18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਕਣਕ ਦੀ ਸਰਕਾਰੀ ਖ਼ਰੀਦ ਅੱਜ ਤੋਂ ਸ਼ੁਰੂ

ਅਜੀਤ ਡੈਸਕ 02-04-2026

ਪਹਿਲੇ ਦਿਨ ਨੂਰਪੁਰ ਬੇਦੀ ਇਲਾਕੇ ਦੀਆਂ ਮੰਡੀਆਂ 'ਚ ਨਹੀਂ ਹੋਈ ਕਣਕ ਦੀ ਆਮਦ
ਨੂਰਪੁਰ ਬੇਦੀ, 1 ਅਪ੍ਰੈਲ (ਵਿੰਦਰਪਾਲ ਝਾਂਡੀਆਂ)- ਕਣਕ ਦੀ ਸਰਕਾਰੀ ਖ਼ਰੀਦ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਕਰ ਦਿੱਤੀ ਗਈ ਹੈ, ਪਰ ਨੂਰਪੁਰ ਬੇਦੀ ਇਲਾਕੇ ਦੀਆਂ ਅਨਾਜ ਮੰਡੀਆਂ 'ਚ ਪਹਿਲੇ ਦਿਨ ਕਿਸੇ ਵੀ ਮੰਡੀ 'ਚ ਕਣਕ ਦੀ ਆਮਦ ਦਰਜ ਨਹੀਂ ਹੋਈ | ਨੂਰਪੁਰ ਬੇਦੀ ਬਲਾਕ ਦੀਆਂ 6 ਮੰਡੀਆਂ ਕਲਵਾਂ, ਨੂਰਪੁਰ ਬੇਦੀ, ਸੁੱਖੇ ਮਾਜਰਾ, ਡੂਮੇਵਾਲ, ਅਬਿਆਣਾ ਅਤੇ ਤਖਤਗੜ੍ਹ ਵਿਖੇ ਪ੍ਰਸ਼ਾਸਨ ਵਲੋਂ ਖ਼ਰੀਦ ਸੰਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਮੰਡੀਆਂ 'ਚ ਪਾਣੀ, ਬਿਜਲੀ, ਸਫ਼ਾਈ ਅਤੇ ਬੈਠਣ ਦੀ ਸੁਵਿਧਾ ਨੂੰ ਯਕੀਨੀ ਬਣਾਉਣ ਲਈ ਸੰਬੰਧਿਤ ਵਿਭਾਗ ਦੇ ਅਧਿਕਾਰੀ ਸਮੁੱਚੇ ਪ੍ਰਬੰਧਾਂ ਨੂੰ ਅੰਤਿਮ ਰੂਪ ਦੇਣ 'ਚ ਜੁਟੇ ਹੋਏ ਹਨ | ਇਸ ਦੌਰਾਨ ਮੰਡੀ ਪ੍ਰਬੰਧਨ ਵਲੋਂ ਕਿਸਾਨਾਂ ਅਤੇ ਆੜ੍ਹਤੀਆਂ ਲਈ ਵਧੀਆ ਪ੍ਰਬੰਧ ਯਕੀਨੀ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ, ਤਾਂ ਜੋ ਫ਼ਸਲ ਆਉਣ 'ਤੇ ਕਿਸੇ ਵੀ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਜ਼ਿਲ੍ਹਾ ਮੰਡੀ ਅਫ਼ਸਰ ਸੁਰਿੰਦਰਪਾਲ ਸਿੰਘ ਅਤੇ ਮੰਡੀ ਸੁਪਰਵਾਈਜ਼ਰ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਨੂਰਪੁਰ ਬੇਦੀ ਮੰਡੀ 'ਚ ਪਨਗਰੇਨ, ਸੁੱਖੇਮਾਜਰਾ ਵਿਖੇ ਮਾਰਕਫੈੱਡ ਅਤੇ ਐਫ.ਸੀ.ਆਈ., ਡੂਮੇਵਾਲ ਵਿਖੇ ਮਾਰਕਫੈਡ ਅਤੇ ਐਫ.ਸੀ.ਆਈ., ਅਬਿਆਣਾ ਵਿਖੇ ਵੀ ਮਾਰਕਫੈੱਡ ਅਤੇ ਐਫ.ਸੀ.ਆਈ. ਜਦਕਿ ਤਖਤਗੜ੍ਹ ਦੀ ਅਨਾਜ ਮੰਡੀ ਵਿਖੇ ਮਾਰਕਫੈੱਡ, ਪਨਗਰੇਨ ਅਤੇ ਪਨਸਪ ਵਰਗੀਆਂ ਏਜੰਸੀਆਂ ਵਲੋਂ ਕਣਕ ਦੀ ਖ਼ਰੀਦ ਕੀਤੀ ਜਾਵੇਗੀ |

ਪਿਛਲੀ ਖ਼ਬਰ ਹਿਮਾਚਲ ਐਂਟਰੀ ਟੈਕਸ ਵਿਰੁੱਧ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਨੰਗਲ ਦੀ ਮੈਗਾ ਵਿਕਾਸ ਰੈਲੀ 'ਚ ਵੱਡੀ ਤਾਦਾਦ 'ਚ ਅÏਰਤਾਂ ਦੀ ਰਹੀ ਸ਼ਮੂਲੀਅਤ- ਬੈਂਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।