02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਭਾਰਤੀ ਮੌਸਮ ਵਿਗਿਆਨ ਸੁਸਾਇਟੀ ਨੇ ਵਿਸ਼ਵ ਮੌਸਮ ਵਿਗਿਆਨ ਦਿਵਸ ਮਨਾਇਆ <br/>

ਅਜੀਤ ਡੈਸਕ 27-03-2026
ਚੰਡੀਗੜ੍ਹ, 26 ਮਾਰਚ (ਸੁਖਵਿੰਦਰ ਸਿੰਘ ਸ਼ਾਨ)- ਭਾਰਤੀ ਮੌਸਮ ਵਿਗਿਆਨ ਸੋਸਾਇਟੀ ਚੈਪਟਰ ਚੰਡੀਗੜ੍ਹ ਵਲੋਂ ਵਿਸ਼ਵ ਮੌਸਮ ਵਿਗਿਆਨ ਦਿਵਸ ਰਿਜ਼ੀਨਲ ਡਰੱਗਜ਼ ਟੈਸਟਿੰਗ ਲੈਬਾਰਟਰੀ ਸੈਕਟਰ 39 ਸੀ ਵਿਚ ਮਨਾਇਆ ਗਿਆ | ਇਸ ਸੰਬੰਧੀ ਫਾਊਾਡੇਸ਼ਨ ਫਾਰ ਐਜ਼ੂਕੇਸ਼ਨ ਅਤੇ ਰਿਸਰਚ ਇਨ ਕਲਾਈਮੇਟ ਚੇਂਜ ਦੇ ਸਹਿਯੋਗ ਨਾਲ ਕਰਵਾਏ ਸਮਾਗਮ ਦੌਰਾਨ ਸ਼ਹਿਰ ਦੇ ਅਧਿਆਪਕਾਂ ਲਈ 'ਇੱਕ ਰੋਜ਼ਾ ਅਧਿਆਪਕ ਸਿਖਲਾਈ ਵਰਕਸ਼ਾਪ' ਕਰਵਾਈ ਗਈ, ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ | ਇਸ ਵਰਕਸ਼ਾਪ ਦਾ ਵਿਸ਼ਾ 'ਅੱਜ ਦਾ ਨਿਰੀਖਣ, ਕੱਲ੍ਹ ਦੀ ਸੁਰੱਖਿਆ' ਵਿਸ਼ੇ ਸੰਬੰਧੀ ਮੌਸਮ ਵਿਭਾਗ ਦੇ ਵਿਗਿਆਨੀਆਂ ਸਮੇਤ ਪੀ.ਜੀ.ਆਈ ਚੰਡੀਗੜ੍ਹ ਅਤੇ ਪੰਜਾਬ ਰੈਗੂਲੇਸ਼ਨ ਅਤੇ ਡਿਵੈਲਪਮੈਂਟ ਅਥਾਰਟੀ ਪੰਜਾਬ ਦੇ ਬੁਲਾਰਿਆਂ ਨੇ ਵਰਕਸ਼ਾਪ ਦੌਰਾਨ ਆਪਣੇ ਵਿਚਾਰ ਸਾਂਝੇ ਕੀਤੇ | ਭਾਰਤੀ ਮੌਸਮ ਵਿਗਿਆਨ ਸੋਸਾਇਟੀ ਚੰਡੀਗੜ੍ਹ ਦੇ ਚੇਅਰਮੈਨ ਅਤੇ ਵਿਗਿਆਨੀ ਡਾ. ਪ੍ਰਮੋਦ ਕੇ ਸਤਿਆਵਲੀ ਨੇ ਆਏ ਮਹਿਮਾਨਾਂ ਨਾਲ ਜਾਣ ਪਛਾਣ ਸਾਂਝੀ ਕਰਦਿਆਂ ਵਾਤਾਵਰਨ ਬਦਲਾਅ ਦੀ ਸਿੱਖਿਆ ਅਤੇ ਅਧਿਆਪਕਾਂ ਦੀ ਸ਼ਮੂਲੀਅਤ ਬਾਰੇ ਵਿਚਾਰ ਪ੍ਰਗਟ ਕੀਤੇ | ਫਾਊਾਡੇਸ਼ਨ ਫਾਰ ਐਜ਼ੂਕੇਸ਼ਨ ਅਤੇ ਰਿਸਰਚ ਇਨ ਕਲਾਈਮੇਟ ਚੇਂਜ ਦੇ ਪ੍ਰਧਾਨ ਪ੍ਰੋ. ਐਸ.ਕੇ ਦਸ਼ ਅਤੇ ਡਾ. ਸੁਧਾਂਸ਼ੂ ਸ਼ੇਖਰ ਨੇ ਮੌਸਮ ਵਿਗਿਆਨ ਦੇ ਇਤਿਹਾਸ ਬਾਰੇ ਦੱਸਿਆ | ਪੀ.ਜੀ.ਆਈ ਦੇ ਪ੍ਰੋ. ਡਾਕਟਰ ਰਵਿੰਦਰ ਖਇਵਾਲ ਨੇ ਵਾਤਾਵਰਨ ਬਦਲਾਅ ਦੇ ਮਨੁੱਖੀ ਸਿਹਤ 'ਤੇ ਪੈ ਰਹੇ ਪ੍ਰਭਾਵ ਦੀ ਗੱਲ ਕੀਤੀ | ਜਦੋਂ ਕਿ ਪੰਜਾਬ ਰੈਗੂਲੇਸ਼ਨ ਅਤੇ ਡਿਵੈਲਪਮੈਂਟ ਅਥਾਰਟੀ ਪੰਜਾਬ ਦੇ ਸਲਾਹਕਾਰ ਡਾ. ਰਾਜੇਸ਼ ਵਸ਼ਿਸ਼ਟ ਨੇ ਵਾਤਾਵਰਨ ਦੇ ਖੇਤੀਬਾੜੀ 'ਤੇ ਪੈ ਰਹੇ ਪ੍ਰਭਾਵ ਬਾਰੇ ਜਾਣਕਾਰੀ ਸਾਂਝੀ ਕੀਤੀ | ਇਸੇ ਤਰ੍ਹਾਂ ਮੌਸਮ ਵਿਭਾਗ ਕੇਂਦਰ ਚੰਡੀਗੜ੍ਹ ਦੇ ਨਿਰਦੇਸ਼ਕ ਸੁਰੇਂਦਰ ਪਾਲ ਨੇ ਭਾਰਤੀ ਮੌਸਮ ਵਿਭਾਗ ਵੱਲੋਂ ਮੌਸਮ ਅਤੇ ਵਾਤਾਵਰਨ ਤਬਦੀਲੀ ਬਾਰੇ ਦਿੱਤੀਆਂ ਜਾਂਦੀਆਂ ਸੇਵਾਵਾਂ ਬਾਰੇ ਚਾਨਣਾ ਪਾਇਆ | ਅੰਤ ਵਿਚ ਮੌਸਮ ਵਿਭਾਗ ਕੇਂਦਰ ਚੰਡੀਗੜ੍ਹ ਦੇ ਵਿਗਿਆਨੀ ਸ਼ਿਵਿੰਦਰ ਸਿੰਘ ਨੇ ਆਏ ਵਿਦਵਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਧਮਾਣਾਂ ਵਿਖੇ 2 ਪੈਨਲਾਂ ਅਤੇ 14 ਕੰਪਿਊਟਰਾਂ ਦਾ ਵਿਧਾਇਕ ਚੱਢਾ ਨੇ ਕੀਤਾ ਉਦਘਾਟਨ <br/> ਅਗਲੀ ਖ਼ਬਰ ਆਈ.ਪੀ.ਐਲ. 2026: ਹਾਈਲੈਂਡ ਗਰੁੱਪ ਅਤੇ ਪੰਜਾਬ ਕਿੰਗਜ਼ ਨੇ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕੀਤਾ ਹਾਈਲੈਂਡ ਗਰੁੱਪ ਨੇ ਇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।