ ਬਚਿੱਤਰ ਸਿੰਘ (ਮਲਿਕਪੁਰ ਰਗੜਾਂ) ਦੇ ਕੋਟਲਾ ਨਿਹੰਗ ਪਹੁੰਚਣ ਉਪਰੰਤ ਉਨ੍ਹਾਂ ਦੇ ਅੰਤਿਮ ਸੰਸਕਾਰ ਦੀ ਸੇਵਾ ਨਿਭਾਈ | ਅਫ਼ਸੋਸ ਹੈ ਕਿ ਇਹ ਮਹਾਨ ਸੇਵਕ ਅਜੇ ਤੱਕ ਅਣਗੌਲਿਆ ਹੀ ਰਿਹਾ ਹੈ | ਸਿੱਖ ਇਤਿਹਾਸ 'ਚ ਸ਼ਹੀਦਾਂ ਅਤੇ ਮਰਜੀਵੜਿਆਂ ਦਾ ਯੋਗਦਾਨ ਬੇਮਿਸਾਲ ਰਿਹਾ ਹੈ, ਜਿਨ੍ਹਾਂ ਨੇ ਕੌਮ ਦੀ ਚੜ੍ਹਦੀ ਕਲਾ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ | ਭਾਈ ਗੁਰਸਾ ਸਿੰਘ ਗੌਹਣੀਆ ਵੀ ਅਜਿਹੀਆਂ ਮਹਾਨ ਸ਼ਖ਼ਸੀਅਤਾਂ ਵਿਚੋਂ ਇਕ ਸਨ, ਜਿਨ੍ਹਾਂ ਦੀ ਜ਼ਿੰਦਗੀ ਤੇ ਸੇਵਾਵਾਂ ਨੂੰ ਇਸ ਸਮਾਗਮ ਦੌਰਾਨ ਯਾਦ ਕੀਤਾ ਜਾਵੇਗਾ |

ਪਿਛਲੀ ਖ਼ਬਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਨੇ ਕੀਤਾ ਪੰਜਵੀਂ ਕਲਾਸ ਦੇ ਨਤੀਜੇ 'ਚ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਟਿੱਬਾ ਨੰਗਲ ਵਿਖੇ ਭੂਰੀਵਾਲੇ ਗਰੀਬਦਾਸੀ ਸੀਨੀਅਰ ਸੈਕੰਡਰੀ ਸਕੂਲ 'ਚ ਦਾਖ਼ਲੇ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।