29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਇੰਟਕ ਦੇ ਰਾਸ਼ਟਰੀ ਸੰਮੇਲਨ 'ਚ ਨੰਗਲ ਭਾਖੜਾ ਮਜ਼ਦੂਰ ਸੰਘ ਇੰਟਕ ਆਗੂਆਂ ਵਲੋਂ ਸ਼ਮੂਲੀਅਤ ਮਜ਼ਦੂਰਾਂ ਦੇ ਹੱਕ 'ਚ 13 ਅਹਿਮ ਪ੍ਰਸਤਾਵ ਪਾਸ- ਪ੍ਰਧਾਨ ਲਾਦੀ <br/>

ਅਜੀਤ ਡੈਸਕ 01-04-2026
ਨੰਗਲ, 31 ਮਾਰਚ (ਪ੍ਰੀਤਮ ਸਿੰਘ ਬਰਾਰੀ)- ਇੰਡੀਅਨ ਨੈਸ਼ਨਲ ਬਿਲਡਿੰਗ ਕੰਸਟਰੱਕਸ਼ਨ, ਫਾਰੇਸਟ ਐਂਡ ਵੁੱਡ ਵਰਕਰਜ਼ ਫੈਡਰੇਸ਼ਨ ਆਈ.ਐਨ. ਬੀ.ਸੀ.ਐਫ. ਇੰਟਕ ਦੀ ਜਨਰਲ ਬਾਡੀ ਚੋਣ ਅਧਿਵੇਸ਼ਨ ਕਰਨਾਟਕ ਦੇ ਬੈਂਗਲੁਰੂ ਵਿਚ ਸਫਲਤਾਪੂਰਵਕ ਕੀਤਾ ਗਿਆ | ਇਸ ਸਮਾਗਮ ਵਿਚ ਦੇਸ਼ ਭਰ ਤੋਂ ਆਏ ਇੰਟਕ ਪ੍ਰਤੀਨਿਧੀਆਂ ਨੇ ਭਾਗ ਲਿਆ | ਇਸ ਮੌਕੇ ਨੰਗਲ ਤੋਂ ਸ਼ਾਮਿਲ ਹੋਏ ਜ਼ਿਲ੍ਹਾ ਇੰਟਕ ਜਨਰਲ ਸਕੱਤਰ ਸਤਨਾਮ ਸਿੰਘ ਲਾਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਧਿਵੇਸ਼ਨ ਸਮਾਗਮ ਵਿਚ ਪੰਜਾਬ ਤੋਂ ਇਕਬਾਲ ਸਿੰਘ ਮਿਨਹਾਸ, ਕਿ੍ਸ਼ਨ ਯਾਦਵ, ਇੰਦਰਜੀਤ ਸਿੰਘ, ਹਿਮਾਚਲ ਪ੍ਰਦੇਸ਼ ਤੋਂ ਖੇਮੀ ਰਾਮ ਅਤੇ ਹੁਕਮ ਠਾਕੁਰ, ਦਿੱਲੀ ਤੋਂ ਅਮਜਦ ਅਤੇ ਲਲਿਤ ਗੁੱਜਰ ਸਮੇਤ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਟਰੇਡ ਯੂਨੀਅਨ ਇੰਟਕ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ | ਰਾਸ਼ਟਰੀ ਅਧਿਵੇਸ਼ਨ ਦਾ ਉਦਘਾਟਨ ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਅਤੇ ਸਾਬਕਾ ਸਾਂਸਦ ਡਾ. ਸੰਜੀਵਾ ਰੈਡੀ ਵਲੋਂ ਕੀਤਾ ਗਿਆ | ਇਸ ਮੌਕੇ ਡਾ. ਆਰ.ਸੀ. ਖੁੰਟੀਆ ਸਾਬਕਾ ਸੰਸਦ ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵ ਕੁਮਾਰ ਅਤੇ ਇੰਟਕ ਫੈਡਰੇਸ਼ਨ ਦੇ ਸੀਨੀਅਰ ਨੇਤਾ ਖ਼ਾਸ ਤੌਰ 'ਤੇ ਮੌਜੂਦ ਰਹੇ | ਅਧਿਵੇਸ਼ਨ ਦੌਰਾਨ ਅਸੰਗਠਿਤ ਖੇਤਰ ਦੇ ਮਜ਼ਦੂਰਾਂ ਦੇ ਹੱਕ ਵਿਚ 13 ਮਹੱਤਵਪੂਰਨ ਪ੍ਰਸਤਾਵ ਸਰਵਸੰਮਤੀ ਨਾਲ ਪਾਸ ਕੀਤੇ ਗਏ | ਇਨ੍ਹਾਂ ਵਿਚ ਮਜ਼ਦੂਰਾਂ ਨੂੰ ਮੁਸ਼ਕਲ ਹਾਲਾਤਾਂ ਵਿਚ ਵਿੱਤੀ ਸਹਾਇਤਾ ਪ੍ਰਦਾਨ ਕਰਨ ਨਾਲ ਸੰਬੰਧਿਤ ਪ੍ਰਸਤਾਵ ਨੂੰ ਖ਼ਾਸ ਸਮਰਥਨ ਮਿਲਿਆ | ਅਧਿਵੇਸ਼ਨ ਦੇ ਪੰਜਵੇਂ ਐਜੈਂਡੇ ਹੇਠ ਸਤਨਾਮ ਸਿੰਘ ਲਾਦੀ ਵਲੋਂ ਇੱਕ ਮਹੱਤਵਪੂਰਨ ਪ੍ਰਸਤਾਵ ਪੇਸ਼ ਕੀਤਾ ਗਿਆ, ਜਿਸ ਵਿਚ ਸਰਕਾਰੀ ਭਾਗੀਦਾਰੀ ਘਟਣ ਕਾਰਨ ਸਰਕਾਰੀ ਪ੍ਰੋਜੈਕਟਾਂ ਦੀ ਦੇਖਭਾਲ ਵਿਚ ਆ ਰਹੀਆਂ ਸਮੱਸਿਆਵਾਂ ਅਤੇ ਵਧਦੀ ਬੇਰੁਜ਼ਗਾਰੀ 'ਤੇ ਚਿੰਤਾ ਜਤਾਈ ਗਈ | ਉਨ੍ਹਾਂ ਨਵੇਂ ਪ੍ਰੋਜੈਕਟਾਂ ਵਿਚ ਸਰਕਾਰੀ ਭਾਗੀਦਾਰੀ ਵਧਾਉਣ ਅਤੇ ਰੋਜ਼ਗਾਰ ਸਿਰਜਣ ਲਈ ਖ਼ਾਸ ਨੀਤੀ ਬਣਾਉਣ ਵਾਸਤੇ ਟਰੇਡ ਯੂਨੀਅਨਾਂ ਵਲੋਂ ਆਈ.ਐਲ.ਓ. ਅਤੇ ਮਜ਼ਦੂਰ ਮੰਤਰਾਲੇ 'ਤੇ ਦਬਾਅ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ | ਅਧਿਵੇਸ਼ਨ ਵਿਚ ਡਾ. ਆਰ.ਸੀ. ਖੁੰਟੀਆ ਸਾਬਕਾ ਸਾਂਸਦ ਨੂੰ ਦੁਬਾਰਾ ਰਾਸ਼ਟਰੀ ਪ੍ਰਧਾਨ ਅਤੇ ਇਕਬਾਲ ਸਿੰਘ ਮਿਨਹਾਸ ਨੂੰ ਰਾਸ਼ਟਰੀ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸਰਵਸੰਮਤੀ ਨਾਲ ਸੌਂਪੀ ਗਈ |

ਪਿਛਲੀ ਖ਼ਬਰ ਬੀਤੇ ਸੈਸ਼ਨ ਨੂੰ ਵਿਦਾਈ ਅਤੇ ਨਵੇਂ ਦੀ ਖੁਸ਼-ਆਮਦ 'ਤੇ ਸਿੱਖਿਆ-ਸੈਮੀਨਾਰ <br/> ਅਗਲੀ ਖ਼ਬਰ ਗੈਸ ਦੀ ਕਮੀ ਮਾਮਲੇ 'ਚ ਵਿਧਾਇਕ ਵਲੋਂ ਏਜੰਸੀਆਂ ਨੂੰ ਚੇਤਾਵਨੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।