29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਕਦੀ ਵੀ ਵਾਪਰ ਸਕਦੈ ਮਵਾ ਵਾਲੀ ਪੁਲੀ 'ਤੇ ਵੱਡਾ ਹਾਦਸਾ

ਅਜੀਤ ਡੈਸਕ 20-02-2026
ਨੂਰਪੁਰ ਬੇਦੀ, 19 ਫਰਵਰੀ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ ਬਲਾਕ ਦੇ ਪਿੰਡ ਮਵਾ ਦੀ ਪੁਲੀ 'ਤੇ ਕਦੀ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ | ਮਵਾ ਤੋਂ ਸਮੀਰੋਵਾਲ ਨੂੰ ਜਾਂਦੀ ਇਸ ਸੜਕ ਤੇ ਸਥਿਤ ਇਸ ਪੁਲੀ ਦੀਆਂ ਰਿਟੇਨਿੰਗ ਦੀਵਾਰਾਂ ਕਾਫ਼ੀ ਸਮੇਂ ਤੋਂ ਗਿਰ ਚੁੱਕੀਆਂ ਹਨ | ਇਸ ਸੜਕ ਦੀ ਚੌੜਾਈ ਵੀ ਬਹੁਤ ਘੱਟ ਹੈ | ਇਸ ਪੁਲੀ ਕੋਲ ਕਈ ਵਾਰ ਲੋਕ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਹਨ | ਰਾਤ ਬਰਾਤੇ ਇੱਥੋਂ ਲੰਘਣ ਵਾਲੇ ਲੋਕਾਂ ਨੇ ਦੱਸਿਆ ਕਿ ਸੜਕ ਵਿਭਾਗ ਇਸ ਮਾਮਲੇ ਵਿਚ ਮੂਕ ਦਰਸ਼ਕ ਬਣੀ ਬੈਠਾ ਹੈ ਜਦਕਿ ਲੋਕ ਇੱਥੇ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ | ਰਾਹਗੀਰਾਂ ਨੇ ਦੱਸਿਆ ਕਿ ਇਸ ਪੁਲੀ ਕੋਲ ਕਾਫ਼ੀ ਡੂੰਘੀ ਖੱਡ ਹੈ | ਪੁਲੀ ਦੀਆਂ ਸੁਰੱਖਿਆ ਕੰਧਾਂ ਨਾ ਹੋਣ ਕਾਰਨ ਅਕਸਰ ਵਾਹਨ ਚਾਲਕ ਇੱਥੇ ਹਾਦਸੇ ਦਾ ਸ਼ਿਕਾਰ ਹੁੰਦੇ ਹਨ | ਇਸ ਪੁਲੀ ਦੇ ਨੇੜੇ ਹੀ ਬਾਬਾ ਦੀਵਾਨ ਸਿੰਘ ਜੀ ਦਾ ਪ੍ਰਸਿੱਧ ਗੁਰਦੁਆਰਾ ਸਾਹਿਬ ਵੀ ਹੈ ਜਿਥੇ ਅਕਸਰ ਸੰਗਤਾਂ ਆਉਂਦੀਆਂ ਹਨ | ਇਸ ਤੋਂ ਇਲਾਵਾ ਇੱਥੋਂ ਸਕੂਲਾਂ ਨੂੰ ਜਾਣ ਵਾਲੇ ਬੱਚੇ ਅਤੇ ਹੋਰ ਰਾਹਗੀਰ ਤੇ ਪਿੰਡ ਵਾਸੀ ਗੁਜ਼ਰਦੇ ਹਨ | ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਪੁਲੀ ਦੀ ਮੁਰੰਮਤ ਕਰਕੇ ਇਸ ਦਾ ਸੁਧਾਰ ਕੀਤਾ ਜਾਵੇ ਤਾਂ ਕਿ ਲੋਕ ਹਾਦਸਿਆਂ ਤੋਂ ਬਚ ਸਕਣ |
ਪਿਛਲੀ ਖ਼ਬਰ ਬੋਰਡ ਪ੍ਰੀਖਿਆ ਦੇਣ ਵਾਲੇ 6,695 ਵਿਲੱਖਣ ਸਮਰੱਥਾ ਵਾਲੇ ਵਿਦਿਆਰਥੀਆਂ ਲਈ 3,255 ਵਿਸ਼ੇਸ਼ ਕੇਂਦਰ ਸਥਾਪਤ ਅਗਲੀ ਖ਼ਬਰ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਵਲੋਂ ਹੜਤਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।