18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਕਮਲਦੇਵ ਚੌਹਾਨ ਨੇ ਗਊਸ਼ਾਲਾ ਸੁੱਖੇਮਾਜਰਾ ਨੂੰ 51 ਹਜ਼ਾਰ ਦੀ ਰਾਸ਼ੀ ਭੇਟ ਕੀਤੀ <br/>

ਗਊਸ਼ਾਲਾ ਸੁੱਖੇ ਮਾਜਰਾ ਨੂੰ ਦਾਨ ਰਾਸ਼ੀ ਭੇਟ ਕਰਨ ਸਮੇਂ ਕਮਲਦੇਵ ਚੌਹਾਨ | ਤਸਵੀਰ: ਰਾਜੇਸ਼ ਚੌਧਰੀ <br/> 02-04-2026
ਨੂਰਪੁਰ ਬੇਦੀ, 1 ਅਪ੍ਰੈਲ (ਰਾਜੇਸ਼ ਚੌਧਰੀ ਤਖਤਗੜ੍ਹ)-ਡਾਇਰੈਕਟਰ ਡਾਇਰਜ਼ ਐਸੋਸੀਏਸ਼ਨ ਅਤੇ ਅਖਿਲ ਭਾਰਤੀਆ ਗੁੱਜਰ ਮਹਾਂਸਭਾ ਦੇ ਪੰਜਾਬ ਪ੍ਰਧਾਨ ਕਮਲਦੇਵ ਚੌਹਾਨ ਟੇਡੇਵਾਲ ਨੇ ਆਪਣਾ ਜਨਮ ਦਿਨ ਨਿਵੇਕਲੇ ਢੰਗ ਨਾਲ ਮਨਾਇਆ | ਉਨ੍ਹਾਂਗਊਸ਼ਾਲਾ ਨੂੰ ਬਿਹਤਰ ਬਣਾਉਣ ਲਈ ਯੋਗਦਾਨ ਪਾਉਣ ਨੂੰ ਤਰਜੀਹ ਦਿੱਤੀ ਤੇ ਕੈਟਲ ਪੌਂਡ ਸਰਕਾਰੀ ਗਊਸ਼ਾਲਾ ਸੁੱਖੇਮਾਜਰਾ ਵਿਖੇ ਪਹੁੰਚ ਕੇ ਗਊਆਂ ਦੀ ਸੇਵਾ ਲਈ 51,000 ਦੀ ਦਾਨ ਰਾਸ਼ੀ ਭੇਟ ਕੀਤੀ | ਉਨ੍ਹਾਂ ਇਹ ਰਾਸ਼ੀ ਪਿੰਡ ਦੇ ਸਰਪੰਚ ਰਾਮਧਨ ਬਾਠ ਨੂੰ ਸੌਂਪੀ | ਉਨ੍ਹਾਂ ਕਿਹਾ ਕਿ ਗਊ ਮਾਤਾ ਦੀ ਸੇਵਾ ਸਾਡੀ ਸੰਸਕਿ੍ਤੀ ਅਤੇ ਧਰਮ ਦਾ ਅਟੁੱਟ ਹਿੱਸਾ ਹੈ ਤੇ ਗਊਆਂ ਦੀ ਸੰਭਾਲ ਅਤੇ ਸੇਵਾ ਕਰਨ ਨਾਲ ਨਾ ਸਿਰਫ਼ ਧਾਰਮਿਕ ਪੁੰਨ ਪ੍ਰਾਪਤ ਹੁੰਦਾ ਹੈ, ਸਗੋਂ ਸਮਾਜ ਵਿਚ ਦਇਆ, ਸਹਿਯੋਗ ਅਤੇ ਮਨੁੱਖਤਾ ਦੇ ਮੂਲ ਭਾਵਾਂ ਨੂੰ ਵੀ ਮਜ਼ਬੂਤੀ ਮਿਲਦੀ ਹੈ | ਉਨ੍ਹਾਂ ਹਰ ਵਿਅਕਤੀ ਨੂੰ ਆਪਣੇ ਜੀਵਨ ਦੇ ਖ਼ਾਸ ਮੌਕੇ ਅਜਿਹੇ ਲੋਕ ਭਲਾਈ ਦੇ ਕੰਮ ਕਰਕੇ ਮਨਾਉਣ ਦੀ ਅਪੀਲ ਕੀਤ | ਇਸ ਮੌਕੇ ਜੀਵਨ ਕੁਮਾਰ ਸੰਜੂ, ਸੁਭਾਸ਼ ਚੌਧਰੀ ਬੀ ਸੀ ਕਮਿਸ਼ਨ ਮੈਂਬਰ, ਸੋਹਣ ਲਾਲ ਚੇਚੀ, ਮਹਿੰਦਰ ਪਾਲ ਕੋਹਲੀ ਅਤੇ ਡਾ. ਵਿਜੇ ਚੌਧਰੀ ਸਭਾ ਹਾਜ਼ਰ ਸਨ |

ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਮੈਮੋਰੀਅਲ ਸਕੂਲ ਥਲੀ ਖੁਰਦ ਦਾ ਸਾਲਾਨਾ ਨਤੀਜਾ ਸ਼ਾਨਦਾਰ <br/> ਅਗਲੀ ਖ਼ਬਰ ਭੂਰੀ ਵਾਲੇ ਟਿੱਬਾ ਨੰਗਲ ਕਾਲਜ ਦੇ ਬੀ.ਏ. ਸਮੈਸਟਰ ਦੂਜਾ ਦਾ ਨਤੀਜਾ ਸ਼ਾਨਦਾਰ ਰਿਹਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।