18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਕਣਕ ਦੀ ਵਢਾਈ ਸਮੇਂ ਅੱਗ ਲੱਗਣ ਵਾਲੀਆਂ ਘਟਨਾਵਾਂ ਨੂੰ ਰੋਕਣ ਲਈ ਕਿਸਾਨ ਖੁਦ ਪ੍ਰਬੰਧ ਕਰਨ ਲੱਗੇ

ਅਜੀਤ ਡੈਸਕ 02-04-2026
ਸਿੱਧਵਾਂ ਬੇਟ, 1 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)-ਜਿਸ ਤਰ੍ਹਾਂ ਕਣਕ ਦੀ ਵਢਾਈ ਤੋਂ ਪਹਿਲਾਂ ਮੌਸਮ ਆਪਣੇ ਮਿਜਾਜ ਵਿਚ ਹੈ, ਕਿਸੇ ਦਿਨ ਸਵੇਰ ਨੂੰ ਗਰਮੀ ਪੈਂਦੀ ਅਤੇ ਸ਼ਾਮ ਨੂੰ ਬਰਸਾਤ ਸ਼ੁਰੂ ਹੋ ਜਾਂਦੀ ਹੈ, ਜਿਸ ਨਾਲ ਕਿਸਾਨਾਂ ਦੇ ਇਕ ਤਰ੍ਹਾਂ ਨਾਲ ਸਾਹ ਸੂਤੇ ਪਏ ਹਨ | ਹੁਣ ਇਕ ਤਰ੍ਹਾਂ ਨਾਲ ਕਿਸਾਨਾਂ ਦੀ ਹਾੜ੍ਹੀ ਦੀ ਮੁੱਖ ਫ਼ਸਲ ਪੂਰੀ ਤਰ੍ਹਾਂ ਪੱਕ ਕੇ ਤਿਆਰ ਹੋ ਗਈ ਹੈ | ਜਦੋਂ ਕਿਤੇ ਕਿਸਾਨਾਂ ਦੀ ਖੜੀ ਕਣਕ ਨੂੰ ਅੱਗ ਲੱਗਣ ਦੀ ਮੰਦਬਾਗੀ ਘਟਨਾ ਵਾਪਰ ਜਾਂਦੀ ਹੈ ਤਾਂ ਅਕਸਰ ਹੀ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਇਹ ਘਟਨਾ ਖੇਤਾਂ ਵਿਚ ਲੱਗੇ ਟਰਾਂਸਫਾਰਮਰ ਵਿਚੋਂ ਨਿਕਲੀ ਚੰਗਿਆੜੀ ਨਾਲ ਲੱਗੀ ਹੈ | ਜਿਸ ਕਾਰਨ ਕਿਸਾਨ ਅੱਗ ਲੱਗਣ ਦੀ ਕਿਸੇ ਘਟਨਾ ਤੋਂ ਬਚਾਅ ਲਈ ਖੁਦ ਅਗਾਊਾ ਪ੍ਰਬੰਧ ਕਰਦੇ ਵਿਖਾਈ ਦੇ ਰਹੇ ਹਨ | ਕਿਸਾਨ ਖੇਤਾਂ ਵਿਚ ਲੱਗੇ ਟਰਾਂਸਫਾਰਮਰਾਂ ਦੇ ਆਲੇ-ਦੁਆਲੇ ਦੀ ਪੂਰੀ ਸਫ਼ਾਈ ਕਰ ਰਹੇ ਹਨ ਤਾਂ ਜੋ ਲਾਈਟ ਆਉਣ ਸਮੇਂ ਟਰਾਂਸਫਾਰਮਰ ਵਿਚੋਂ ਅਚਾਨਕ ਨਿਕਲਣ ਵਾਲੀ ਕਿਸੇ ਚੰਗਿਆੜੀ ਤੋਂ ਫ਼ਸਲ ਨੂੰ ਬਚਾਇਆ ਜਾ ਸਕੇ | ਦੂਜੇ ਪਾਸੇ ਬਿਜਲੀ ਵਿਭਾਗ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਕਰਮਚਾਰੀਆਂ ਨੂੰ ਤੁਰੰਤ ਨਿਰਦੇਸ ਦੇ ਕੇ ਖੇਤਾਂ ਵਿਚੋਂ ਲੰਘਣ ਵਾਲੀਆਂ ਬਿਜਲੀ ਦੀਆਂ ਢਿੱਲੀਆਂ ਤਾਰਾਂ ਨੂੰ ਕੱਸਣ ਦਾ ਪ੍ਰਬੰਧ ਕਰਨ ਤਾਂ ਜੋ ਕਣਕ ਦੀ ਵਢਾਈ ਲਈ ਖੇਤਾਂ ਵਿਚ ਆਉਣ ਵਾਲੀਆਂ ਕੰਬਾਇਨਾਂ ਨਾਲ ਕੋਈ ਬਿਜਲੀ ਦੀ ਤਾਰ ਟੱਚ ਨਾ ਹੋ ਸਕੇ | ਕਿਸਾਨਾਂ ਨੇ ਮੰਗ ਕੀਤੀ ਹੈ ਕਿ ਹਾੜ੍ਹੀ ਦੇ ਇਸ ਸੀਜਨ ਸਮੇਂ ਬਿਜਲੀ ਵਿਭਾਗ ਤੁਰੰਤ ਖੇਤਾਂ ਵਿਚੋਂ ਨਿਕਲਣ ਵਾਲੀਆਂ ਲਾਈਨਾਂ ਵੱਲ ਧਿਆਨ ਦੇਣ ਤਾਂ ਜੋ ਅੱਗ ਲੱਗਣ ਦੀ ਘਟਨਾ ਤੋਂ ਬਚਿਆ ਜਾ ਸਕੇ |
ਪਿਛਲੀ ਖ਼ਬਰ ਪਿੰ੍ਰਸੀਪਲ ਤੇ ਬਲਾਕ ਨੋਡਲ ਅਫ਼ਸਰ ਜਗਰਾਉਂ ਡਾ. ਗੁਰਵਿੰਦਰਜੀਤ ਸਿੰਘ ਨੂੰ ਵਿਦਾਇਗੀ ਪਾਰਟੀ ਅਗਲੀ ਖ਼ਬਰ ਸ਼ਮਸ਼ੇਰ ਸਿੰਘ ਗਾਲਿਬ ਨੇ ਟੱਕ ਲਗਵਾ ਕੇ ਕਰਵਾਇਆ ਕੰਮ ਸ਼ੁਰੂ 20 ਸਾਲਾਂ ਬਾਅਦ ਰੁਕੇ ਗਲੀ ਦੇ ਕੰਮ ਦੀ ਹੋਈ ਸ਼ੁਰੂਆਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।