18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਸ੍ਰੀ ਚਮਕੌਰ ਸਾਹਿਬ ਵਿਖੇ ਨਵੇਂ ਲੇਬਰ ਕੋਡਾਂ ਨੂੰ ਲਾਗੂ ਕਰਨ 'ਤੇ ਮੋਦੀ ਸਰਕਾਰ ਦੀ ਅਰਥੀ ਫੂਕੀ <br/>

ਸ੍ਰੀ ਚਮਕੌਰ ਸਾਹਿਬ ਵਿਖੇ ਅਰਥੀ ਫ਼ੂਕ ਮੁਜ਼ਾਹਰਾ ਕਰਦੇ ਜਥੇਬੰਦੀ ਦੇ ਆਗੂ/ਮੈਂਬਰ | ਤਸਵੀਰ: ਜਗਮੋਹਣ ਸਿੰਘ ਨਾਰੰਗ <br/> 02-04-2026
ਸ੍ਰੀ ਚਮਕੌਰ ਸਾਹਿਬ, 1 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)-ਕੋਰੋਨਾ ਮਹਾਂਮਾਰੀ ਦੌਰਾਨ ਕੇਂਦਰ ਸਰਕਾਰ ਵਲੋਂ 37 ਲੇਬਰ ਕਾਨੂੰਨਾਂ ਨੂੰ ਭੰਗ ਕਰਕੇ ਬਣਾਏ ਚਾਰ ਕਾਰਪੋਰੇਟ ਪੱਖੀ ਕੋਡਾਂ ਨੂੰ ਇੱਕ ਅਪ੍ਰੈਲ ਤੋਂ ਕੇਂਦਰ ਤੇ ਸੂਬਾ ਸਰਕਾਰ ਲਾਗੂ ਕਰਨ ਜਾ ਰਹੀਆਂ ਹਨ | ਜਿਸ ਦੇ ਵਿਰੋਧ ਵਿਚ ਸ੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ (ਰਜਿ ਸਬੰਧਿਤ ਇਫਟੂ) ਬਲਾਕ ਸ੍ਰੀ ਚਮਕੌਰ ਸਾਹਿਬ ਵਲੋਂ ਸੂਬਾ ਕਮੇਟੀ ਦੇ ਸੱਦੇ ਮੁਤਾਬਿਕ ਲੇਬਰ ਚੌਂਕ ਵਿਖੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ | ਮਜ਼ਦੂਰਾਂ ਮਿਸਤਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਭੈਰੋਮਾਜਰਾ ਅਤੇ ਅਜੈਬ ਸਿੰਘ ਸਮਾਣਾ ਨੇ ਕਿਹਾ ਕਿ 37 ਲੇਬਰ ਕਾਨੂੰਨ ਜੋ ਮਜ਼ਦੂਰਾਂ ਨੇ ਲੰਬੇ ਸੰਘਰਸ਼ਾਂ ਤੋਂ ਬਾਅਦ ਲਾਗੂ ਕਰਵਾਏ ਸਨ | ਇਨ੍ਹਾਂ ਕਾਨੂੰਨਾਂ ਮੁਤਾਬਿਕ ਅੱਠ ਘੰਟੇ ਦੀ ਦਿਹਾੜੀ, ਪੈਨਸ਼ਨ, ਮੈਡੀਕਲ, ਵਜ਼ੀਫ਼ੇ 'ਤੇ ਮਜ਼ਦੂਰਾਂ ਦੇ ਭਲਾਈ ਲਈ ਲੇਬਰ ਵੈੱਲਫੇਅਰ ਬੋਰਡ ਬਣਾਏ ਗਏ ਸਨ, ਹੁਣ ਨਵੇਂ ਕਾਨੰੂਨਾਂ ਮੁਤਾਬਿਕ ਜਿੱਥੇ ਅੱਠ ਘੰਟੇ ਦੀ ਦਿਹਾੜੀ 12 ਘੰਟੇ ਵਿਚ ਤਬਦੀਲ ਹੋ ਜਾਵੇਗੀ, ਉੱਥੇ ਹੀ 17 ਰਾਜਾਂ ਵਿਚ ਬਣੇ ਮਜ਼ਦੂਰਾਂ ਦੇ ਭਲਾਈ ਲਈ ਵੈੱਲਫੇਅਰ ਬੋਰਡ ਖ਼ਤਮ ਹੋ ਜਾਣਗੇ ਅਤੇ ਘੱਟੋ ਘੱਟ ਉਜ਼ਰਤਾਂ ਦਾ ਨਿਯਮ ਖ਼ਤਮ ਹੋ ਜਾਵੇਗਾ | ਸਰਮਾਏਦਾਰ ਕੌਲ ਮਜ਼ਦੂਰਾਂ ਦੇ ਛਾਂਟੀਆਂ ਦੇ ਅਧਿਕਾਰ ਨੂੰ ਜਥੇਬੰਦੀ ਬਣਾਉਣ, ਸੰਘਰਸ਼ ਕਰਨ ਦੇ ਕਰੂਨੀ ਤੇ ਸੰਵਿਧਾਨਿਕ ਹੱਕ ਖ਼ਤਮ ਹੋ ਜਾਣਗੇ, ਇਸੇ ਤਰ•ਾਂ ਮਜ਼ਦੂਰਾਂ ਨੂੰ ਗ਼ੁਲਾਮੀ ਦੇ ਦੌਰ ਵੱਲ ਧੱਕ ਦਿੱਤਾ ਜਾਵੇਗਾ | ਇਨ੍ਹਾਂ ਜਿੱਥੇ ਨਵੇਂ ਕੋਡਾਂ ਦੀ ਆਪਸੀ ਤੱਕ ਕੇਂਦਰ ਸਰਕਾਰ ਵਿਰੁੱਧ ਸੰਘਰਸ਼ ਜਾਰੀ ਰੱਖਣ ਦਾ ਫ਼ੈਸਲਾ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਵਿਧਾਨ ਸਭਾ ਦੇ ਵਿਸ਼ੇਸ਼ ਬੁਲਾਏ ਜਾ ਰਹੇ ਸੈਸ਼ਨ ਵਿਚ ਇਨ੍ਹਾਂ ਚਾਰ ਕੋਡਾਂ ਨੂੰ ਰੱਦ ਕੀਤਾ ਜਾਵੇ | ਇਸ ਮੌਕੇ ਹਰਮੇਸ਼ ਕੁਮਾਰ ਕਾਕਾ, ਦਲਵੀਰ ਸਿੰਘ ਬਿੱਟੂ, ਮਲਾਗਰ ਸਿੰਘ, ਮੋਹਣ ਸਿੰਘ, ਗੁਲਾਬ ਚੰਦ ਚੌਹਾਨ, ਸੁਰਿੰਦਰ ਸਿੰਘ, ਗੁਰਮੇਲ ਸਿੰਘ, ਸਤਿੰਦਰ ਸਿੰਘ ਨੀਟਾ, ਜਗਮੀਤ ਸਿੰਘ, ਜਸਬੀਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਕੂੜਾ ਨਾ ਚੁੱਕਣ 'ਤੇ ਵਾਰਡ ਨੰਬਰ-6 ਦੇ ਵਾਸੀਆਂ ਨੇ ਝਾਂਸੀ ਰਾਣੀ ਚੌਕ ਵਿਖੇ ਲਗਾਇਆ ਧਰਨਾ ਅਗਲੀ ਖ਼ਬਰ ਮੀਆਂਪੁਰ ਰੇਲਵੇ ਓਵਰਬਿ੍ਜ ਦਾ ਕੰਮ ਸ਼ੁਰੂ ਕਰਨ ਸੰਬੰਧੀ ਵਿਧਾਇਕ ਚੱਢਾ ਨੇ ਕੀਤੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।