18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਭਾਜਪਾ ਸਥਾਪਨਾ ਦਿਵਸ ਨੂੰ ਲੈ ਕੇ ਭਰਵੀਂ ਮੀਟਿੰਗ <br/>

ਮੀਟਿੰਗ ਦੌਰਾਨ ਸੰਬੋਧਨ ਕਰ ਰਹੇ ਚਰਨਜੀਤ ਸਿੰਘ ਬਰਾੜ ਅਤੇ ਹਾਜ਼ਰ ਵੱਡੀ ਗਿਣਤੀ ਵਰਕਰ | <br/> 02-04-2026
ਰੂਪਨਗਰ, 1 ਅਪ੍ਰੈਲ (ਸਤਨਾਮ ਸਿੰਘ ਸੱਤੀ)-ਭਾਰਤੀ ਜਨਤਾ ਪਾਰਟੀ ਦੇ ਸਥਾਪਨਾ ਦਿਵਸ ਸਬੰਧੀ ਜ਼ਿਲ੍ਹਾ ਦਫ਼ਤਰ ਰੂਪਨਗਰ ਵਿਚ ਅੱਜ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਹੋਈ, ਜਿਸ ਵਿਚ ਵੱਖ-ਵੱਖ ਅਹੁਦੇਦਾਰਾਂ ਅਤੇ ਵਰਕਰਾਂ ਨੇ ਹਿੱਸਾ ਲਿਆ | ਮੀਟਿੰਗ ਦੌਰਾਨ ਰਾਜ ਭਾਜਪਾ ਟੀਮ ਤੋਂ ਸ੍ਰੀਨਿਵਾਸੂਲੂ, ਮਨਜੀਤ ਸਿੰਘ ਰਾਇ ਅਤੇ ਚਰਨਜੀਤ ਸਿੰਘ ਬਰਾੜ ਮੌਜੂਦ ਸਨ | ਇਸ ਮੌਕੇ ਆਉਣ ਵਾਲੇ ਪ੍ਰੋਗਰਾਮਾਂ ਦੀ ਯੋਜਨਾ 'ਤੇ ਚਰਚਾ ਕੀਤੀ ਗਈ | ਅਜੈਵੀਰ ਸਿੰਘ ਲਾਲਪੁਰਾ ਨੇ ਦੱਸਿਆ ਕਿ 6 ਅਪ੍ਰੈਲ ਨੂੰ ਸਥਾਪਨਾ ਦਿਵਸ ਪੂਰੇ ਜੋਸ਼ ਨਾਲ ਮਨਾਇਆ ਜਾਵੇਗਾ ਅਤੇ 5 ਤੋਂ 7 ਅਪ੍ਰੈਲ ਤੱਕ ਬੂਥ ਪੱਧਰ 'ਤੇ ਵਿਸਤਿ੍ਤ ਪ੍ਰੋਗਰਾਮ ਕਰਵਾਏ ਜਾਣਗੇ, ਤਾਂ ਜੋ ਸੰਗਠਨ ਨੂੰ ਮਜ਼ਬੂਤ ਕੀਤਾ ਜਾ ਸਕੇ | ਰਾਜ ਪੱਧਰ ਦੇ ਨੇਤਾਵਾਂ ਨੇ Tਸੇਵਾ ਹੀ ਸੰਕਲਪU ਦੇ ਸਿਧਾਂਤ ਅਧੀਨ ਵਰਕਰਾਂ ਨੂੰ ਲੋਕਾਂ ਵਿਚ ਜਾ ਕੇ ਸਰਕਾਰ ਦੀਆਂ ਯੋਜਨਾਵਾਂ ਘਰ ਘਰ ਤੱਕ ਪਹੁੰਚਾਉਣ ਦੀ ਅਪੀਲ ਕੀਤੀ | ਮੀਟਿੰਗ ਵਿਚ ਵਰਿੰਦਰ ਰਾਣਾ ਸਮੇਤ ਜਗਦੀਸ਼ ਚੰਦਰ ਕਾਜਲਾ, ਰਮਨ ਜਿੰਦਲ, ਇੰਦਰਪਾਲ ਸਿੰਘ, ਅਮਨਪ੍ਰੀਤ ਸਿੰਘ ਕਾਬੜਵਾਲ, ਜਗਮੰਦੀਪ ਸਿੰਘ ਪਰਹੀ, ਰਾਕੇਸ਼ ਕੁਮਾਰ ਗੋਝਾ, ਨਵੀਨ ਕੁਮਾਰ, ਰੋਸ਼ਨ ਲਾਲ ਟੇਡੇਵਾਲ, ਰਣਵੀਰ ਰਾਣਾ, ਹਿੰਮਤ ਸਿੰਘ ਗਿਰਨ, ਅੰਜੂ ਬਾਲਾ, ਜਗਦੀਪ ਸਿੰਘ, ਹਰਨੇਕ ਸਿੰਘ, ਕਿ੍ਸ਼ਨ ਕੁਮਾਰ ਅਤਰੀ, ਮੋਨਿਕਾ ਸ਼ਰਮਾ, ਅਭਿਸ਼ੇਕ ਅਗਨਿਹੋਤਰੀ, ਸੁਰਜੀਤ ਸਿੰਘ ਘਾਹੀਮਾਜਰਾ, ਧਰਮਿੰਦਰ ਸਿੰਘ ਭਿੰਦਾ, ਜਸਪਾਲ ਸਿੰਘ, ਤੇਜਿੰਦਰ ਸਿੰਘ ਤੇਜੀ, ਰਾਜੇਸ਼ ਨਿਝਾਵਨ, ਜਤਿੰਦਰ ਅਠਵਾਲ ਅਤੇ ਗੁਰਕੀਰਤ ਸਿੰਘ ਸੈਨੀ ਸਮੇਤ ਹੋਰ ਵਰਕਰ ਮੌਜੂਦ ਰਹੇ | ਅੰਤ ਵਿਚ ਜ਼ਿਲ੍ਹਾ ਪ੍ਰਧਾਨ ਨੇ ਵਰਕਰਾਂ ਨੂੰ ਸਥਾਪਨਾ ਦਿਵਸ ਨੂੰ ਤਿਉਹਾਰ ਵਜੋਂ ਮਨਾਉਂਦੇ ਹੋਏ ਪਾਰਟੀ ਦੀ ਵਿਚਾਰਧਾਰਾ ਘਰ-ਘਰ ਤੱਕ ਪਹੁੰਚਾਉਣ ਦੀ ਅਪੀਲ ਕੀਤੀ |

ਪਿਛਲੀ ਖ਼ਬਰ ਵੱਖ-ਵੱਖ ਟੈਕਸੀ ਯੂਨੀਅਨਾਂ ਵਲੋਂ ਕੌਲਾਂ ਵਾਲਾ ਟੋਬਾ ਵਿਖੇ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਨੰਗਲ ਪੁਲਿਸ ਵਲੋਂ 50 ਗ੍ਰਾਮ ਹੈਰੋਇਨ ਸਮੇਤ ਕਾਰ ਸਵਾਰ ਦੋ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।