18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਐਂਟਰੀ ਟੋਲ ਟੈਕਸ 'ਤੇ ਯੂ-ਟਰਨ ਲੈਣਾ ਸੁੱਖੂ ਸਰਕਾਰ ਦਾ ਫ਼ੈਸਲਾ ਨਿੰਦਣਯੋਗ-ਰਾਣਾ ਕੇ.ਪੀ. ਸਿੰਘ

ਅਜੀਤ ਡੈਸਕ 02-04-2026
ਰੂਪਨਗਰ, 1 ਅਪ੍ਰੈਲ (ਸਤਨਾਮ ਸਿੰਘ ਸੱਤੀ)-ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਹਿਮਾਚਲ ਪ੍ਰਦੇਸ਼ ਵਲੋਂ ਲਗਾਈ ਐਂਟਰੀ ਟੋਲ ਟੈਕਸ ਦੇ ਮਾਮਲੇ 'ਚ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਵਲੋਂ ਕੀਤੇ ਯੂ-ਟਰਨ 'ਤੇ ਤਿੱਖੀ ਪ੍ਰਤੀਕਿ੍ਆ ਪ੍ਰਗਟ ਕੀਤੀ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਹੀ ਟੈਕਸ ਵਿਚ ਕੀਤਾ ਗਿਆ ਵੱਡਾ ਵਾਧਾ ਆਮ ਲੋਕਾਂ ਲਈ ਭਾਰੀ ਸਾਬਤ ਹੋ ਰਿਹਾ ਸੀ ਅਤੇ ਪੰਜਾਬ 'ਚ ਵਿਆਪਕ ਵਿਰੋਧ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਵਿਧਾਨ ਸਭਾ ਵਿਚ ਇਸ ਵਾਧੇ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ, ਜਿਸ ਅਨੁਸਾਰ 5 ਸੀਟਰ ਗੱਡੀ ਲਈ 70 ਰੁਪਏ ਅਤੇ 6 ਤੋਂ 12 ਸੀਟਰ ਗੱਡੀ ਲਈ 110 ਰੁਪਏ ਹੀ ਲਏ ਜਾਣੇ ਸਨ, ਪਰ ਮੁੱਖ ਮੰਤਰੀ ਦੇ ਬਿਆਨਾਂ ਤੋਂ ਬਾਅਦ ਵੀ ਟੋਲ ਟੈਕਸ ਉਵੇਂ ਲਾਗੂ ਹੈ | ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਵਲੋਂ ਲਗਾਤਾਰ ਬਦਲੇ ਜਾ ਰਹੇ ਬਿਆਨ ਨਾ ਸਿਰਫ਼ ਨਿੰਦਣਯੋਗ ਹਨ, ਸਗੋਂ ਇਹ ਦੋਨਾਂ ਰਾਜਾਂ ਵਿਚਕਾਰ ਭਰਾਵਾਂ ਵਾਲੀ ਸਾਂਝ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ | ਉਨ੍ਹਾਂ ਅਪੀਲ ਕੀਤੀ ਕਿ ਪੰਜਾਬ ਦੇ ਲੋਕਾਂ ਦੀ ਪਰਖ ਨਾ ਲਈ ਜਾਵੇ ਅਤੇ ਦੋਨਾਂ ਰਾਜਾਂ ਵਿਚਕਾਰ ਭਾਈਚਾਰੇ ਨੂੰ ਕਾਇਮ ਰੱਖਿਆ ਜਾਵੇ |
ਪਿਛਲੀ ਖ਼ਬਰ ਡੀ.ਏ.ਵੀ. ਸਕੂਲ ਰੂਪਨਗਰ ਨੇ ਪੰਜਵੀਂ ਦਾ ਨਤੀਜਾ ਐਲਾਨਿਆ <br/> ਅਗਲੀ ਖ਼ਬਰ ਗ੍ਰਾਮ ਪੰਚਾਇਤ ਨਲਹੋਟੀ ਵਲੋਂ ਸਕੂਲ ਨੂੰ ਵਾਟਰ ਕੂਲਰ ਅਤੇ ਫ਼ਿਲਟਰ ਕੀਤਾ ਦਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।