ਸ੍ਰੀ ਚਮਕੌਰ ਸਾਹਿਬ,18 ਫਰਵਰੀ (ਜਗਮੋਹਣ ਸਿੰਘ ਨਾਰੰਗ)-ਸਥਾਨਕ ਗੁਰਦੁਆਰਾ ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਵਿਖੇ ਸ੍ਰੀ ਗੁਰੂ ਰਵੀਦਾਸ ਮਿਸ਼ਨ ਸੇਵਾ ਸੁਸਾਇਟੀ ਸ੍ਰੀ ਚਮਕੌਰ ਸਾਹਿਬ ਵਲੋਂ ਲੜਕੀਆਂ ਲਈ ਮੁਫ਼ਤ ਸਿਲਾਈ ਸਿਖਲਾਈ ਕੇਂਦਰ ਦੀ ਸ਼ੁਰੂਆਤ ਅੱਜ ਅਰਦਾਸ ਉਪਰੰਤ ਸਮਾਜ ਸੇਵੀ ਰਿਟਾ: ਕੈਪਟਨ ਹਰਪਾਲ ਸਿੰਘ ਸੰਧੂਆਂ ਵਲੋਂ ਕੀਤੇ ਉਦਘਾਟਨ ਨਾਲ ਕੀਤੀ ਗਈ ਅਤੇ ਸਿਖਿਆਰਥਣਾਂ ਨੂੰ ਅਸ਼ੀਰਵਾਦ ਦਿੰਦਿਆਂ ਸੁਸਾਇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਸੁਸਾਇਟੀ ਦੇ ਮੁੱਖ ਸੇਵਦਾਰ ਰਿਟਾ: ਪਿ੍ੰਸੀਪਲ ਲਛਮਣ ਸਿੰਘ ਨੇ ਦੱਸਿਆ ਕਿ ਸੁਸਾਇਟੀ ਵਲੋਂ ਲੜਕੀਆਂ ਨੂੰ ਸਵੈ ਨਿਰਭਰ ਬਣਾਉਣ ਲਈ ਕੀਤੇ ਜਾਦੇਂ ਇਸ ਉਪਰਾਲੇ ਤਹਿਤ ਹੁਣ ਤੱਕ ਸੈਂਕੜੇ ਲੜਕੀਆਂ ਸਿਖਲਾਈ ਲੈ ਕੇ ਰੋਜੀ ਰੋਟੀ ਕਮਾ ਰਹੀਆਂ ਹਨ | ਇਸ ਮੌਕੇ ਜ/ਸ ਗਿਆਨੀ ਸੁਖਬੀਰ ਸਿੰਘ, ਗਿਆਨ ਸਿੰਘ ਰਾਏਪੁਰ, ਐਡਵੋਕੇਟ ਦਰਸਨ ਸਿੰਘ ਮਹਿਤਾ, ਅਜੈਬ ਸਿੰਘ ਸੁਮਨ, ਗੁਰਚਰਨ ਸਿੰਘ ਕਟਾਰੀਆ, ਮਲਕੀਤ ਸਿੰਘ ਰਤੋਂ, ਐਡਵੋਕੇਟ ਬਲਵਿੰਦਰ ਸਿੰਘ, ਸਿਲਾਈ ਟੀਚਰ ਸਰਬਜੀਤ ਕੌਰ, ਪਰਮਜੀਤ ਕੌਰ ਸਮੇਤ ਸਿਖਿਆਰਥਣਾਂ ਵੀ ਮੋਜੂਦ ਸਨ |