25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਬੀ.ਬੀ.ਐਮ.ਬੀ. ਮਿਊਜ਼ੀਅਮ ਬਣਨ ਨਾਲ ਸੈਰ ਸਪਾਟਾ ਉਤਸ਼ਾਹਿਤ ਹੋਵੇਗਾ ਇਸ ਮਿਊਜ਼ੀਅਮ 'ਤੇ ਆਵੇਗੀ 9 ਕਰੋੜ ਦੀ ਲਾਗਤ <br/>

9 ਕਰੋੜ ਦੀ ਲਾਗਤ ਨਾਲ ਬਣ ਰਹੇ ਭਾਖੜਾ ਬਿਆਸ ਪ੍ਰਬੰਧ ਬੋਰਡ ਮਿਊਜ਼ੀਅਮ ਦਾ ਦਿ੍ਸ਼ | (ਸੱਜੇ) ਕਾਰਜਕਾਰੀ ਇੰਜੀਨੀਅਰ ਸੁਰਿੰਦਰ ਧੀਮਾਨ ਜਾਣਕਾਰੀ ਦੇਣ ਸਮੇਂ | <br/> 05-04-2026
ਨੰਗਲ, 4 ਅਪ੍ਰੈਲ (ਗੁਰਪ੍ਰੀਤ ਸਿੰਘ ਗਰੇਵਾਲ)- 'ਬੀ.ਬੀ.ਐਮ.ਬੀ. ਦੇ ਚੇਅਰਮੈਨ ਮਨੋਜ ਤਿ੍ਪਾਠੀ ਅਤੇ ਚੀਫ਼ ਇੰਜੀਨੀਅਰ ਭਾਖੜਾ ਡੈਮ ਸੀ.ਪੀ. ਸਿੰਘ ਦੀ ਨਿਗਰਾਨੀ ਹੇਠ ਉਸਾਰੇ ਜਾ ਰਹੇ ਮਿਊਜ਼ੀਅਮ ਦੇ ਬਣਨ ਨਾਲ ਇਲਾਕੇ 'ਚ ਸੈਰ ਸਪਾਟੇ ਨੂੰ ਉਤਸ਼ਾਹ ਮਿਲੇਗਾ', ਇਹ ਵਿਚਾਰ ਟਾਊਨਸ਼ਿਪ ਐਂਡ ਬਿਲਡਿੰਗ ਕੰਸਟਰੱਕਸ਼ਨ ਡਵੀਜਨ ਦੇ ਕਾਰਜਕਾਰੀ ਇੰਜੀਨੀਅਰ ਸੁਰਿੰਦਰ ਧੀਮਾਨ ਨੇ ਇੱਕ ਮੁਲਾਕਾਤ ਦੌਰਾਨ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਮਿਊਜ਼ੀਅਮ ਦੀ ਉਸਾਰੀ 'ਤੇ 9 ਕਰੋੜ ਰੁਪਏ ਦੀ ਲਾਗਤ ਆਵੇਗੀ | ਇਸ ਮਿਊਜ਼ੀਅਮ 'ਚ ਇੱਕੋ ਛੱਤ ਥੱਲੇ ਨੰਗਲ-ਭਾਖੜਾ ਪ੍ਰਾਜੈਕਟ ਬਾਰੇ ਅਹਿਮ ਜਾਣਕਾਰੀ ਮਿਲੇਗੀ | ਇੰਜੀ. ਧੀਮਾਨ ਨੇ ਦੱਸਿਆ ਕਿ ਪੀ.ਆਰ.ਓ. ਚੌਕ ਤੱਕ ਨਵੀਂ ਸੜਕ ਉਸਾਰੀ ਗਈ ਹੈ ਜਿਸ 'ਤੇ 50 ਲੱਖ ਰੁਪਏ ਖਰਚ ਹੋਏ ਹਨ | ਇਹ ਸੜਕ ਅਕਸਰ ਟੁੱਟ ਜਾਂਦੀ ਸੀ, ਹੁਣ ਬੀ.ਬੀ.ਐਮ.ਬੀ. ਨੇ ਇਹ ਸੜਕ ਵੱਡੇ ਟਰਾਲਿਆਂ ਅਤੇ ਟਿੱਪਰਾਂ ਲਈ ਬੰਦ ਕਰ ਦਿੱਤੀ ਹੈ | ਭਾਖੜਾ ਬਿਆਸ ਪ੍ਰਬੰਧ ਬੋਰਡ ਹਮੇਸ਼ਾ ਹੀ ਚੌਗਿਰਦਾ ਮਿੱਤਰ ਰਿਹਾ ਹੈ ਤੇ ਅਸੀਂ ਇਸ ਵਾਰੀ ਇਸ ਢੰਗ ਨਾਲ ਰੁੱਖ ਲਗਾਵਾਂਗੇ ਤਾਂ ਜੋ ਬਹੁਤੇ ਰੁੱਖ ਸੁਰੱਖਿਅਤ ਵੀ ਰਹਿਣ |

ਪਿਛਲੀ ਖ਼ਬਰ ਪੈਟਰੋਲ ਪੰਪ 'ਤੇ ਤੇਲ ਪਵਾ ਕੇ ਬਿਨਾਂ ਭੁਗਤਾਨ ਕੀਤੇ ਕਾਰ ਸਵਾਰ ਫ਼ਰਾਰ <br/> ਅਗਲੀ ਖ਼ਬਰ ਪੀ. ਜੀ. ਆਈ. ਚੰਡੀਗੜ੍ਹ ਦੇ ਮਰੀਜ਼ਾਂ ਲਈ ਟਿੱਬਾ ਨੰਗਲ ਦੀ ਸਰਬ ਸੰਗਤ ਨੇ ਲੰਗਰ ਭੇਜਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।