02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਧਮਾਣਾਂ ਵਿਖੇ 2 ਪੈਨਲਾਂ ਅਤੇ 14 ਕੰਪਿਊਟਰਾਂ ਦਾ ਵਿਧਾਇਕ ਚੱਢਾ ਨੇ ਕੀਤਾ ਉਦਘਾਟਨ <br/>

ਅਜੀਤ ਡੈਸਕ 27-03-2026
ਨੂਰਪੁਰ ਬੇਦੀ, 26 ਮਾਰਚ (ਵਿੰਦਰਪਾਲ ਝਾਂਡੀਆਂ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਧਮਾਣਾਂ ਵਿਖੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਆਪਣੀ ਟੀਮ ਸਮੇਤ ਪੁੱਜ ਕੇ ਸਕੂਲ ਵਿਚ ਇੰਸਟਾਲ ਕੀਤੇ 2 ਐੱਲ.ਈ.ਡੀ ਪੈਨਲ ਅਤੇ 14 ਕੰਪਿਊਟਰ ਸੈੱਟ ਦਾ ਉਦਘਾਟਨ ਕੀਤਾ | ਵਿਧਾਇਕ ਐਡਵੋਕੇਟ ਚੱਢਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਚੱਲ ਰਹੀ ਸਿੱਖਿਆ ਕ੍ਰਾਂਤੀ ਦਾ ਹਵਾਲਾ ਦਿੰਦਿਆਂ ਸਿੱਖਿਆ ਵਿਭਾਗ ਦੇ ਕਦਮਾਂ ਦੀ ਭਰਵੀਂ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਿਆਰੀ ਸਿੱਖਿਆ ਦਾ ਪੱਧਰ ਉਚਾ ਚੁੱਕਣ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ | ਡਾ.ਵਿਨੋਦ ਚੰਦਨ ਨੇ ਦੱਸਿਆ ਕਿ ਸਕੂਲ ਪਿ੍ੰਸੀਪਲ ਕਮ ਬੀ.ਐਨ.ਓ ਜਗਤਾਰ ਸਿੰਘ ਲੈਹੜੀਆਂ, ਸਕੂਲ ਸਟਾਫ਼ ਨੇ ਵਿਧਾਇਕ ਚੱਢਾ ਦਾ ਨਿੱਘਾ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਪੂਰੇ ਸਕੂਲ ਦਾ ਦੌਰਾ ਕਰਵਾਇਆ | ਜਗਤਾਰ ਸਿੰਘ ਲੈਹੜੀਆਂ ਨੇ ਬਲਾਕ ਤਖਤਗੜ੍ਹ ਅਧੀਨ ਪੈਂਦੇ ਵੱਖ-ਵੱਖ ਸਕੂਲਾਂ ਜਿਨ੍ਹਾਂ 'ਚ ਬਜਰੂੜ ਸਕੂਲ ਨੂੰ 10 ਕੰਪਿਊਟਰ, 2 ਪੈਨਲ, ਤਖਤਗੜ੍ਹ ਕੰਨਿਆ ਸਕੂਲ ਨੂੰ 10 ਕੰਪਿਊਟਰ, 2 ਪੈਨਲ, ਟਿੱਬਾ ਟੱਪਰੀਆਂ ਸਕੂਲ ਨੂੰ 08 ਕੰਪਿਊਟਰ, 2 ਪੈਨਲ, ਚਨੌਲੀ ਸਕੂਲ ਨੂੰ 08 ਕੰਪਿਊਟਰ, 2 ਪੈਨਲ, ਕਾਂਗੜ ਸਕੂਲ ਨੂੰ 07 ਕੰਪਿਊਟਰ, 02 ਪੈਨਲ, ਕਰਤਾਰਪੁਰ ਸਕੂਲ ਨੂੰ 07 ਕੰਪਿਊਟਰ, 02 ਪੈਨਲ, ਰਾਏਪੁਰ ਸਕੂਲ ਨੂੰ 07 ਕੰਪਿਊਟਰ, 02 ਪੈਨਲ, ਬੜਵਾ ਸਕੂਲ ਨੂੰ 07 ਕੰਪਿਊਟਰ, 02 ਪੈਨਲ, ਅਬਿਆਣਾ ਸਕੂਲ ਨੂੰ 05 ਕੰਪਿਊਟਰ, 02 ਪੈਨਲ, ਬਾਲੇਵਾਲ ਸਕੂਲ ਨੂੰ 05 ਕੰਪਿਊਟਰ, 02 ਪੈਨਲ, ਭਾਓਵਾਲ ਸਕੂਲ 05 ਕੰਪਿਊਟਰ, 02 ਪੈਨਲ, ਗੜਬਾਗਾ ਸਕੂਲ 05 ਕੰਪਿਊਟਰ, 2 ਪੈਨਲ, ਖੱਡ ਬਠਲੌਰ ਨੂੰ 04 ਕੰਪਿਊਟਰ, 02 ਪੈਨਲ ਦੇਣ ਤੇ ਅਤੇ ਧਮਾਣਾਂ ਸਕੂਲ ਨੂੰ ਸਭ ਤੋਂ ਵੱਧ 14 ਕੰਪਿਊਟਰ ਦੇਣ ਤੇ ਧੰਨਵਾਦ ਕਰਦਿਆਂ ਆਖਿਆ ਕਿ ਇਸ ਨਾਲ ਸਿੱਖਿਆ ਨੂੰ ਹੋਰ ਵੱਡਾ ਹੁਲਾਰਾ ਦੇਣ ਨੂੰ ਮਦਦ ਮਿਲੇਗੀ | ਇਸ ਮੌਕੇ ਸਕੂਲ ਚੇਅਰਮੈਨ ਮੋਹਨ ਸਿੰਘ ਜਟਵਾਹੜ, ਕਮੇਟੀ ਮੈਂਬਰ ਸਰਪੰਚ ਬਲਜੀਤ ਭਾਟੀਆ ਗੋਲੂਮਾਜਰਾ, ਕਮੇਟੀ ਮੈਂਬਰ ਸਰਪੰਚ ਰਾਜਕੁਮਾਰ ਧਮਾਣਾਂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਨਸ਼ਿਆਂ ਦੇ ਕੋਹੜ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਆਮ ਲੋਕ ਸਹਿਯੋਗ ਦੇਣ- 'ਆਪ' ਆਗੂ <br/> ਅਗਲੀ ਖ਼ਬਰ ਭਾਰਤੀ ਮੌਸਮ ਵਿਗਿਆਨ ਸੁਸਾਇਟੀ ਨੇ ਵਿਸ਼ਵ ਮੌਸਮ ਵਿਗਿਆਨ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।