ਹਿਮਾਚਲ ਐਂਟਰੀ ਟੈਕਸ ਕਿਸੇ ਤਰ੍ਹਾਂ ਵੀ ਤਰਕਸੰਗਤ ਨਹੀਂ-ਸੁਭਾਸ਼ ਸ਼ਰਮਾ
ਨੰਗਲ, 1 ਅਪ੍ਰੈਲ (ਗੁਰਪ੍ਰੀਤ ਸਿੰਘ ਗਰੇਵਾਲ)-ਇਲਾਕਾ ਬਚਾਓ ਸੰਘਰਸ਼ ਮੋਰਚਾ ਵਲੋਂ ਅੱਜ ਹਿਮਾਚਲ ਐਂਟਰੀ ਟੈਕਸ ਵਿਰੁੱਧ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ | ਇਲਾਕਾ ਬਚਾਓ ਸੰਘਰਸ਼ ਮੋਰਚਾ ਦੇ ਸੂਤਰਧਾਰ ਐਡਵੋਕੇਟ ਪਰਮਜੀਤ ਸਿੰਘ ਪੰਮਾ, ਰਮਨ ਸ਼ਰਮਾ, ਰਾਜਨ ਅਨੰਦ ਆਦਿ ਨੇ ਦੱਸਿਆ ਕਿ ਅਸੀਂ ਅੱਜ ਮਜਬੂਰ ਹੋ ਕੇ ਧਰਮਸ਼ਾਲਾ- ਚੰਡੀਗੜ੍ਹ ਮਾਰਗ 'ਤੇ ਆਵਾਜਾਈ ਠੱਪ ਕੀਤੀ ਹੈ | ਐਡਵੋਕੇਟ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਐਂਟਰੀ ਟੈਕਸ ਖਤਮ ਕਰਨ ਤੱਕ ਸੰਘਰਸ਼ ਜਾਰੀ ਰਹੇਗਾ | ਉਨ੍ਹਾਂ ਕਿਹਾ ਕਿ ਨੰਗਲ ਦੇ ਲੋਕ ਅੱਤ ਦੀ ਮਾਨਸਿਕ ਪ੍ਰੇਸ਼ਾਨੀ ਹੰਢਾਅ ਰਹੇ ਹਨ | ਨੰਗਲ-ਊਨਾ ਮਾਰਗ, ਨੰਗਲ- ਭਾਖੜਾ ਮਾਰਗ, ਨੰਗਲ-ਗੜਸ਼ੰਕਰ ਮਾਰਗ, ਨੰਗਲ-ਬਿਲਾਸਪੁਰ ਮਾਰਗ, ਨੰਗਲ-ਗੰਗੂਵਾਲ-ਗੁਰੂ ਕਾ ਲਾਹੌਰ ਮਾਰਗ 'ਤੇ ਐਂਟਰੀ ਟੈਕਸ ਲਗਦਾ ਹੈ | ਹਿਮਾਚਲ ਸਰਕਾਰ ਨੇ ਟੈਕਸ ਵਧਾ ਦਿੱਤਾ ਹੈ, ਪਰ ਹੁਣ ਚਲਾਕੀ ਨਾਲ ਘੱਟ ਕਰਨ ਦਾ ਪ੍ਰਭਾਵ ਦੇ ਕੇ ਨੋਟੀਫਿਕੇਸ਼ਨ 'ਚ ਫੇਰ ਵਧਾ ਦਿੱਤਾ ਹੈ | ਅੱਜ ਦੀ ਤਰੀਕ 'ਚ ਛੋਟੀ ਗੱਡੀ ਤੋਂ 100 ਰੁਪਏ ਵਸੂਲੇ ਜਾ ਰਹੇ ਹਨ | ਪ੍ਰਦਰਸ਼ਨਕਾਰੀਆਂ ਨੂੰ ਸਮਰਥਨ ਦੇਣ-ਉਚੇਚੇ ਤੌਰ 'ਤੇ ਪਹੁੰਚੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਸੁਭਾਸ਼ ਸ਼ਰਮਾ ਨੇ ਹਿਮਾਚਲ ਸਰਕਾਰ ਦੀ ਬਹੁਤ ਹੀ ਤਿੱਖੀ ਨੁਕਤਾਚੀਨੀ ਕੀਤੀ | ਉਨ੍ਹਾਂ ਕਿਹਾ ਕਿ ਹਿਮਾਚਲ ਐਂਟਰੀ ਟੈਕਸ ਕਿਸੇ ਤਰ੍ਹਾਂ ਵੀ ਤਰਕਸੰਗਤ ਨਹੀਂ ਹੈ | ਮਹਿਤਪੁਰ ਟੋਲ ਪਲਾਜ਼ਾ ਲਾਗੇ ਰੋਸ ਪ੍ਰਦਰਸ਼ਨ ਹੋਣ ਕਾਰਨ ਸੈਲਾਨੀਆਂ ਅਤੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਹੋਈ | ਬੇਸ਼ੱਕ ਪੁਲਿਸ ਨੇ ਵੱਖ-ਵੱਖ ਵਾਹਨ ਚਾਲਕਾਂ ਨੂੰ ਸੰਤੋਖਗੜ੍ਹ, ਕਲਸੇੜਾ ਹੋ ਕੇ ਜਾਣ ਲਈ ਕਿਹਾ, ਪਰ ਕਈ ਲੋਕ ਵਾਪਸ ਹੀ ਪਰਤ ਆਏ | ਪਿੰਡ ਕਲਸੇੜਾ, ਰਾਏਪੁਰ, ਬਸਦੈਹੜਾ, ਮਹਿਤਪੁਰ ਆਦਿ ਥਾਈਾ ਤਕਰੀਬਨ ਤਿੰਨ ਘੰਟੇ ਭੰਬਲਭੂਸਾ ਹੀ ਪਿਆ ਰਿਹਾ ਕਿਉਂਕਿ ਸੜਕਾਂ ਛੋਟੀਆਂ ਸਨ ਤੇ ਵਾਹਨ ਵੱਡੇ | ਰੋਸ ਪ੍ਰਦਰਸ਼ਨ 'ਚ ਅਰਵਿੰਦ ਮਿੱਤਲ, ਡਾ. ਪਰਮਿੰਦਰ ਸ਼ਰਮਾ, ਕਾਮਰੇਡ ਸੁਰਜੀਤ ਸਿੰਘ, ਪ੍ਰਭਾਤ ਭੱਟੀ, ਰਾਕੇਸ਼ ਕੁਮਾਰ ਪੰਮੀ, ਨੰਗਲ ਮੰਡਲ ਭਾਜਪਾ ਪ੍ਰਧਾਨ ਹਰਮਨਜੀਤ ਸਿੰਘ ਪਿ੍ੰਸ, ਐਡਵੋਕੇਟ ਰਾਕੇਸ਼ ਮੜਕਨ, ਦਵਿੰਦਰ ਗਾਂਧੀ, ਰਾਕੇਸ਼ ਸ਼ਰਮਾ ਪਿੰਕੀ, ਆਦਿ ਹਾਜ਼ਰ ਸਨ | ਇਸੇ ਦੌਰਾਨ ਆਰ.ਟੀ.ਆਈ. ਕਾਰਕੁਨ ਯੋਗੇਸ਼ ਸੱਚਦੇਵਾ ਨੇ ਦੱਸਿਆ ਕਿ 55,673 ਵਰਗ ਕਿ.ਮੀ. 'ਚ ਫੈਲੇ ਪਹਾੜੀ ਰਾਜ ਹਿਮਾਚਲ ਪ੍ਰਦੇਸ਼ ਦੇ ਆਮਦਨ ਸਰੋਤ ਸੀਮਿਤ ਹਨ ਤਾਂ ਹੀ ਸਰਕਾਰ ਨੇ ਐਂਟਰੀ ਟੈਕਸ ਲਗਾਇਆ ਹੈ | ਸਰਕਾਰ ਨੂੰ ਟੈਕਸ ਢਾਂਚਾ ਤਰਕਸੰਗਤ ਬਣਾਉਣਾ ਪਵੇਗਾ | ਕਿਾਉਕਿ ਤਰੁੱਟੀਆਂ ਬਹੁਤ ਹਨ | ਮਨਾਲੀ ਐਂਟਰੀ ਟੈਕਸ 300 ਰੁਪਏ ਹਨ, ਜਿਹੜਾ ਬਹੁਤ ਹੀ ਜਿਆਦਾ ਹੈ | ਜਦੋਂ ਤੁਸੀਂ ਹਿਮਾਚਲ ਐਂਟਰੀ ਟੈਕਸ ਵਸੂਲ ਰਹੇ ਹੋ ਤਾਂ ਫੇਰ ਮਨਾਲੀ ਐਂਟਰੀ ਟੈਕਸ ਦਾ ਕੀ ਤੁੱਕ ਹੈ |
ਹਿਮਾਚਲ ਐਂਟਰੀ ਟੈਕਸ ਵਿਰੁੱਧ ਰੋਸ ਪ੍ਰਦਰਸ਼ਨ
ਅਜੀਤ ਡੈਸਕ
02-04-2026