12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਸਰਕਾਰੀ ਸਮਾਰਟ ਘਨੌਲੀ ਦੇ ਚੰਗੇ ਅੰਕ ਪ੍ਰਾਪਤ ਕਰਨ ਲਈ ਵਿਦਿਆਰਥੀ ਸਨਮਾਨਿਤ <br/>

ਪ੍ਰੀਖਿਆ ਵਿਚੋਂ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਦਾਨੀ ਪੁਰਸ਼ ਤੇ ਪਤਵੰਤੇ ਸੱਜਣ ਤੇ ਹਾਜ਼ਰ ਸਕੂਲ ਸਟਾਫ਼ | ਤਸਵੀਰ: ਜਸਵੀਰ ਸਿੰਘ ਸੈਣੀ <br/> 03-04-2026
ਘਨੌਲੀ, 2 ਅਪ੍ਰੈਲ (ਜਸਵੀਰ ਸਿੰਘ ਸੈਣੀ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘਨੌਲੀ ਦੇ ਛੇਵੀਂ, ਸੱਤਵੀਂ, ਨੌਵੀਂ ਗਿਆਰ੍ਹਵੀਂ ਦੀ ਸਾਲਾਨਾ ਫਾਈਨਲ ਪ੍ਰੀਖਿਆ 'ਚੋਂ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਮਾਜ ਸੇਵੀ ਸੰਤ ਸਿੰਘ ਦੇ ਪਰਿਵਾਰ ਵਲੋਂ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਦਾਨੀ ਪੁਰਸ਼ਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੋਰਡ ਦੀ ਕਲਾਸਾਂ ਅੱਠਵੀਂ, ਦਸਵੀਂ, ਬਾਰ੍ਹਵੀਂ ਪ੍ਰੀਖਿਆ 'ਚੋਂ ਵੀ ਜੋ ਵਿਦਿਆਰਥੀ ਚੰਗੇ ਅੰਕ ਪ੍ਰਾਪਤ ਕਰਨਗੇ, ਉਨ੍ਹਾਂ ਨੂੰ 1100/1100 ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਤੀ ਹੋਰ ਵੀ ਰੁਚੀ ਵਧੇ | ਇਸ ਮੌਕੇ ਸਕੂਲ ਪਿ੍ੰਸੀਪਲ ਮੈਡਮ ਇੰਦੂ ਵਲੋਂ ਸੰਤ ਸਿੰਘ ਪਰਿਵਾਰ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਸੇਵਾ ਮੁਕਤ ਡੀ. ਈ. ਓ. ਸਵਰਨ ਸਿੰਘ, ਸੁਰਜੀਤ ਸਿੰਘ ਗੁਰਨਾਮ ਸਿੰਘ ਸੁੱਚਾ ਸਿੰਘ, ਸਰਪੰਚ ਕੁਲਵਿੰਦਰ ਕੌਰ ਮਕੌੜੀ , ਖੇਡ ਪ੍ਰਮੋਟਰ ਹਰਜਿੰਦਰ ਸਿੰਘ ਲਾਡਾ ਸਮੇਤ ਹੋਰ ਪਤਵੰਤੇ ਸੱਜਣ ਤੇ ਸਕੂਲ ਸਟਾਫ਼ ਹਾਜ਼ਰ ਸਨ |

ਪਿਛਲੀ ਖ਼ਬਰ ਡੀ.ਏ.ਵੀ. ਸਕੂਲ ਤਖ਼ਤਗੜ੍ਹ ਦੇ ਵਿਦਿਆਰਥੀ ਹੁਣ ਇੰਟਰੈਕਟਿਵ ਪੈਨਲਾਂ 'ਤੇ ਸਿੱਖਣਗੇ ਨਵੇਂ ਗੁਰ <br/> ਅਗਲੀ ਖ਼ਬਰ ਮਧੂਵਨ ਵਾਟਿਕਾ ਸਕੂਲ 'ਚ ਨੰਨੇ ਮੁੰਨਿਆਂ ਦਾ ਸ਼ਾਨਦਾਰ ਤੇ ਦਿਲਕਸ਼ ਸਵਾਗਤ ਕੀਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।