ਜਗਰਾਉਂ, 1 ਅਪ੍ਰੈਲ (ਵਿਨੋਦ ਕੁਮਾਰ)- ਸਕੂਲ ਆਫ਼ ਐੱਮੀਨੈਸ ਜਗਰਾਉਂ ਦੇ ਪਿ੍ੰਸੀਪਲ ਤੇ ਬਲਾਕ ਨੋਡਲ ਅਫ਼ਸਰ ਡਾਕਟਰ ਗੁਰਵਿੰਦਰਜੀਤ ਸਿੰਘ ਜੋ ਕਿ ਅੱਜ 31 ਮਾਰਚ 2026 ਨੂੰ ਸੇਵਾਮੁਕਤ ਹੋਏ | ਇਨ੍ਹਾਂ ਦਾ ਜਨਮ 13 ਜਨਵਰੀ 1968 ਨੂੰ ਪਿੰਡ ਕਾਉਂਕੇ ਵਿਖੇ ਪਿਤਾ ਸ. ਬਲਬੀਰ ਸਿੰਘ ਅਤੇ ਮਾਤਾ ਮੁਖਤਿਆਰ ਕੌਰ ਦੇ ਘਰ ਹੋਇਆ | ਇਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਸਰਕਾਰੀ ਪ੍ਰਾਈਮਰੀ ਸਕੂਲ ਕਾਉਂਕੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਉਂਕੇ ਕਲਾਂ ਤੋਂ ਪ੍ਰਾਪਤ ਕੀਤੀ | ਇਸ ਤੋਂ ਬਾਅਦ ਇਨ੍ਹਾਂ ਨੇ ਬੀ.ਐੱਸ.ਸੀ ਸ਼ਨਮਤੀ ਸਰਕਾਰੀ ਕਾਲਜ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਜਗਰਾਉਂ ਤੋਂ ਗ੍ਰੈਜ਼ੂਏਸ਼ਨ ਕੀਤੀ ਅਤੇ ਇਸ ਤੋਂ ਬਾਅਦ ਪ੍ਰੋਫ਼ੈਸਰ ਮਹਿੰਦਰ ਸਿੰਘ ਜੱਸਲ, ਪ੍ਰੋਫ਼ੈਸਰ ਡੀ.ਐੱਸ ਮਾਨ ਅਤੇ ਪ੍ਰੋਫ਼ੈਸਰ ਪਰਮਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਫਿਜਿਕਸ ਦੀ ਮਾਸਟਰਸ ਦੀ ਡਿਗਰੀ ਹਾਸਲ ਕੀਤੀ | ਇਨ੍ਹਾਂ ਨੇ ਬੀ.ਐੱਡ ਜੀ.ਐੱਚ.ਜੀ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਸੁਧਾਰ ਤੋਂ ਪ੍ਰਾਪਤ ਕੀਤੀ | 20 ਅਕਤੂਬਰ 1991 ਨੂੰ ਇਨ੍ਹਾਂ ਦਾ ਵਿਆਹ ਬੀਬੀ ਦਲਜੀਤ ਕੌਰ ਨਾਲ ਹੋਂਇਆ | ਜੋ ਕਿ ਪੰਜਾਬੀ ਦੇ ਲੈਕਚਰਾਰ ਸਨ | ਇਨ੍ਹਾਂ ਦੀਆਂ ਦੋ ਬੇਟੀਆਂ ਡਾ. ਕੰਵਰਪ੍ਰੀਤ ਕੌਰ ਜੋ ਕਿ ਪੀ.ਐੱਚ.ਡੀ, ਇਲੈਕਟਰੋਨਿਕਸ ਐਂਡ ਕਮਿਊਨੀਕੇਸ਼ਨ ਹਨ, ਉਹ ਅੱਜ-ਕੱਲ੍ਹ ਸਰੀ ਕੈਨੇਡਾ ਵਿਖੇ ਰਹਿ ਰਹੇ ਹਨ ਅਤੇ ਦੂਸਰੀ ਬੇਟੀ ਡਾ. ਮਾਨਵਦੀਪ ਕੌਰ ਜੈਪੁਰ ਵਿਖੇ ਡੀ.ਐੱਮ ਨਿਊਰੋਲੋਜੀ ਕਰ ਰਹੇ ਹਨ | ਪਰਿਵਾਰਿਕ ਜੀਵਨ ਅਤੇ ਅਧਿਆਪਨ ਦੇ ਨਾਲ-ਨਾਲ, ਆਪਣੇ ਜੀਵਨਸਾਥੀ ਦੀ ਸਹਿਯੋਗ ਅਤੇ ਪੰਜਾਬੀ ਯੂਨੀਵਰਸਿਟੀ ਦੇ ਡਾ. ਭਜਨ ਸਿੰਘ ਅਤੇ ਡਾ. ਬੀ.ਐੱਸ ਸੰਧੂ ਦੀ ਅਗਵਾਈ ਹੇਠ, ਗੁਰਵਿੰਦਰਜੀਤ ਸਿੰਘ ਨੇ ਨਿਊਕਲੀਅਰ ਫਿਜਿਕਸ ਦੇ ਵਿਚ ਪੀ.ਐੱਚ.ਡੀ ਪੂਰੀ ਕੀਤੀ | ਆਪ ਜੀ 1994 ਵਿਚ ਸਰਕਾਰੀ ਹਾਈ ਸਕੂਲ ਉਪਲਾਂ, ਬਲਾਕ ਮਾਛੀਵਾੜਾ ਵਿਖੇ ਬਤੌਰ ਸਾਇੰਸ ਮਾਸਟਰ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ | ਫਰਵਰੀ 1996 ਵਿਚ ਡਾਇਰੈਕਟ ਭਰਤੀ ਹੇਠ ਲੈਕਚਰਾਰ ਫਿਜਿਕਸ ਸਵੱਦੀ ਕਲਾਂ ਵਿਖੇ ਜੁਆਇਨ ਕੀਤਾ | ਅਕਤੂਬਰ 2010 ਵਿਚ ਆਪ ਜੀ ਦੀ ਬਦਲੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਰਤ ਨਗਰ, ਲੁਧਿਆਣਾ ਵਿਖੇ ਹੋ ਗਈ | 2017 ਵਿਚ ਆਪ ਜੀ ਬਤੌਰ ਪਿ੍ੰਸੀਪਲ ਪਦ-ਉੱਨਤ ਹੋਏ ਅਤੇ ਬੀ.ਬੀ.ਐੱਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੁੱਡੀਕੇ ਵਿਖੇ ਪਿ੍ੰਸੀਪਲ ਦੀ ਪੋਸਟ 'ਤੇ ਜੁਆਇਨ ਕੀਤਾ | ਸਤੰਬਰ 2019 ਵਿਚ ਉਥੋਂ ਬਦਲ ਕੇ ਆਪ ਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਵਿਖੇ ਆ ਗਏ ਅਤੇ 23 ਸਤੰਬਰ 2019 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਜਗਰਾਉਂ ਵਿਖੇ ਪਿ੍ੰਸੀਪਲ ਦਾ ਕਾਰਜਭਾਰ ਸੰਭਾਲਿਆ | ਇਸ ਸਕੂਲ ਵਿਚ ਤਕਰੀਬਨ ਸਾਢੇ ਛੇ ਸਾਲ ਤਨਦੇਹੀ ਨਾਲ ਸੇਵਾਵਾਂ ਨਿਭਾਈਆਂ | ਇਸ ਮੌਕੇ ਨਿਰਮਲ ਕੌਰ, ਪੁਸ਼ਮਿੰਦਰ ਕੌਰ, ਇੰਦੂ ਬਾਲਾ, ਯਸ਼ੂ ਬਾਲਾ, ਰਾਮ ਕੁਮਾਰ, ਰਾਜੀਵ ਦੁਆ, ਤਰਸੇਮ ਸਿੰਘ, ਤੀਰਥ ਸਿੰਘ, ਰੰਜੀਵ ਕੁਮਾਰ ਆਦਿ ਹਾਜ਼ਰ ਸਨ |