ਰੂਪਨਗਰ, 1 ਅਪ੍ਰੈਲ (ਪ.ਪ.)-ਡੀ.ਏ.ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦਾ ਪੰਜਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ, ਜਿਸ 'ਚ ਪੰਜ ਵਿਦਿਆਰਥੀਆਂ ਨੇ 99.80 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ | ਜਿਨ੍ਹਾਂ ਦੇ ਨਾਮ ਕਰਮਵਾਰ ਸ਼ੁਭਦੀਪ ਸਿੰਘ, ਨਮਨਪ੍ਰੀਤ ਕੌਰ, ਨਵਪ੍ਰੀਤ ਸਿੰਘ, ਪਲਕ ਅਤੇ ਪ੍ਰਭਜੋਤ ਬੈਂਸ ਹੈ | ਤਿੰਨ ਵਿਦਿਆਰਥੀਆਂ ਨੇ 99.60 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਪ੍ਰਾਪਤ ਕੀਤਾ, ਜਿਨ੍ਹਾਂ ਦੇ ਨਾਮ ਸਿਮਰਨਪ੍ਰੀਤ ਕੌਰ, ਮਾਨਵੀ ਅਤੇ ਟੂਬਾ ਹੈ | ਮਨਪ੍ਰੀਤ ਸਿੰਘ, ਪਿ੍ਥੀ ਜਾਂਗੜਾ, ਪ੍ਰੀਆ, ਅਭਿਨਵ ਕੁਮਾਰ ਤਿਵਾੜੀ ਨੇ 99.40 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਪਹਿਲੇ ਦਰਜੇ ਵਿਚ ਪੰਜਵੀਂ ਜਮਾਤ ਪਾਸ ਕੀਤੀ | ਸਕੂਲ ਮੈਨੇਜਰ ਰਵਿੰਦਰ ਤਲਵਾੜ, ਚੇਅਰਮੈਨ ਹਾਜ਼ਰ ਮੋਹਿਤ ਜੈਨ, ਵਾਈਸ ਚੇਅਰਮੈਨ ਯੋਗੇਸ਼ ਮੋਹਨ ਪੰਕਜ ਅਤੇ ਸਕੂਲ ਪਿ੍ੰਸੀਪਲ ਸੰਗੀਤਾ ਰਾਣੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸਵੇਰ ਦੀ ਪ੍ਰਾਥਨਾ ਸਭਾ ਵਿਚ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸੀਨੀਅਰ ਅਧਿਆਪਕ ਇਕਬਾਲ ਸਿੰਘ ਦੇ ਨਾਲ ਪ੍ਰਾਇਮਰੀ ਵਿੰਗ ਦਾ ਸਾਰਾ ਸਟਾਫ਼ ਹਾਜ਼ਰ ਸੀ |