18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਸ਼ਹੀਦ ਭਗਤ ਸਿੰਘ ਮੈਮੋਰੀਅਲ ਸਕੂਲ ਥਲੀ ਖੁਰਦ ਦਾ ਸਾਲਾਨਾ ਨਤੀਜਾ ਸ਼ਾਨਦਾਰ <br/>

ਅਜੀਤ ਡੈਸਕ 02-04-2026
ਘਨੌਲੀ, 1 ਅਪ੍ਰੈਲ (ਜਸਵੀਰ ਸਿੰਘ ਸੈਣੀ)-ਸ਼ਹੀਦ ਭਗਤ ਸਿੰਘ ਮੈਮੋਰੀਅਲ ਪਬਲਿਕ ਸਕੂਲ ਥਲੀ ਖੁਰਦ ਦਾ ਸਾਲਾਨਾ ਪ੍ਰੀਖਿਆਵਾਂ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ | ਵਿਦਿਆਰਥੀਆਂ ਨੇ ਉੱਚ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਕਲਾਸ ਨਰਸਰੀ ਵਿਚ ਸ਼ਹਿਬਾਜ਼ ਸਿੰਘ, ਸ਼ਿਵਾਂਗੀ ਅਤੇ ਰਿਆਸ਼ ਨੇ 99% ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ | ਮਨਕੀਰਤ ਸਿੰਘ ਅਤੇ ਸਨੀ 92% ਨਾਲ ਦੂਜੇ ਸਥਾਨ 'ਤੇ ਰਹੇ, ਜਦਕਿ ਰਿਸੀਰਾਜ ਨੇ 89% ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਕਲਾਸ ਐਨ ਕੇ ਜੀ ਸੁਖਮਨਪ੍ਰੀਤ ਸਿੰਘ ਨੇ 97% ਨਾਲ ਪਹਿਲਾ ਸਥਾਨ, ਦਿਲਪ੍ਰੀਤ ਕੌਰ ਨੇ 91% ਦੂਸਰਾ ਸਥਾਨ ਅਤੇ ਖੁਸ਼ਬੂ ਤੇ ਸ਼ਾਨਿਸ਼ ਨੇ 85% ਅੰਕ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ | ਯੂ ਕੇ ਜੀ ਕਲਾਸ ਵਿਚ ਸੱਤਿਆ, ਅਸ਼ਵੀ ਅਤੇ ਆਰਾਧਿਆ ਨੇ 92% ਨਾਲ ਪਹਿਲਾ ਸਥਾਨ ਹਾਸਲ ਕੀਤਾ | ਅੰਜਲੀ 88% ਨਾਲ ਦੂਜੇ ਸਥਾਨ 'ਤੇ ਰਹੀ, ਜਦਕਿ ਮਨਜੋਤ ਅਤੇ ਸਮਾਇਰਾ ਨੇ 84% ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਪਹਿਲੀ ਕਲਾਸ ਵਿਚ ਸਮੀਰ ਗਿਰੀ ਨੇ 98% ਅੰਕ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ | ਦੂਜੇ ਸਥਾਨ 'ਤੇ ਆਦਿਤਿਆ ਕੁਮਾਰ ਅਤੇ ਅਭਿਨਵ ਕੁਮਾਰ (92%) ਰਹੇ, ਜਦਕਿ ਹਿਮਾਂਸ਼ੀ ਅਤੇ ਸ਼ਿਵਾਂਸ਼ੀ ਠਾਕੁਰ (89%) ਨੇ ਤੀਜਾ ਸਥਾਨ ਹਾਸਲ ਕੀਤਾ | ਦੂਜੀ ਕਲਾਸ ਵਿਚ ਹਰਸਿਰਤ ਕੌਰ, ਊਸ਼ਾ ਭਾਰਤੀ ਅਤੇ ਅੰਸ਼ (92%) ਪਹਿਲੇ ਸਥਾਨ 'ਤੇ ਰਹੇ | ਰਾਮਨਦੀਪ ਕੌਰ ਅਤੇ ਸੁਖਮੀਤ ਸਿੰਘ (90%) ਨੇ ਦੂਜਾ ਅਤੇ ਰਿਹਾਸ਼ ਗੁਰਨੂਰ ਕੌਰ (84%) ਨੇ ਤੀਜਾ ਸਥਾਨ ਹਾਸਲ ਕੀਤਾ | ਤੀਜੀ ਕਲਾਸ ਵਿੱਚ ਸ਼ਿਵਾਂਗੀ (92%) ਪਹਿਲੇ ਸਥਾਨ ਤੇ , ਸਾਧਨਾ, ਰਮਨ (90%) ਦੂਜੇ ਸਥਾਨ ਤੇ ਨਵਸੀਰਤ, ਯੁਵਰਾਜ ਅਤੇ ਖੁਸ਼ਬੂ (89%) ਤੀਜੇ ਸਥਾਨ 'ਤੇ ਰਹੇ | ਚੌਥੀ ਕਲਾਸ ਵਿਚ ਕਰਨਪ੍ਰੀਤ ਸਿੰਘ ਅਤੇ ਅੰਸ਼ਪ੍ਰੀਤ ਸਿੰਘ (92%) ਪਹਿਲੇ ਸਥਾਨ 'ਤੇ ਰਹੇ | ਬਾਣੀ (87%) ਨੇ ਦੂਜਾ ਅਤੇ ਮਨਪ੍ਰੀਤ ਕੌਰ ਅਤੇ ਸ਼ਾਨਵੀ ਕੁਮਾਰੀ (85%) ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਪੰਜਵੀਂ ਕਲਾਸ ਵਿਚ ਰਮਨਦੀਪ ਕੌਰ ਅਤੇ ਖ਼ੁਸ਼ੀ ਕੁਮਾਰੀ ਵਰਮਾ ਨੇ 100% ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ | ਕੇਸ਼ਵ ਜੋਸ਼ੀ (99%) ਦੂਜੇ ਅਤੇ ਅਰਨਵ ਕੁਮਾਰ (96%) ਤੀਜੇ ਸਥਾਨ 'ਤੇ ਰਹੇ | ਛੇਵੀਂ ਕਲਾਸ ਦੇ ਵਿਦਿਆਰਥੀ ਨੇ ਵੀ ਚੰਗੇ ਅੰਕ ਪ੍ਰਾਪਤ ਕੀਤੇ |

ਪਿਛਲੀ ਖ਼ਬਰ ਮੀਆਂਪੁਰ ਰੇਲਵੇ ਓਵਰਬਿ੍ਜ ਦਾ ਕੰਮ ਸ਼ੁਰੂ ਕਰਨ ਸੰਬੰਧੀ ਵਿਧਾਇਕ ਚੱਢਾ ਨੇ ਕੀਤੀ ਮੀਟਿੰਗ <br/> ਅਗਲੀ ਖ਼ਬਰ ਕਮਲਦੇਵ ਚੌਹਾਨ ਨੇ ਗਊਸ਼ਾਲਾ ਸੁੱਖੇਮਾਜਰਾ ਨੂੰ 51 ਹਜ਼ਾਰ ਦੀ ਰਾਸ਼ੀ ਭੇਟ ਕੀਤੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।