11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਸੋਨੇ ਅਤੇ ਚਾਂਦੀ ਦਾ ਤਗ਼ਮਾ ਜੇਤੂ ਵਿਦਿਆਰਥੀ ਦਾ ਸਨਮਾਨ <br/>

ਖ਼ਾਲਸਾ ਮਾਡਲ ਸਕੂਲ ਭੱਲੜੀ ਵਿਖੇ ਸੋਨ ਤਗਮਾ ਜੇਤੂ ਵਿਦਿਆਰਥੀ ਨੂੰ ਸਨਮਾਨਿਤ ਕਰਦੇ ਹੋਏ ਡਾਇਰੈਕਟਰ ਸੁੱਚਾ ਸਿੰਘ ਸਿੱਧੂ, ਪਿ੍ੰਸੀਪਲ ਸੰਗੀਤਾ ਸ਼ਰਮਾ ਅਤੇ ਹਾਜ਼ਰ ਹੋਰ | ਤਸਵੀਰ : ਚੌਧਰੀ ਧਰਮ ਪਾਲ <br/> 03-04-2026
ਸੁਖਸਾਲ, 2 ਅਪ੍ਰੈਲ (ਧਰਮ ਪਾਲ)-ਸੰਤ ਬਾਬਾ ਸੇਵਾ ਸਿੰਘ ਜੀ ਖ਼ਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਭੱਲੜੀ ਦੇ ਵਿਦਿਆਰਥੀ ਨਵਪ੍ਰੀਤ ਸਿੰਘ ਸਿੱਧੂ ਨੇ ਅਹਿਮਦਾਬਾਦ ਵਿਖੇ ਹੋਈ ਕੌਮੀ ਅਥਲੈਟਿਕਸ ਚੈਂਪੀਅਨਸ਼ਿਪ ਮਾਰਚ 2026 ਵਿਚ ਆਪਣੀ ਪ੍ਰਤਿਭਾ ਦਾ ਅਦਭੁਤ ਪ੍ਰਦਰਸ਼ਨ ਕਰਦੇ ਹੋਏ ਜਿੱਤ ਹਾਸਿਲ ਕੀਤੀ | ਇਹ ਜਿੱਤ ਨਵਪ੍ਰੀਤ ਦੀ ਸਖ਼ਤ ਮਿਹਨਤ, ਲਗਨ ਅਤੇ ਸੰਘਰਸ਼ ਦਾ ਨਤੀਜਾ ਹੈ, ਜਿਸ ਵਿਚ ਉਸਦੇ ਮਾਤਾ ਜੀ ਦਾ ਵੀ ਯੋਗਦਾਨ ਹੈ | ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ, ਪਿ੍ੰਸੀਪਲ ਅਤੇ ਅਧਿਆਪਕਾਂ ਨੂੰ ਨਵਪ੍ਰੀਤ ਸਿੰਘ 'ਤੇ ਬਹੁਤ ਮਾਣ ਹੈ | ਸਮੂਹ ਸਟਾਫ਼ ਵਲੋਂ ਪੂਰੀ ਗਰਮਜੋਸ਼ੀ ਨਾਲ ਨਵਪ੍ਰੀਤ ਸਿੰਘ ਦਾ ਸਵਾਗਤ ਕੀਤਾ ਗਿਆ | ਅਕਾਦਮਿਕ ਡਾਇਰੈਕਟਰ ਸੁੱਚਾ ਸਿੰਘ ਅਤੇ ਪਿ੍ੰਸੀਪਲ ਸੰਗੀਤਾ ਸ਼ਰਮਾ ਵਲੋਂ ਨਵਪ੍ਰੀਤ ਨੂੰ ਸਕੂਲ ਵਿਖੇ ਇੱਕ ਸਾਦੇ ਸਮਾਗਮ ਦੌਰਾਨ ਇਸ ਹੋਣਹਾਰ ਵਿਦਿਆਰਥੀ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ |

ਪਿਛਲੀ ਖ਼ਬਰ ਸਮਾਰਟ ਸਕੂਲ ਭਲਿਆਣ ਦੇ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਮੌਕੇ ਪਾਠ ਕਰਵਾਏ <br/> ਅਗਲੀ ਖ਼ਬਰ ਰਾਜ ਟੀਕਾਕਰਨ ਅਫ਼ਸਰ ਨੇ ਲਿਆ ਐਚ.ਪੀ.ਵੀ ਵੈਕਸੀਨ ਦਾ ਜਾਇਜ਼ਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।